ਨਵੀਂ ਦਿੱਲੀ (ਭਾਸ਼ਾ)– ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਗੁਆਂਢੀ ਦੇਸ਼ ਪੋਲੀਓ ਤੋਂ ਮੁਕਤ ਨਹੀਂ ਹੋਏ ਹਨ, ਇਸ ਲਈ ਭਾਰਤ ਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਘਰ-ਘਰ ਜਾ ਕੇ ਪੋਲੀਓ ਦੀ ਖ਼ੁਰਾਕ ਪਿਆਉਣ ਦੀ ਮੁਹਿੰਮ ਜਾਰੀ ਰਹੇਗੀ, ਤਾਂਕਿ ਯਕੀਨੀ ਕੀਤਾ ਜਾ ਸਕੇ ਕਿ ਕੋਈ ਵੀ ਬੱਚਾ ਰਹਿ ਨਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਡੇ ਬੱਚੇ ਦੇਸ਼ ਦਾ ਭਵਿੱਖ ਹਨ। ਬੱਚੇ ਜਦੋਂ ਸਿਹਤਮੰਦ ਹੁੰਦੇ ਹਨ ਤਾਂ ਸਿਹਤਮੰਦ ਭਾਰਤ ਦਾ ਸੁਫ਼ਨਾ ਆਸਾਨੀ ਨਾਲ ਸਾਕਾਰ ਕਰ ਸਕਦੇ ਹਨ। ਸਾਰੇ ਲੋਕ ਆਪਣੇ ਬੱਚਿਆਂ ਨੂੰ ਪੋਲੀਓ ਦੀ ਖ਼ੁਰਾਕ ਜ਼ਰੂਰ ਪਿਆਉਣ। ਦੁਨੀਆ ’ਚ ਪੋਲੀਓ ਦਾ ਇਕ ਵੀ ਕੇਸ ਨਜ਼ਰ ਆਵੇ ਤਾਂ ਮੈਂ ਮੰਨਦਾ ਹਾਂ ਕਿ ਸਾਨੂੰ ਚੌਕਸੀ ਦੀ ਜ਼ਰੂਰਤ ਹੈ ਅਤੇ ਸਾਨੂੰ ਪੋਲੀਓ ਮੁਹਿੰਮ ਨੂੰ ਜਾਰੀ ਰੱਖਣਾ ਹੈ।
ਸਿਹਤ ਮੰਤਰਾਲਾ ’ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾ ਕੇ ਸਾਲ 2022 ਦੇ ਪੋਲੀਓ ਖ਼ੁਰਾਕ ਪਿਆਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਕਰੀਬ 15 ਕਰੋੜ ਬੱਚਿਆਂ ਨੂੰ ਆਉਣ ਵਾਲੇ ਮਹੀਨਿਆਂ ’ਚ ਪੋਲੀਓ ਰੋਕੂ ਟੀਕੇ ਦਿੱਤੇ ਜਾਣਗੇ। ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ, ਤਾਂਕਿ ਯਕੀਨੀ ਕੀਤਾ ਜਾ ਸਕੇ ਕਿ 5 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਖ਼ੁਰਾਕ ਮਿਲ ਸਕੇ।
ਯੂਕਰੇਨ ’ਚ ਫਸੇ ਹਿਮਾਚਲ ਦੇ ਊਨਾ ਜ਼ਿਲ੍ਹੇ ਦੇ 29 ਵਿਦਿਆਰਥੀ, ਪ੍ਰਸ਼ਾਸਨ ਨੇ ਸਰਕਾਰ ਨੂੰ ਭੇਜੀ ਸੂਚੀ
NEXT STORY