ਲਖਨਊ- ਅਯੁੱਧਿਆ 'ਚ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਮਹੰਤ ਸਤੇਂਦਰ ਦਾਸ (85) ਦੀ ਸਿਹਤ 'ਬ੍ਰੇਨ ਸਟ੍ਰੋਕ' ਕਾਰਨ ਵਿਗੜ ਗਈ ਅਤੇ ਉਨ੍ਹਾਂ ਨੂੰ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਐੱਸ.ਜੀ.ਪੀ.ਜੀ.ਆਈ.), ਲਖਨਊ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਹੈ।
ਹਸਪਤਾਲ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸਤੇਂਦਰ ਦਾਸ ਜੀ ਨੂੰ ਐਤਵਾਰ ਨੂੰ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਨਿਊਰੋਲੋਜੀ ਵਾਰਡ ਵਿਚ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਬ੍ਰੇਨ ਸਟ੍ਰੋਕ ਹੋਇਆ ਹੈ। ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਹੈ ਪਰ ਫਿਲਹਾਲ ਉਹ ਦੇਖ ਅਤੇ ਸੁਣਨ ਦੇ ਯੋਗ ਹਨ। ਉਹ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਹੈ। ਦਾਸ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹੇ ਜਾਣ ਸਮੇਂ ਅਸਥਾਈ ਰਾਮ ਮੰਦਰ ਦੇ ਪੁਜਾਰੀ ਹਨ।
ਭਾਜਪਾ ਵਿਧਾਇਕ ਦੇ ਭਰਾ ਨੇ ਮਾਰ'ਤਾ ਆਪਣੀ ਹੀ ਮੁੰਡਾ, ਦੁਕਾਨ 'ਚੋਂ ਪੈਸੇ ਲੈਣ ਤੋਂ ਹੋਇਆ ਸੀ ਝਗੜਾ
NEXT STORY