ਸੰਯੁਕਤ ਰਾਸ਼ਟਰ (ਭਾਸ਼ਾ)- ਚੀਨ ਨੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਬਦੁਲ ਰਊਫ਼ ਅਜ਼ਹਰ ਦੇ ਨਾਂ ਨੂੰ ਕਾਲੀ ਸੂਚੀ ’ਚ ਪਾਉਣ ਦੇ ਭਾਰਤ ਦੇ ਪ੍ਰਸਤਾਵ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਇਤਰਾਜ਼ ਪ੍ਰਗਟਾਇਆ। ਅਬਦੁਲ ਰਊਫ਼ ਅਜ਼ਹਰ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਭਰਾ ਹੈ ਅਤੇ ਉਸ ਦਾ ਜਨਮ ਪਾਕਿਸਤਾਨ ’ਚ 1974 ’ਚ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਪੋਲਿੰਗ ਸਟੇਸ਼ਨ ’ਚ ਬੱਚੇ ਦਾ ਹੋਇਆ ਜਨਮ, ਮਹਿਲਾ ਅਧਿਕਾਰੀਆਂ ਤੇ ਵੋਟਰਾਂ ਨੇ ਔਰਤ ਦੇ ਜਣੇਪੇ ’ਚ ਕੀਤੀ ਮਦਦ
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨ ਨੇ ਜੇ.ਈ.ਐੱਮ. ਦੇ ਅਬਦੁਲ ਰਊਫ਼ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 1267 ਆਈ.ਐੱਸ.ਆਈ.ਐੱਲ. ਤੇ ਅਲ ਕਾਇਦਾ ਦੀ ਪਾਬੰਦੀਸ਼ੁਦਾ ਸੂਚੀ ਵਿਚ ਪਾਉਣ ਦੇ ਭਾਰਤ ਦੇ ਮਤੇ ਦਾ ਵਿਰੋਧ ਕੀਤਾ। ਰਊਫ਼ ਅਜ਼ਹਰ 'ਤੇ ਅਮਰੀਕਾ ਨੇ ਦਸੰਬਰ 2010 'ਚ ਪਾਬੰਦੀਆਂ ਲਗਾਈਆਂ ਸਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਮਹੀਨੇ ਵਿਚ ਚੀਨ ਨੇ ਅਬਦੂਲ ਰਊਫ਼ ਨੂੰ ਆਲਮੀ ਅੱਤਵਾਦੀ ਐਲਾਨਣ ਦੇ ਭਾਰਤ ਤੇ ਅਮਰੀਕਾ ਦੇ ਮਤੇ 'ਤੇ ਰੋਕ ਲਗਾ ਦਿੱਤੀ ਸੀ।
ਇਹ ਖ਼ਬਰ ਵੀ ਪੜ੍ਹੋ - ਭਾਰਤ-ਪਾਕਿ ਕ੍ਰਿਕਟ ਮੈਚ ਦੀ ਉਡੀਕ 'ਚ ਬੈਠੇ ਫੈਨਜ਼ ਦੀਆਂ ਉਮੀਦਾਂ ਨੂੰ ਝਟਕਾ! ਏਸ਼ੀਆ ਕੱਪ ਨੂੰ ਲੈ ਕੇ ਹੋਇਆ ਇਹ ਫ਼ੈਸਲਾ
ਸੰਸਦ ਅਤੇ ਪਠਾਨਕੋਟ ਹਮਲੇ 'ਚ ਸ਼ਾਮਲ ਸੀ ਅਬਦੁਲ ਰਊਫ਼ ਅਜ਼ਹਰ
ਅਬਦੁਲ ਰਊਫ਼ ਅਜ਼ਹਰ ਭਾਰਤ ’ਚ ਕਈ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਅਤੇ ਉਨ੍ਹਾਂ ਨੂੰ ਅਮਲੀ ਜਾਮਾ ਪੁਆਉਣ ’ਚ ਸ਼ਾਮਲ ਰਿਹਾ ਹੈ। ਇਨ੍ਹਾਂ ’ਚ ਇੰਡੀਅਨ ਏਅਰਲਾਈਨਸ ਦੇ ਜਹਾਜ਼ ਆਈ. ਸੀ. 814 ਨੂੰ ਅਗਵਾਹ ਕਰਨ, ਸੰਸਦ ’ਤੇ 2001 ’ਚ ਹਮਲੇ ਅਤੇ ਪਠਾਨਕੋਟ ’ਚ 2016 ’ਚ ਹਵਾਈ ਫੌਜ ਦੇ ਅੱਡੇ ਨੂੰ ਨਿਸ਼ਾਨਾ ਬਣਾਉਣਾ ਸ਼ਾਮਲ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ 2 ਦਿਨਾ ਜਾਪਾਨ ਦੌਰੇ 'ਤੇ, ਜੀ-7 ਬੈਠਕ 'ਚ ਲੈਣਗੇ ਹਿੱਸਾ
NEXT STORY