ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬਤੌਰ ਵਿੱਤ ਮੰਤਰੀ ਭਾਜਪਾ-ਜੇ.ਜੇ.ਪੀ. ਗਠਜੋੜ ਸਰਕਾਰ ਦਾ ਦੂਜਾ ਬਜਟ ਪੇਸ਼ ਕੀਤਾ। ਬਜਟ ਟੈਬ ਰਾਹੀਂ ਆਨਲਾਈਨ ਪੇਸ਼ ਕੀਤਾ ਗਿਆ। ਡਿਜ਼ੀਟਲ ਬਜਟ ਪੇਸ਼ ਕਰਨ ਦੀ ਸ਼ੁਰੂਆਤ ਮੁੱਖ ਮੰਤਰੀ ਮਨੋਹਰ ਲਾਲ ਨੇ ਹੀ ਕੀਤੀ ਸੀ ਅਤੇ ਇਹ ਪਰੰਪਰਾ ਅੱਗੇ ਵੀ ਜਾਰੀ ਰਹਿਣ ਦੀ ਉਮੀਦ ਹੈ। ਇਸ ਵਾਰ ਦਾ ਬਜਟ 155645 ਕਰੋੜ ਰੁਪਏ ਦਾ ਹੈ। ਬਜਟ ਪੇਸ਼ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਉਹ ਪ੍ਰਦੇਸ਼ ਸਰਕਾਰ ਦੇ ਇਸ ਦੂਜੇ ਬਜਟ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰਦੇ ਹਨ।
ਇਹ ਵੀ ਪੜ੍ਹੋ : ‘ਅਗਨੀ ਪ੍ਰੀਖਿਆ’ ’ਚ ਪਾਸ ਹੋਈ ਖੱਟੜ ਸਰਕਾਰ, ਕਾਂਗਰਸ ਦਾ ‘ਬੇਭਰੋਸਗੀ ਮਤਾ’ ਡਿੱਗਿਆ
ਵਿੱਤ ਮੰਤਰੀ ਵਲੋਂ ਬਜਟ 'ਚ ਕੀਤੇ ਗਏ ਐਲਾਨ
1- 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਮਿਲੇਗੀ। 192 ਕਰੋੜ ਰੁਪਏ ਗੁਣਵੱਤਾਪੂਰਨ ਸਿੱਖਿਆ ਲਈ ਅਲਾਟ ਕੀਤੇ ਗਏ ਹਨ।
2- ਆਵਾਜਾਈ ਵਾਹਨਾਂ ਦੀ ਫਿਟਨੈੱਸ ਨੂੰ ਲੈ ਕੇ 6 ਕੇਂਦਰ ਸਥਾਪਤ ਕੀਤੇ ਜਾਣਗੇ। ਇਨ੍ਹਾਂ 'ਚ ਅੰਬਾਲਾ, ਕਰਨਾਲ, ਹਿਸਾਰ, ਰੇਵਾੜੀ, ਫਰੀਦਾਬਾਦ ਅਤੇ ਗੁਰੂਗ੍ਰਾਮ ਸ਼ਾਮਲ ਹਨ। ਫਿਲਹਾਲ ਸਿਰਫ਼ ਰੋਹਤਕ 'ਚ ਇਕ ਕੇਂਦਰ ਹੈ।
3- ਵਿਸ਼ੇਸ਼ ਸਿੱਖਿਆ ਖੇਤਰ ਬਣਨਗੇ। ਵਾਂਝੇ ਵਿਦਿਆਰਥੀਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉੱਚ ਵਿੱਤੀ ਮਦਦ ਲਈ 114 ਕਰੋੜ ਰੁਪਏ ਦਾ ਜੈਂਡਰ ਇਨਕਲੂਜਨ ਫੰਡ ਬਣੇਗਾ। ਹਿਸਾਰ, ਕਰਨਾਲ 'ਚ ਵੀ ਸੁਪਰ 100 ਪ੍ਰੋਗਰਾਮ ਦੇ 2 ਕੇਂਦਰ ਬਣਨਗੇ। 10 ਕਰੋੜ ਰੁਪਏ ਅਲਾਟ ਹੋਣਗੇ।
4- ਸਰਕਾਰੀ ਸਕੂਲਾਂ 'ਚ 700 ਕਰੋੜ ਨਾਲ ਡਿਜ਼ੀਟਲ ਕਲਾਸ ਰੂਮ ਬਣਾਉਣ ਦੇ ਨਾਲ ਟੈਬਲੇਟ ਦਾ ਪ੍ਰਬੰਧ ਹੋਵੇਗਾ। 2025 ਤੱਕ ਰਾਸ਼ਟਰੀ ਸਿੱਖਿਆ ਨੀਤੀ ਨੂੰ ਪੂਰਨ ਰੂਪ ਨਾਲ ਲਾਗੂ ਕਰਨ ਦਾ ਟੀਕਾ ਹੈ।
5- ਸਿਹਤ ਖੇਤਰ ਲਈ 7731 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਹੈ। ਇਹ ਪਿਛਲੇ ਵਿੱਤ ਸਾਲ ਤੋਂ 20 ਫ਼ੀਸਦੀ ਜ਼ਿਆਦਾ ਹੈ।
5- 'ਖੇਲੋ ਇੰਡੀਆ ਗੇਮਜ਼ 2021' ਲਈ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ 'ਚ ਹਾਕੀ, ਫੁੱਟਬਾਲ, ਬਾਸਕੇਟਬਾਲ ਅਤੇ ਵਾਲੀਬਾਲ ਦੇ ਨਵੇਂ ਮੈਦਾਨ ਬਣਾਏ ਜਾਣਗੇ।
