ਇੰਟਰਨੈਸ਼ਨਲ ਡੈਸਕ- ਚੀਨ ਆਪਣੀਆਂ ਸਰਹੱਦਾਂ ਅਤੇ ਸਮੁੰਦਰੀ ਤੱਟਾਂ ਨੂੰ ਆਪਸ ਵਿੱਚ ਜੋੜਨ ਲਈ 25,000 ਕਿਲੋਮੀਟਰ ਲੰਬੀ ਇੱਕ ਵਿਸ਼ਾਲ 'ਰੋਡ ਰਿੰਗ' ਤਿਆਰ ਕਰ ਰਿਹਾ ਹੈ, ਜਿਸ ਨੂੰ ਚੀਨੀ ਸਰਕਾਰੀ ਮੀਡੀਆ ਨੇ 'ਗੋਲਡਨ ਬਾਰਡਰ-ਕੋਸਟ ਲੂਪ' ਦਾ ਨਾਂ ਦਿੱਤਾ ਹੈ। ਇਹ ਵਿਸ਼ਾਲ ਪ੍ਰੋਜੈਕਟ ਚੀਨ ਨਾਲ ਲੱਗਦੀਆਂ 14 ਦੇਸ਼ਾਂ ਦੀਆਂ ਸਰਹੱਦਾਂ ਨੂੰ ਕਵਰ ਕਰੇਗਾ। ਹਾਲਾਂਕਿ ਚੀਨੀ ਮੀਡੀਆ ਇਸ ਨੂੰ ਆਰਥਿਕ ਵਿਕਾਸ ਦਾ ਸਾਧਨ ਦੱਸ ਰਿਹਾ ਹੈ, ਪਰ ਰਣਨੀਤਕ ਮਾਹਿਰਾਂ ਅਨੁਸਾਰ ਇਹ ਭਾਰਤ ਤੇ ਵੀਅਤਨਾਮ ਸਣੇ ਗੁਆਂਢੀ ਦੇਸ਼ਾਂ ਲਈ ਇੱਕ ਵੱਡਾ ਫੌਜੀ ਖ਼ਤਰਾ ਬਣ ਸਕਦਾ ਹੈ।
ਇਹ ਸੜਕ ਨੈੱਟਵਰਕ 3 ਹਿੱਸਿਆਂ 'ਚ ਬਣੇਗਾ, ਜਿਸ ਦਾ ਪਹਿਲਾ ਹਿੱਸਾ ਜੀ 219 ਹਾਈਵੇ ਹੈ। 10,000 ਕਿਲੋਮੀਟਰ ਲੰਬਾ ਇਹ ਹਾਈਵੇਅ ਦੱਖਣ-ਪੱਛਮ ਅਤੇ ਸੁਦੂਰ ਪੱਛਮ ਤੋਂ ਲੰਘਦਾ ਹੈ। ਇਹ ਭਾਰਤ, ਵੀਅਤਨਾਮ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਰੂਸ ਸਣੇ 12 ਦੇਸ਼ਾਂ ਦੀਆਂ ਸਰਹੱਦਾਂ ਦੇ ਬਿਲਕੁਲ ਨੇੜਿਓਂ ਨਿਕਲਦਾ ਹੈ। ਇਸ ਦਾ ਇੱਕ ਅਹਿਮ ਹਿੱਸਾ ਅਕਸਾਈ ਚੀਨ, ਤਿੱਬਤ ਅਤੇ ਅਰੁਣਾਚਲ ਪ੍ਰਦੇਸ਼ ਨਾਲ ਲੱਗਦੀ LAC ਦੇ ਕੋਲ ਹੈ, ਜਦਕਿ ਦੂਜਾ ਹਿੱਸਾ ਜੀ 331 ਹਾਈਵੇ 9,200 ਕਿਲੋਮੀਟਰ ਲੰਬਾ ਇਹ ਉੱਤਰੀ ਸਰਹੱਦੀ ਮਾਰਗ ਸ਼ਿਨਜਿਆਂਗ ਤੋਂ ਇਨਰ ਮੰਗੋਲੀਆ, ਹੀਲੋਂਗਜਿਆਂਗ, ਜਿਲਿਨ ਅਤੇ ਲਿਆਓਨਿੰਗ ਤੱਕ ਰੂਸ, ਮੰਗੋਲੀਆ ਅਤੇ ਉੱਤਰੀ ਕੋਰੀਆ ਦੀਆਂ ਸਰਹੱਦਾਂ ਨਾਲ ਜੁੜਦਾ ਹੈ। ਇਸ ਮੈਗਾ ਪ੍ਰੋਜੈਕਟ ਦਾ ਤੀਜਾ ਹਿੱਸਾ ਜੀ 228 ਹਾਈਵੇ 7,000 ਕਿਲੋਮੀਟਰ ਲੰਬਾ ਹੋਵੇਗਾ ਤੇ ਇਹ ਸਮੁੰਦਰ ਨੇੜਲੇ ਲਿਆਓਨਿੰਗ ਤੋਂ ਸ਼ੁਰੂ ਹੋ ਕੇ ਸ਼ੰਘਾਈ, ਫੁਜਿਆਨ ਅਤੇ ਗੁਆਂਗਡੋਂਗ ਹੁੰਦੇ ਹੋਏ ਗੁਆਂਗਸ਼ੀ ਤੱਕ ਪਹੁੰਚੇਗਾ।
