ਚਿੰਤਪੂਰਨੀ (ਹਿਮਾਂਸ਼ੂ)— ਚਿੰਤਪੂਰਨੀ ਵਿਚ ਚੱਲ ਰਹੇ ਸਾਉਣ ਮੇਲੇ ਵਿਚ ਆਰ. ਟੀ. ਓ. ਟੀਮ ਵਲੋਂ ਮੇਲੇ ਨੂੰ ਸੁਰੱਖਿਅਤ ਬਣਾਉਣ ਲਈ ਅਹਿਮ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਮੇਲੇ ਦੌਰਾਨ ਸ਼ਰਧਾਲੂਆਂ ਵਲੋਂ ਭਾਰ ਢੋਹਣ ਵਾਲੇ ਵਾਹਨਾਂ ਦੇ 400 ਤੋਂ ਵੱਧ ਚਲਾਨ ਕੱਟ ਕੇ ਗੱਡੀਆਂ ਨੂੰ ਵਾਪਸ ਪੰਜਾਬ ਭੇਜਿਆ ਗਿਆ ਹੈ। ਭਾਰ ਢੋਹਣ ਵਾਲੇ ਵਾਹਨਾਂ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਪੈਸ਼ਲ ਬੱਸਾਂ ਰਾਹੀਂ ਚਿੰਤਪੂਰਨੀ ਪਹੁੰਚਾਇਆ ਜਾ ਰਿਹਾ ਹੈ।
7 ਲੱਖ ਦੇ ਕਰੀਬ ਵਸੂਲਿਆ ਜੁਰਮਾਨਾ
ਵਰਣਨਯੋਗ ਹੈ ਕਿ ਮੇਲੇ ਦੌਰਾਨ ਆਰ. ਟੀ. ਓ. ਵਲੋਂ 400 ਤੋਂ ਵੱਧ ਚਲਾਨ ਕੱਟ ਕੇ 7 ਲੱਖ ਦੇ ਕਰੀਬ ਜੁਰਮਾਨਾ ਵਸੂਲਿਆ ਗਿਆ ਹੈ। ਓਧਰ ਮੇਲੇ ਦੌਰਾਨ ਪਲਾਸਟਿਕ ਦੀ ਵਰਤੋਂ ਕਰਨ 'ਤੇ ਜ਼ਿਲਾ ਪ੍ਰਸ਼ਾਸਨ ਵਲੋਂ ਕੀਤੀ ਗਈ ਕਾਰਵਾਈ ਬਾਰੇ ਡੀ. ਸੀ. ਸੰਦੀਪ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਭਰਵਈ ਤੱਕ ਲਾਏ ਗਏ ਲੰਗਰਾਂ ਦੀ ਜਾਂਚ ਕੀਤੀ ਅਤੇ ਜਾਂਚ ਵਿਚ ਪਤਾ ਲੱਗਾ ਹੈ ਕਿ 6 ਲੰਗਰ ਪ੍ਰਬੰਧਕ ਪਲਾਸਟਿਕ ਦੀ ਵਰਤੋਂ ਕਰ ਰਹੇ ਸਨ। ਪ੍ਰਸ਼ਾਸਨ ਨੇ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ ਕਰਨ 'ਤੇ ਇਨ੍ਹਾਂ ਲੰਗਰਾਂ ਦੇ ਪ੍ਰਬੰਧਕਾਂ ਨੂੰ ਜੁਰਮਾਨਾ ਕੀਤਾ ਅਤੇ ਉਨ੍ਹਾਂ ਨੂੰ ਲੰਗਰ ਬੰਦ ਕਰ ਕੇ ਵਾਪਸ ਜਾਣ ਦੇ ਹੁਕਮ ਦਿੱਤੇ ਹਨ।
ਕਸ਼ਮੀਰ ਜਾ ਰਹੇ ਗੁਲਾਮ ਨਬੀ ਆਜ਼ਾਦ ਨੂੰ ਵਾਪਸ ਭੇਜਿਆ ਦਿੱਲੀ
NEXT STORY