ਸ਼੍ਰੀਨਗਰ-ਕਸ਼ਮੀਰ ਘਾਟੀ 'ਚ 30 ਸਾਲਾਂ ਬਾਅਦ 'ਹੇਵਨ ਸਿਨੇਮਾਘਰ' ਫਿਰ ਖੋਲਿਆ ਗਿਆ ਹੈ। ਦੱਖਣੀ ਕਸ਼ਮੀਰ ਦੇ ਅਨੰਤਨਾਗ 'ਚ ਇਹ ਸਿਨੇਮਾਘਰ ਫਿਲਹਾਲ ਸੀ. ਆਰ. ਪੀ. ਐੱਫ. ਜਵਾਨਾਂ ਲਈ ਖੁੱਲ੍ਹਿਆ ਹੈ। ਘਰਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਕਸ਼ਮੀਰ 'ਚ ਅੱਤਵਾਦੀਆ ਨਾਲ ਮੁਕਾਬਲਾ ਕਰ ਰਹੇ ਕੇਂਦਰੀ ਰਿਜ਼ਰਵ ਪੁਲਸ ਦੇ ਜਵਾਨਾਂ ਤਣਾਅਗ੍ਰਸਤ ਹੋ ਜਾਂਦੇ ਹਨ। 14 ਫਰਵਰੀ ਪੁਲਵਾਮਾ 'ਚ ਜਿਸ ਥਾਂ 'ਤੇ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋਏ ਸੀ, ਉੱਥੋ ਹੇਵਨ ਸਿਨੇਮਾਘਰ 20 ਕਿਲੋਮੀਟਰ ਦੀ ਦੂਰੀ 'ਤੇ ਹੈ।
ਕਸ਼ਮੀਰ 'ਚ 80 ਦੇ ਦਹਾਕੇ ਦੇ ਅੰਤ ਅਤੇ 90 ਦਹਾਕੇ ਦੇ ਸ਼ੁਰੂ 'ਚ ਅੱਤਵਾਦ ਜ਼ਿਆਦਾ ਹੋਣ ਕਾਰਨ ਸਾਰੇ ਸਿਨੇਮਾਘਰ ਬੰਦ ਹੋ ਗਏ ਸਨ। ਹੁਣ ਵੀ ਆਮ ਲੋਕਾਂ ਲਈ ਕੋਈ ਸਿਨੇਮਾਘਰ ਨਹੀਂ ਖੋਲਿਆ ਗਿਆ ਹੈ। ਹੇਵਨ ਸਿਨੇਮਾਘਰ ਖੁੱਲਣ ਦੀ ਉਮੀਦ ਬੰਦ ਹੋ ਗਈ ਹੈ ਕਿ ਆਉਣ ਵਾਲੇ ਸਮੇਂ 'ਚ ਕਸ਼ਮੀਰ 'ਚ ਸਿਨੇਮਾਘਰ ਖੋਲੇ ਜਾ ਸਕਦੇ ਹਨ। ਹੇਵਨ ਸਿਨੇਮਾਘਰ 'ਚ ਸਾਲ 1991 'ਚ ਅਮਿਤਾਭ ਬੱਚਨ ਦੀ 'ਕਾਲੀਆ' ਆਖਰੀ ਫਿਲਮ ਦਿਖਾਈ ਗਈ ਸੀ। ਸ਼ੁੱਕਰਵਾਰ ਨੂੰ ਜਦੋਂ ਸਿਨੇਮਾਘਰ ਫਿਰ ਤੋਂ ਖੋਲਿਆ ਗਿਆ ਤਾਂ ਇਸ 'ਚ ਜੇ. ਪੀ. ਦੱਤਾ ਦੁਆਰਾ ਨਿਰਦੇਸ਼ਿਤ ਦੇਸ਼ ਭਗਤੀ ਦੀ ਫਿਲਮ 'ਪਲਟਨ' ਦਿਖਾਈ ਗਈ। ਇਹ ਜਵਾਨਾਂ 'ਚ ਜੋਸ਼ ਭਰਨ ਵਾਲੀ ਸੀ। ਫਿਲਮ ਦੇਖਣ ਤੋਂ ਬਾਅਦ ਜਵਾਨਾਂ 'ਚ ਵੀ ਕੁਝ ਅਜਿਹਾ ਹੀ ਉਤਸ਼ਾਹ ਸੀ। ਘਰਾਂ ਤੋਂ ਦੂਰ ਰਹਿਣ ਕਾਰਨ ਜਵਾਨ ਇਸ ਦੌਰਾਨ ਇਕ-ਦੂਜੇ ਨਾਲ ਹਲਕੇ ਅੰਦਾਜ਼ 'ਚ ਨਜ਼ਰ ਆਏ।
ਜਵਾਨ ਰਾਮ ਜੀ ਦਾ ਕਹਿਣਾ ਸੀ ਕਿ ਫਿਲਮ ਦੇਖਣ ਨਾਲ ਕਾਫੀ ਸੁਕੂਨ ਮਿਲਦਾ ਹੈ। ਅਸੀਂ ਉਨ੍ਹਾਂ ਦਿਨਾਂ ਦੀ ਵੀ ਯਾਦ ਦਿਵਾਈ ਜਦੋਂ ਗੇਟ 'ਤੇ ਟਿਕਟ ਲੈਣ ਲਈ ਵੱਡੀ ਗਿਣਤੀ 'ਚ ਲੋਕ ਮੌਜੂਦ ਹੁੰਦੇ ਸੀ। ਕਈ ਵਾਰ ਸੁਰੱਖਿਆਬਲਾਂ ਅਤੇ ਸਥਾਨਿਕ ਲੋਕ ਇਕ ਦੂਜੇ ਨਾਲ ਮਿਲ ਕੇ ਬੈਠਕ ਕਰ ਕੇ ਫਿਲਮ ਦੇਖਦੇ ਸੀ। ਸੀ. ਆਰ. ਪੀ. ਐੱਫ. ਦੀ 40 ਬਟਾਲੀਅਨ ਦੇ ਕਮਾਂਡੈਂਟ ਆਸ਼ੂ ਸ਼ੁਕਲਾ ਦਾ ਕਹਿਣਾ ਹੈ ਕਿ ਇਹ ਇਕ ਛੋਟਾ ਜਿਹਾ ਯਤਨ ਸੀ। ਇਸ ਤੋਂ ਸਥਾਨਿਕ ਲੋਕਾਂ ਦੇ ਕੋਲ ਪਹੁੰਚਿਆ ਜਾ ਸਕਦਾ ਹੈ। ਜਦੋਂ ਸਿਨੇਮਾਘਰ ਖੁੱਲਣ ਦੀ ਖਬਰ ਸਥਾਨਿਕ ਲੋਕਾਂ ਨੂੰ ਪਤਾ ਲੱਗੀ ਤਾਂ ਉਹ ਵੀ ਵੱਡੀ ਗਿਣਤੀ 'ਚ ਆਏ ਪਰ ਉਨ੍ਹਾਂ ਉੱਥੋਂ ਆ ਕੇ ਪਤਾ ਲੱਗਾ ਕਿ ਫਿਲਹਾਲ ਇਸ ਨੂੰ ਸੀ. ਆਰ. ਪੀ. ਐੱਫ. ਦੇ ਜਵਾਨਾਂ ਲਈ ਖੋਲਿਆ ਗਿਆ ਹੈ।
ਕਸ਼ਮੀਰ ''ਚ 17 ਸਿਨੇਮਾਘਰ ਹੁਣ ਵੀ ਬੰਦ-