ਇਹ ਵੀ ਪੜ੍ਹੋ- ਹੁਣ ਹੋਰਮੁਜ਼ ਖੁਲ੍ਹਵਾਏਗਾ ਪਾਕਿਸਤਾਨ ! ਮੁਨੀਰ ਤੇ ਨਕਵੀ 'ਵਿਚੋਲੇ' ਬਣ ਪਹੁੰਚੇ ਇਰਾਨ
ਚੀਨੀ ਮੀਡੀਆ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਸੜਕ ਨੈੱਟਵਰਕ 2030 ਤੱਕ ਪੂਰੀ ਤਰ੍ਹਾਂ ਚਾਲੂ ਕਰਨ ਦਾ ਟੀਚਾ ਹੈ। ਇਸ ਰੋਡ ਰਿੰਗ ਦੇ ਤਿਆਰ ਹੋਣ ਮਗਰੋਂ ਚੀਨੀ ਫੌਜ ਤਣਾਅ ਜਾਂ ਜੰਗ ਦੀ ਸਥਿਤੀ 'ਚ ਆਪਣੇ ਭਾਰੀ ਟੈਂਕ, ਹਥਿਆਰ ਅਤੇ ਸੈਨਿਕ ਬਹੁਤ ਹੀ ਘੱਟ ਸਮੇਂ ਵਿੱਚ ਸਿੱਧੇ LAC 'ਤੇ ਤਾਇਨਾਤ ਕਰ ਸਕੇਗੀ। ਇਹ ਰੋਡ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਿਮ, ਅਰੁਣਾਚਲ ਪ੍ਰਦੇਸ਼ ਅਤੇ ਲੱਦਾਖ ਦੀਆਂ ਸਰਹੱਦਾਂ ਦੇ ਬਹੁਤ ਹੀ ਨੇੜੇ ਹੈ, ਜੋ ਕਿ ਭਾਰਤ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਹਾਲਾਂਕਿ ਭਾਰਤ ਨੇ 2024 'ਚ ਵੀ ਵਿਵਾਦਿਤ ਇਲਾਕਿਆਂ 'ਚ ਚੀਨ ਦੀਆਂ ਅਜਹੀਆਂ ਸੜਕ ਨਿਰਮਾਣ ਗਤੀਵਿਧੀਆਂ 'ਤੇ ਸਖ਼ਤ ਇਤਰਾਜ਼ ਜਤਾਇਆ ਸੀ, ਪਰ ਇਸ ਦੇ ਬਾਵਜੂਦ ਭਾਰਤ ਦੀਆਂ ਸਰਹੱਦਾਂ ਨੇੜੇ ਅਜਿਹੇ ਨਿਰਮਾਣ ਚਿੰਤਾ ਦਾ ਵਿਸ਼ਾ ਬਣ ਸਕਦੇ ਹਨ।
ਇਹ ਵੀ ਪੜ੍ਹੋ- ਸਰਹੱਦੀ ਵਿਵਾਦ ਵਿਚਾਲੇ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਜਿਨਪਿੰਗ ! ਨਾਲ ਆਵੇਗਾ 400 ਮੈਂਬਰਾਂ ਦਾ ਵਫ਼ਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਮੂ-ਕਸ਼ਮੀਰ 'ਭਾਰਤ ਦਾ ਮਹੱਤਵਪੂਰਨ ਹਿੱਸਾ', CM ਉਮਰ ਅਬਦੁੱਲਾ ਨੂੰ ਮਿਲੇ ਅਮਰੀਕੀ ਰਾਜਦੂਤ
NEXT STORY