ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਅੱਜ 'ਮਨ ਕੀ ਬਾਤ' ਪ੍ਰੋਗਰਾਮ ਜ਼ਰੀਏ ਜਨਤਾ ਨਾਲ ਰੂ-ਬ-ਰੂ ਹੋਏ। ਮੋਦੀ ਦੇ ਮਨ ਕੀ ਬਾਤ ਦਾ ਇਹ 53ਵਾਂ ਐਪੀਸੋਡ ਹੈ। ਪ੍ਰੋਗਰਾਮ ਦੀ ਸ਼ੁਰੂਆਤ ਉਨ੍ਹਾਂ ਨੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਉਨ੍ਹਾਂ ਕਿਹਾ ਕਿ ਅੱਜ ਮਨ ਭਰਿਆ ਹੋਇਆ ਹੈ। 10 ਦਿਨ ਪਹਿਲਾਂ ਭਾਰਤ ਮਾਤਾ ਨੇ ਆਪਣੇ ਵੀਰ ਸਪੂਤਾਂ ਨੂੰ ਗੁਆ ਦਿੱਤਾ। ਪੁਲਵਾਮਾ ਦੇ ਅੱਤਵਾਦੀ ਹਮਲੇ ਵਿਚ ਵੀਰ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੇਸ਼-ਭਰ 'ਚ ਲੋਕਾਂ ਨੂੰ ਅਤੇ ਲੋਕਾਂ ਦੇ ਮਨ ਵਿਚ ਗੁੱਸਾ ਹੈ। ਮੈਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਾਂਗਾ ਕਿ ਇਨ੍ਹਾਂ ਸ਼ਹੀਦਾਂ ਨੇ ਜੋ ਜਜ਼ਬਾ ਦਿਖਾਇਆ ਹੈ, ਜੋ ਭਾਵਨਾ ਦਿਖਾਈ ਹੈ, ਉਸ ਨੂੰ ਜਾਣੋ ਅਤੇ ਸਮਝਣ ਦੀ ਕੋਸ਼ਿਸ਼ ਕਰੋ। ਦੇਸ਼ ਭਗਤੀ ਕੀ ਹੁੰਦੀ ਹੈ। ਉਸ ਲਈ ਸਾਨੂੰ ਇਤਿਹਾਸ ਦੀਆਂ ਪੁਰਾਣੀਆਂ ਘਟਨਾਵਾਂ ਵੱਲ ਜਾਣ ਦੀ ਲੋੜ ਨਹੀਂ ਪਵੇਗੀ।
ਮੋਦੀ ਨੇ ਕਿਹਾ ਕਿ ਮੈਨੂੰ ਹੈਰਾਨੀ ਅਤੇ ਦੁੱਖ ਹੁੰਦਾ ਹੈ ਕਿ ਭਾਰਤ ਵਿਚ ਕੋਈ 'ਨੈਸ਼ਨਲ ਵਾਰ ਮੈਮੋਰੀਅਲ' ਨਹੀਂ ਸੀ। ਇਕ ਅਜਿਹਾ ਮੈਮੋਰੀਅਲ, ਜਿੱਥੇ ਰਾਸ਼ਟਰ ਦੀ ਰੱਖਿਆ ਲਈ ਆਪਣਾ ਬਲੀਦਾਨ ਦੇਣ ਵਾਲੇ ਵੀਰ ਜਵਾਨਾਂ ਦੀਆਂ ਸਾਹਸ ਤੇ ਬਹਾਦਰੀ ਭਰੀਆਂ ਕਹਾਣੀਆਂ ਨੂੰ ਸੰਭਾਲ ਕੇ ਰੱਖਿਆ ਜਾ ਸਕੇ। ਵਾਰ ਮੈਮੋਰੀਅਲ ਦੀ ਉਡੀਕ ਖਤਮ ਹੋਣ ਜਾ ਰਹੀ ਹੈ। ਮੈਨੂੰ ਖੁਸ਼ੀ ਹੈ ਕਿ ਇਹ ਸਮਾਰਕ ਇੰਨੇ ਘੱਟ ਸਮੇਂ ਵਿਚ ਬਣ ਕੇ ਤਿਆਰ ਹੋ ਚੁੱਕਾ ਹੈ। ਕੱਲ ਯਾਨੀ ਕਿ 25 ਫਰਵਰੀ ਨੂੰ ਅਸੀਂ ਕਰੋੜਾਂ ਦੇਸ਼ ਵਾਸੀ ਇਸ ਰਾਸ਼ਟਰੀ ਫੌਜੀ ਸਮਾਰਕ ਨੂੰ ਸਾਡੀ ਫੌਜ ਨੂੰ ਸਮਰਪਿਤ ਕਰਾਂਗੇ। ਦੇਸ਼ ਆਪਣਾ ਕਰਜ਼ ਚੁਕਾਉਣ ਦਾ ਇਕ ਛੋਟੀ ਜਿਹੀ ਕੋਸ਼ਿਸ਼ ਕਰੇਗਾ।