ਸਾਲ 1989 ਤੱਕ ਘਾਟੀ 'ਚ 17 ਸਿਨੇਮਾਘਰ ਸੀ, ਜੋ ਕਿ ਸ਼੍ਰੀਨਗਰ ਸ਼ਹਿਰ, ਬਾਰਾਮੂਲਾ, ਕੁਪਵਾੜਾ ਅਤੇ ਅਨੰਤਨਾਗ 'ਚ ਸਨ। 1989 'ਚ ਅੱਲਾਗ ਗਾਈਗਰਸ ਨਾਂ ਅੱਤਵਾਦੀ ਸੰਗਠਨ ਨੇ ਚੇਅਰਮੈਨ ਏਅਰ ਮਾਰਸ਼ਲ ਨੂਰ ਖਾਨ ਦੀ ਅਗਵਾਈ 'ਚ ਸਿਨੇਮਾਘਰ ਨੂੰ ਬੰਦ ਕਰਨ ਲਈ ਮੁਹਿੰਮ ਚਲਾਈ ਗਈ ਸੀ। 3 ਮਹੀਨਿਆਂ 'ਚ ਸਿਨੇਮਾਘਰਾਂ ਅਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤੇ ਗਏ। 1990 'ਚ ਲਾਲਚੌਂਕ 'ਚ ਰੀਗਲ ਸਿਨੇਮਾ 'ਚ ਅੱਤਵਾਦੀਆਂ ਨੇ ਗ੍ਰਨੇਡ ਹਮਲਾ ਕਰ ਕੇ ਘਾਟੀ ਦੇ ਤਮਾਮ ਸਿਨੇਮਾਘਰ ਬੰਦ ਕਰਵਾ ਦਿੱਤੇ। ਸਾਲ 2002 'ਚ ਪੀ. ਡੀ. ਪੀ. ਅਤੇ ਕਾਂਗਰਸ ਸ਼ਾਸਨ 'ਚ ਕੁਝ ਸਿਨੇਮਾਘਰ ਫਿਰ ਤੋਂ ਖੋਲੇ ਗਏ ਪਰ ਲੋਕ ਦਹਿਸ਼ਤ ਦੇ ਚੱਲਦਿਆਂ ਨਹੀ ਆਏ। ਸਿਨੇਮਾਘਰ ਫਿਰ ਤੋਂ ਬੰਦ ਹੋ ਗਏ। ਜ਼ਿਆਦਾਤਰ ਸਿਨੇਮਾਘਰ ਦਾ ਨਿਰਮਾਣ 1960 'ਚ ਹੋਇਆ ਸੀ।
ਕਈਆਂ ਨੇ ਨਹੀਂ ਦੇਖੇ ਸਿਨੇਮਾਘਰ-
ਕਸ਼ਮੀਰ 'ਚ ਕਈ ਨੌਜਵਾਨ ਅਜਿਹੇ ਵੀ ਹਨ, ਜਿਨ੍ਹਾਂ ਨੇ ਅੱਜ ਤੱਕ ਸਿਨੇਮਾਘਰ ਹੀ ਨਹੀਂ ਦੇਖੇ ਹਨ ਪਰ ਕੁਝ ਸਾਲਾਂ 'ਚ ਕਸ਼ਮੀਰ 'ਚ ਬਾਲੀਵੁੱਡ ਦੇ ਕਈ ਸਿਤਾਰੇ ਫਿਰ ਤੋਂ ਸ਼ੁਟਿੰਗ ਕਰਨ ਲਈ ਆਏ ਪਰ ਹੁਣ ਤੱਕ ਕੋਈ ਵੀ ਸਿਨੇਮਾਘਰ ਖੁਲਿਆ ਨਾ ਹੋਣ ਕਾਰਨ ਨੌਜਵਾਨ ਪੀੜ੍ਹੀ ਫਿਲਮਾਂ ਨਹੀਂ ਦੇਖ ਸਕੀ ਹੈ।
ਮੋਦੀ ਨੇ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ਨਾਲ ਕੀਤੀ ਮੁਲਾਕਾਤ
NEXT STORY