6- ਐੱਸ.ਵਾਈ.ਐੱਲ. ਨਹਿਰ ਦੇ ਨਿਰਮਾਣ ਲਈ 100 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਮੇਵਾਤ ਨੂੰ ਪੀਣ ਵਾਲਾ ਪਾਣੀ ਉਪਲੱਬਧ ਕਰਨ ਲਈ 100 ਕਿਊਸਿਕ ਦੀ ਮੇਵਾਤ ਫੀਡਰ ਨਹਿਰ ਦਾ ਨਿਰਮਾਣ ਹੋਵੇਗਾ।
7- 5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਅਨੁਪਾਤਿਕ ਆਧਾਰ 'ਤੇ ਲਾਭ ਦਿੱਤਾ ਜਾਵੇਗਾ। 1000 ਹੈਲਥ ਵੈਲਨੈੱਸ ਸੈਂਟਰ ਸ਼ੁਰੂ ਹੋਣਗੇ।
8- ਸਰਕਾਰ ਨੇ ਬਜ਼ੁਰਗ ਪੈਨਸ਼ਨ 'ਚ 250 ਰੁਪਏ ਦਾ ਵਾਧਾ ਕਰ ਦਿੱਤਾ ਹੈ। ਹੁਣ ਇਹ ਪੈਨਸ਼ਨ 2500 ਰੁਪਏ ਕਰ ਦਿੱਤੀ ਗਈ ਹੈ। ਇਹ ਵਾਧਾ ਇਕ ਅਪ੍ਰੈਲ ਤੋਂ ਲਾਗੂ ਹੋਵੇਗਾ।
9- ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਿਲਣ ਵਾਲੀ ਕਾਨੂੰਨੀ ਮਦਦ ਯੋਜਨਾ ਦੀ ਰਾਸ਼ੀ 11 ਹਜ਼ਾਰ ਰੁਪਏ ਤੋਂ ਵਧਾ ਕੇ 22 ਹਜ਼ਾਰ ਰੁਪਏ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
10- ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਵਲੋਂ 5080 ਪਿੰਡਾਂ 'ਚ 24 ਘੰਟੇ ਬਿਜਲੀ ਉਪਲੱਬਧ ਕਰਵਾਈ ਗਈ ਹੈ। ਹੁਣ ਹੋਰ ਪਿੰਡਾਂ ਨੂੰ ਵੀ ਇਸ ਯੋਜਨਾ 'ਚ ਸ਼ਾਮਲ ਕਰਨਗੇ।
11- ਇਸ ਵਾਰ ਦਾ ਬਜਟ 155645 ਕਰੋੜ ਰੁਪਏ ਦਾ ਹੈ। ਪਿਛਲੇ ਸਾਲ ਦੇ ਬਜਟ ਤੋਂ 13 ਫੀਸਦੀ ਵੱਧ ਬਜਟ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਬਜਟ ਦਾ 25 ਫੀਸਦੀ ਪੂੰਜੀਗਤ ਖਰਚ ਅਤੇ 75 ਫੀਸਦੀ ਮਾਲੀਆ ਖਰਚ ਹੋਵੇਗਾ।
12- ਕੋਰੋਨਾ ਮਹਾਮਾਰੀ ਫ਼ੈਲਣ ਕਾਰਨ ਲੱਗੀ ਤਾਲਾਬੰਦੀ 'ਚ ਹਰਿਆਣਾ ਸਰਕਾਰ ਨੂੰ ਕਰੀਬ 12 ਹਜ਼ਾਰ ਰੁਪਏ ਦੇ ਮਾਲੀਆ ਦਾ ਨੁਕਸਾਨ ਹੋਇਆ, ਜਿਸ ਨੂੰ ਹੁਣ ਘੱਟ ਕਰਦੇ ਹੋਏ 8 ਹਜ਼ਾਰ ਕਰੋੜ ਤੱਕ ਸਰਕਾਰ ਲਿਆਈ ਹੈ। ਇਸ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੇ 5 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ ਲਿਆ ਹੈ।
ਇਹ ਵੀ ਪੜ੍ਹੋ : ਮਨੋਹਰ ਲਾਲ ਖੱਟੜ ਬੋਲੇ- ਕਾਂਗਰਸ ਹਰ 6 ਮਹੀਨੇ ਬਾਅਦ ਲਿਆਵੇ ‘ਬੇਭਰੋਸਗੀ ਮਤਾ’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਪੱਛਮੀ ਬੰਗਾਲ: ਮਮਤਾ ਬੈਨਰਜੀ ਨਾਲ ਸਿੱਧੀ ਟੱਕਰ ਲੈਣਗੇ ਸੁਵੇਂਦੁ ਅਧਿਕਾਰੀ, ਭਰਿਆ ਨਾਮਜ਼ਦਗੀ ਪਰਚਾ
NEXT STORY