ਪੀ. ਐੱਮ. ਮੋਦੀ ਨੇ ਅੱਗੇ ਕਿਹਾ ਕਿ ਅੱਜ ਜੇਕਰ ਸਾਡੇ ਨੌਜਵਾਨਾਂ ਨੂੰ ਮਾਰਗ ਦਰਸ਼ਨ ਲਈ ਕਿਸੇ ਪ੍ਰੇਰਣਾਦਾਇਕ ਵਿਅਕਤੀਤੱਵ ਦੀ ਲੋੜ ਹੈ ਤਾਂ ਉਹ ਹਨ ਭਗਵਾਨ 'ਬਿਰਸਾ ਮੁੰਡਾ'। ਭਗਵਾਨ ਬਿਰਸਾ ਮੁੰਡਾ ਨੇ 25 ਸਾਲ ਦੀ ਘੱਟ ਉਮਰ ਵਿਚ ਹੀ ਆਪਣਾ ਬਲੀਦਾਨ ਦੇ ਦਿੱਤਾ। ਉਨ੍ਹਾਂ ਵਰਗੇ ਭਾਰਤ ਮਾਤਾ ਦੇ ਸਪੂਤ, ਦੇਸ਼ ਦੇ ਹਰ ਹਿੱਸੇ ਵਿਚ ਹੋਏ ਹਨ। ਸ਼ਾਇਦ ਹਿੰਦੋਸਤਾਨ ਦਾ ਕੋਈ ਕੋਨਾ ਅਜਿਹਾ ਹੋਵੇਗਾ ਕਿ ਸਦੀਆਂ ਤਕ ਚਲੀ ਆਜ਼ਾਦੀ ਦੀ ਇਸ ਜੰਗ ਵਿਚ ਕਿਸੇ ਨੇ ਯੋਗਦਾਨ ਨਾ ਦਿੱਤਾ ਹੋਵੇ ਪਰ ਬਦਕਿਸਮਤੀ ਇਹ ਹੈ ਕਿ ਇਨ੍ਹਾਂ ਦੇ ਤਿਆਗ ਅਤੇ ਬਲੀਦਾਨ ਦੀਆਂ ਕਹਾਣੀਆਂ ਨਵੀਂ ਪੀੜ੍ਹੀ ਤਕ ਪਹੁੰਚੀਆਂ ਹੀ ਨਹੀਂ।
ਮੋਦੀ ਨੇ ਕਿਹਾ ਕਿ ਮੈਨੂੰ ਇਹ ਸੁਣ ਕੇ ਬਹੁਤ ਚੰਗਾ ਲੱਗਦਾ ਹੈ ਕਿ ਲੋਕ ਨਾ ਸਿਰਫ 'ਮਨ ਕੀ ਬਾਤ' ਸੁਣਦੇ ਹਨ, ਸਗੋਂ ਉਸ ਨੂੰ ਕਈ ਮੌਕਿਆਂ 'ਤੇ ਯਾਦ ਵੀ ਕਰਦੇ ਹਨ। ਹਰ ਸਾਲ ਵਾਂਗ ਇਸ ਵਾਰ ਵੀ ਪਦਮ ਐਵਾਰਡ ਨੂੰ ਲੈ ਕੇ ਲੋਕਾਂ ਵਿਚ ਵੱਡੀ ਉਤਸੁਕਤਾ ਸੀ। ਅੱਜ ਅਸੀਂ ਇਕ ਨਿਊ ਇੰਡੀਆ ਵੱਲ ਵਧ ਰਹੇ ਹਾਂ। ਉਨ੍ਹਾਂ ਆਖਿਆ ਕਿ ਸਿਹਤਮੰਦ ਲੋਕਤੰਤਰੀ ਪਰੰਪਰਾ ਦਾ ਸਨਮਾਨ ਕਰਦੇ ਹੋਏ ਅਗਲੀ 'ਮਨ ਕੀ ਬਾਤ' ਮਈ ਮਹੀਨੇ ਦੇ ਆਖਰੀ ਐਤਵਾਰ ਨੂੰ ਹੋਵੇਗੀ। ਅਗਲੇ ਦੋ ਮਹੀਨੇ ਅਸੀਂ ਸਾਰੇ ਚੋਣਾਂ ਦੀ ਗਹਿਮਾ-ਗਹਿਮੀ ਵਿਚ ਰੁੱਝੇ ਹੋਵਾਂਗੇ। ਮੈਂ ਖੁਦ ਵੀ ਇਸ ਚੋਣਾਂ ਵਿਚ ਇਕ ਉਮੀਦਵਾਰ ਰਹਾਂਗਾ। ਮਾਰਚ, ਅਪ੍ਰੈਲ ਅਤੇ ਪੂਰਾ ਮਈ ਮਹੀਨਾ ਇਨ੍ਹਾਂ ਤਿੰਨ ਮਹੀਨੇ ਦੀਆਂ ਸਾਰੀਆਂ ਜੋ ਭਾਵਨਾਵਾਂ ਹਨ, ਉਨ੍ਹਾਂ ਸਾਰਿਆਂ ਨੂੰ ਮੈਂ ਚੋਣਾਂ ਤੋਂ ਬਾਅਦ ਇਕ ਨਵੇਂ ਵਿਸ਼ਵਾਸ ਨਾਲ ਤੁਹਾਡੇ ਆਸ਼ੀਰਵਾਦ ਦੀ ਤਾਕਤ ਨਾਲ ਫਿਰ ਇਕ ਵਾਰ 'ਮਨ ਕੀ ਬਾਤ' ਦੇ ਜ਼ਰੀਏ ਸਾਡੀ ਗੱਲਬਾਤ ਦੇ ਸਿਲਸਿਲੇ ਦੀ ਸ਼ੁਰੂਆਤ ਕਰਾਂਗਾ ਅਤੇ ਸਾਲਾਂ ਤਕ ਤੁਹਾਡੇ ਨਾਲ ਮਨ ਕੀ ਬਾਤ ਕਰਦਾ ਰਹਾਂਗਾ।
ਪਟਨਾ 'ਚ ਦਿਨ ਦਿਹਾੜੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ
NEXT STORY