ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੀ ਦੇਹਰਾ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਰਾਹੀਂ ਰਾਜਨੀਤੀ 'ਚ ਪੈਰ ਰੱਖ ਰਹੀ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਲੋਕਾਂ ਨੂੰ ਮੁੱਖ ਮੰਤਰੀ ਲਈ ਵੋਟ ਦੇਣ ਲਈ ਕਹਿ ਰਹੀ ਹੈ, ਵਿਧਾਇਕ ਲਈ ਨਹੀਂ। ਦੇਹਰਾ ਨਾਲ ਹਮੀਰਪੁਰ ਅਤੇ ਨਾਲਾਗੜ੍ਹ ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣ ਲਈ ਬੁੱਧਵਾਰ ਨੂੰ ਵੋਟਿੰਗ ਹੋਵੇਗੀ। ਇਹ ਸੀਟਾਂ ਤਿੰਨ ਆਜ਼ਾਦ ਵਿਧਾਇਕਾਂ- ਹੁਸ਼ਿਆਰ ਸਿੰਘ (ਦੇਹਰਾ), ਆਸ਼ੀਸ਼ ਸ਼ਰਮਾ (ਹਮੀਰਪੁਰ) ਅਤੇ ਕੇ.ਐੱਲ. ਠਾਕੁਰ (ਨਾਲਾਗੜ੍ਹ) ਦੇ 22 ਮਾਰਚ ਨੂੰ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਖ਼ਾਲੀ ਹੋਈਆਂ ਸਨ।
ਇਨ੍ਹਾਂ ਵਿਧਾਇਕਾਂ ਨੇ 27 ਫਰਵਰੀ ਨੂੰ ਹੋਈਆਂ ਰਾਜ ਸਭਾ ਚੋਣਾਂ 'ਚ ਭਾਜਪਾ ਦੇ ਪੱਖ 'ਚ ਵੋਟਿੰਗ ਕੀਤੀ ਸੀ। ਤਿੰਨ ਸੀਟਾਂ 'ਤੇ ਕੁੱਲ 13 ਉਮੀਦਵਾਰ ਚੋਣ ਲੜ ਰਹੇ ਹਨ, ਜਿੱਥੇ 2,59,340 ਵੋਟਰ ਹਨ। ਜ਼ਿਮਨੀ ਚੋਣਾਂ ਨਾਲ ਸਦਨ ਨੇ ਸਮੀਕਰਨਾਂ 'ਚ ਬਹੁਤ ਅੰਤਰ ਨਹੀਂ ਪਵੇਗਾ, ਕਿਉਂਕਿ ਕਾਂਗਰਸ ਕੋਲ 68 ਮੈਂਬਰੀ ਵਿਧਾਨ ਸਭਾ 'ਚ 38 ਮੈਂਬਰ ਹਨ ਅਤੇ ਭਾਜਪਾ ਦੇ 27 ਮੈਂਬਰ ਹਨ। ਦੇਹਰਾ 'ਚ ਮੁੱਖ ਮੰਤਰੀ ਸੁੱਖੂ ਦੀ ਸਾਖ ਦਾਅ 'ਤੇ ਹੈ, ਜਿੱਥੇ ਉਨ੍ਹਾਂ ਦੀ ਪਤਨੀ ਕਮਲੇਸ਼ ਠਾਕੁਰ ਦਾ ਮੁਕਾਬਲਾ ਹੁਸ਼ਿਆਰ ਸਿੰਘ ਨਾਲ ਹੈ, ਜੋ ਰਾਜ ਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਖ਼ਿਲਾਫ਼ ਵੋਟ ਪਾਉਣ ਵਾਲੇ 9 ਵਿਧਾਇਕਾਂ 'ਚੋਂ ਇਕ ਹਨ। ਕਮਲੇਸ਼ ਨੇ ਪ੍ਰਚਾਰ ਦੌਰਾਨ ਲੋਕਾਂ ਨੂੰ ਕਿਹਾ,''ਮੁੱਖ ਮੰਤਰੀ ਲਈ ਵੋਟ ਪਾਓ, ਵਿਧਾਇਕ ਲਈ ਨਹੀਂ। ਹੁਣ ਦੇਹਰਾ ਵੀ ਮੁੱਖ ਮੰਤਰੀ ਦਾ ਖੇਤਰ ਬਣ ਜਾਵੇਗਾ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਕੂਲ-ਕਾਲਜਾਂ 'ਚ ਫੈਲ ਗਿਆ AIDS, 47 ਵਿਦਿਆਰਥੀਆਂ ਦੀ ਮੌਤ, 828 HIV ਪੀੜਤ
NEXT STORY