ਹਰਿਆਣਾ— ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਅੱਜ ਯਾਨੀ ਕਿ ਬੁੱਧਵਾਰ ਨੂੰ ਵਿਧਾਨ ਸਭਾ ’ਚ ਬੇਭਰੋਸਗੀ ਮਤਾ ਦਾ ਸਾਹਮਣਾ ਕਰ ਰਹੀ ਹੈ। ਬੇਭਰੋਸਗੀ ਮਤਾ ’ਤੇ ਹਰਿਆਣਾ ਵਿਧਾਨ ਸਭਾ ’ਚ ਚਰਚਾ ਹੋ ਰਹੀ ਹੈ, ਜਿਸ ਤੋਂ ਬਾਅਦ ਵੋਟਿੰਗ ਵੀ ਹੋਵੇਗੀ। ਕਾਂਗਰਸ ਵਲੋਂ ਲਿਆਂਦੇ ਗਏ ਇਸ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਬੇਭਰੋਸਗੀ ਮਤਾ ਲਿਆਉਣ ਲਈ ਕਾਂਗਰਸ ਦਾ ਧੰਨਵਾਦ। ਕਾਂਗਰਸ ਹਰ 6 ਮਹੀਨੇ ਬਾਅਦ ਬੇਭਰੋਸਗੀ ਮਤਾ ਲੈ ਕੇ ਆਏ, ਸਾਡੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਬੇਭਰੋਸਗੀ ਦੀ ਕਾਰਜਸ਼ੈਲੀ ਕਾਂਗਰਸ ਨੂੰ ਫਾਇਦਾ ਨਹੀਂ ਦੇਵੇਗੀ।
ਇਹ ਵੀ ਪੜ੍ਹੋ: ਬੇਭਰੋਸਗੀ ਮਤਾ ਤੋਂ ਪਹਿਲਾਂ ਮੁੱਖ ਮੰਤਰੀ ਖੱਟੜ ਬੋਲੇ- ‘ਅਸੀਂ ਬਿਲਕੁਲ ਭਰੋਸੇਮੰਦ ਹਾਂ’
ਖੱਟੜ ਨੇ ਤੰਜ ਕੱਸਿਆ ਕਿਹਾ ਕਿ ਬੇਭਰੋਸਗੀ ਇੰਨੀ ਹੋ ਗਈ ਹੈ ਕਿ ਜਿਸ ਦਾ ਕੋਈ ਅਰਥ ਨਹੀਂ ਰਿਹਾ। ਕਾਂਗਰਸ ਹਰ ਸਮੇਂ ਬੇਭਰੋਸਗੀ ਹੁੰਦੀ ਹੈ, ਫਿਰ ਚਾਹੇ ਸਰਕਾਰ ਹੋਵੇ ਜਾਂ ਸਰਜੀਕਲ ਸਟਰਾਈਕ। ਕਾਂਗਰਸ ਨੂੰ ਈ. ਵੀ. ਐੱਮ. ’ਤੇ ਬੇਭਰੋਸਗੀ ਹੋਣ ਲੱਗਦੀ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਆਲੋਚਨਾ ਹੁੰਦੀ ਹੈ ਪਰ ਇਸ ਤਰ੍ਹਾਂ ਦੇ ਪੱਧਰ ਦੀ ਆਲੋਚਨਾ ਠੀਕ ਨਹੀਂ ਹੈ। ਅਸੀਂ ਕਿਸਾਨਾਂ ਲਈ ਬਹੁਤ ਕੰਮ ਕੀਤੇ ਹਨ। ਕਿਸਾਨਾਂ ਲਈ ਸਾਡੇ ਮਨ ਵਿਚ ਪਿਆਰ ਹੈ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੇ ਬਹਾਨੇ ਕਾਂਗਰਸ ਨੇ ਹਰਿਆਣਾ ਦੀ ਭਾਜਪਾ-ਜੇ. ਜੇ. ਪੀ. ਗਠਜੋੜ ਵਾਲੀ ਖੱਟੜ ਸਰਕਾਰ ਨੂੰ ਘੇਰਨ ਲਈ ਬੇਭਰੋਸਗੀ ਮਤੇ ਦਾ ਦਾਅ ਖੇਡਿਆ ਹੈ, ਜਿਸ ’ਤੇ ਬੁੱਧਵਾਰ ਯਾਨੀ ਕਿ ਅੱਜ ਚਰਚਾ ਹੋ ਰਹੀ ਹੈ।
ਇਹ ਵੀ ਪੜ੍ਹੋ: ਖੱਟੜ ਸਰਕਾਰ ਦੀ ਅਗਨੀ ਪ੍ਰੀਖਿਆ, ਹੁੱਡਾ ਦੀ ਮੰਗ- ਬੇਭਰੋਸਗੀ ਮਤੇ ’ਤੇ ਹੋਵੇ ‘ਸੀਕ੍ਰੇਟ ਵੋਟਿੰਗ’
ਹਰਿਆਣਾ ਵਿਧਾਨ ਸਭਾ ਨੰਬਰ ਗੇਮ—
ਹਰਿਆਣਾ ਵਿਚ ਕੁੱਲ 90 ਸੀਟਾਂ ਹਨ ਪਰ ਮੌਜੂਦਾ ਸਮੇਂ ਵਿਚ 88 ਵਿਧਾਇਕ ਹਨ। ਬਹੁਮਤ ਲਈ 45 ਦਾ ਅੰਕੜਾ ਚਾਹੀਦਾ ਹੈ। ਬੇਭਰੋਸਗੀ ਮਤਾ ਲਿਆ ਰਹੀ ਕਾਂਗਰਸ ਕੋਲ 30 ਵਿਧਾਇਕ ਹਨ। ਉੱਥੇ ਹੀ ਸੱਤਾ ’ਤੇ ਕਾਬਜ਼ ਭਾਜਪਾ ਕੋਲ 40, ਸਹਿਯੋਗ ਦਲ ਜੇ. ਜੇ. ਪੀ. ਕੋਲ 10 ਅਤੇ ਆਜ਼ਾਦ 5 ਵਿਧਾਇਕਾਂ ਦਾ ਸਾਥ ਹੈ। ਯਾਨੀ ਕਿ ਭਾਜਪਾ ਦਾ ਦਾਅਵਾ ਹੈ ਕਿ ਸਰਕਾਰ ਕੋਲ 55 ਵਿਧਾਇਕਾਂ ਦਾ ਸਮਰਥਨ ਹੈ। ਜੇਕਰ ਇਸ ਹਿਸਾਬ ਨਾਲ ਵੋਟਿੰਗ ਹੁੰਦੀ ਹੈ ਤਾਂ ਭਾਜਪਾ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ।
ਹਿਮਾਚਲ ਪ੍ਰਦੇਸ਼ ’ਚ ਖੱਡ ’ਚ ਡਿੱਗੀ ਬੱਸ, 8 ਲੋਕਾਂ ਦੀ ਮੌਤ
NEXT STORY