ਨੈਸ਼ਨਲ ਡੈਸਕ : ਭਾਰਤ ਨੇ ਆਪਣੀ ਸਮੁੰਦਰੀ ਸੁਰੱਖਿਆ ਅਤੇ ਮਾਰਕ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ 20 ਐਡਵਾਂਸਡ ‘ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ’ (GNSS) ਜੈਮਰ ਖਰੀਦਣ ਲਈ ਬੈਂਗਲੁਰੂ ਦੀ ਕੰਪਨੀ 'ਇਕਾਰਡ ਸਾਫਟਵੇਅਰ ਐਂਡ ਸਿਸਟਮਜ਼ ਪ੍ਰਾਈਵੇਟ ਲਿਮਟਿਡ' (ASSPL) ਨਾਲ 449 ਕਰੋੜ ਰੁਪਏ ਦੇ ਮਹੱਤਵਪੂਰਨ ਸਮਝੌਤੇ 'ਤੇ ਦਸਤਖਤ ਕੀਤੇ ਹਨ। ਇਹ ਸੌਦਾ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਵਿੱਚ ਸਿਰੇ ਚੜ੍ਹਿਆ।
ਦੁਸ਼ਮਣ ਦੀਆਂ ਮਿਜ਼ਾਈਲਾਂ ਤੇ ਡਰੋਨ ਹੋਣਗੇ ਫੇਲ੍ਹ
ਇਹ ਨਵੇਂ ਜੈਮਰ ਬਹੁਤ ਹੀ ਉੱਨਤ ਤਕਨੀਕ ਵਾਲੇ ਹਨ, ਜੋ ਦੁਸ਼ਮਣ ਦੇ ਸੈਟੇਲਾਈਟ ਸਿਗਨਲਾਂ (ਜਿਵੇਂ ਕਿ GPS, GLONASS ਅਤੇ ਚੀਨ ਦੇ BeiDou) ਨੂੰ ਜਾਮ ਕਰਨ ਜਾਂ ਕਮਜ਼ੋਰ ਕਰਨ ਦੀ ਸਮਰੱਥਾ ਰੱਖਦੇ ਹਨ। ਇਸ ਤਕਨੀਕ ਰਾਹੀਂ ਦੁਸ਼ਮਣ ਦੇ ਨੇਵੀਗੇਸ਼ਨ ਸਿਸਟਮ ਨੂੰ ਧੋਖਾ ਦਿੱਤਾ ਜਾ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਮਿਜ਼ਾਈਲਾਂ, ਡਰੋਨ ਜਾਂ ਜੰਗੀ ਜਹਾਜ਼ ਆਪਣਾ ਰਸਤਾ ਭਟਕ ਸਕਦੇ ਹਨ। ਇਹ ਜੈਮਰ ਭਾਰਤੀ ਜਹਾਜ਼ਾਂ ਨੂੰ ਦੁਸ਼ਮਣ ਦੀਆਂ ਪਣਡੁੱਬੀਆਂ ਅਤੇ ਹਵਾਈ ਹਮਲਿਆਂ ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਨਗੇ।
ਇਹ ਵੀ ਪੜ੍ਹੋ : PM ਮੋਦੀ ਦੇ ਰਿਕਾਰਡ ਤੋੜ ਕਾਰਜਕਾਲ 'ਤੇ ਡੋਨਾਲਡ ਟਰੰਪ ਨੇ ਦਿੱਤੀ ਵਧਾਈ
'ਆਤਮ-ਨਿਰਭਰ ਭਾਰਤ' ਨੂੰ ਮਿਲੇਗੀ ਨਵੀਂ ਰਫ਼ਤਾਰ
ਇਹ ਪੂਰੀ ਡੀਲ 'Buy (Indian-IDDM)' ਕੈਟੇਗਰੀ ਦੇ ਤਹਿਤ ਕੀਤੀ ਗਈ ਹੈ, ਜਿਸਦਾ ਮਤਲਬ ਹੈ ਕਿ ਇਹ ਜੈਮਰ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ ਨਾਲ ਡਿਜ਼ਾਈਨ ਅਤੇ ਤਿਆਰ ਕੀਤੇ ਗਏ ਹਨ। ਇਸ ਪ੍ਰੋਜੈਕਟ ਵਿੱਚ ਘੱਟੋ-ਘੱਟ 75% ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਨਾ ਸਿਰਫ਼ ਵਿਦੇਸ਼ੀ ਨਿਰਭਰਤਾ ਘਟੇਗੀ, ਸਗੋਂ ਭਾਰਤੀ ਕੰਪਨੀਆਂ ਨੂੰ ਰੱਖਿਆ ਖੇਤਰ ਵਿੱਚ ਉੱਨਤ ਤਕਨੀਕ ਵਿਕਸਿਤ ਕਰਨ ਦੇ ਹੋਰ ਮੌਕੇ ਮਿਲਣਗੇ।
ਹਿੰਦ ਮਹਾਸਾਗਰ 'ਚ ਵਧੇਗੀ ਭਾਰਤ ਦੀ ਤਾਕਤ
ਮਾਹਰਾਂ ਅਨੁਸਾਰ, ਹਿੰਦ ਮਹਾਸਾਗਰ ਖੇਤਰ ਵਿੱਚ ਚੀਨ ਦੀਆਂ ਵਧਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਇਹ ਸੌਦਾ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ। ਇਹ ਜੈਮਰ ਭਾਰਤੀ ਜਲ ਸੈਨਾ ਦੇ ਵੱਖ-ਵੱਖ ਜੰਗੀ ਜਹਾਜ਼ਾਂ 'ਤੇ ਤਾਇਨਾਤ ਕੀਤੇ ਜਾਣਗੇ, ਜੋ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਦੁਸ਼ਮਣ ਦੇ ਸੰਚਾਰ ਅਤੇ ਨੇਵੀਗੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਸਮਰੱਥ ਹੋਣਗੇ। ਇਹ ਸਵਦੇਸ਼ੀ ਤਕਨੀਕ ਭਾਰਤ ਦੀ ਇਲੈਕਟ੍ਰਾਨਿਕ ਵਾਰਫੇਅਰ ਸਮਰੱਥਾ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਹੋਵੇਗੀ।
ਇਹ ਵੀ ਪੜ੍ਹੋ : ਓਮਾਨ ਤੱਟ 'ਤੇ ਤੇਲ ਟੈਂਕਰ 'ਤੇ ਅਮਰੀਕੀ ਹਮਲਾ: 3 ਭਾਰਤੀ ਲਾਪਤਾ, ਭਾਰਤ ਨੇ ਅਮਰੀਕੀ ਰਾਜਦੂਤ ਨੂੰ ਕੀਤਾ ਤਲਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਓਮਾਨ ਤੱਟ 'ਤੇ ਤੇਲ ਟੈਂਕਰ 'ਤੇ ਅਮਰੀਕੀ ਹਮਲਾ: 3 ਭਾਰਤੀ ਲਾਪਤਾ, ਭਾਰਤ ਨੇ ਅਮਰੀਕੀ ਰਾਜਦੂਤ ਨੂੰ ਕੀਤਾ ਤਲਬ
NEXT STORY