ਲਖਨਊ— ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਉੱਤਰ ਪ੍ਰਦੇਸ਼ 'ਚ ਹੋਏ ਪ੍ਰਦਰਸ਼ਨ ਤੋਂ ਬਾਅਦ ਯੂ.ਪੀ. ਪੁਲਸ ਲਗਾਤਾਰ ਕਾਰਵਾਈ ਕਰ ਰਹੀ ਹੈ। ਮਾਮਲੇ 'ਚ ਪ੍ਰਦੇਸ਼ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਕਿਹਾ ਕਿ ਅਸੀਂ ਕਿਸੇ ਨਿਰਦੋਸ਼ ਨੂੰ ਨਹੀਂ ਛੂਹ ਰਹੇ ਹਾਂ ਪਰ ਹਿੰਸਾ 'ਚ ਸ਼ਾਮਲ ਕਿਸੇ ਵੀ ਸ਼ਖਸ ਨੂੰ ਨਹੀਂ ਛੱਡਿਆ ਜਾਵੇਗਾ। ਇਹੀ ਕਾਰਨ ਹੈ ਕਿ ਅਸੀਂ ਕਈ ਸੰਗਠਨਾਂ ਦੇ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਭਾਵੇਂ ਉਹ ਪੀ.ਐੱਫ.ਆਈ. ਹੋਣ ਜਾਂ ਹੋਰ ਸਿਆਸੀ ਦਲ।
21 ਜ਼ਿਲਿਆਂ 'ਚ ਇੰਟਰਨੈੱਟ ਸਰਵਿਸ ਸਸਪੈਂਡ
ਡੀ.ਜੀ.ਪੀ. ਨੇ ਕਿਹਾ ਕਿ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਕੰਟਰੋਲ 'ਚ ਹੈ। ਜ਼ਰੂਰਤ ਦੇ ਹਿਸਾਬ ਨਾਲ ਫੋਰਸ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਉੱਥੇ ਹੀ ਮਾਮਲੇ 'ਚ ਦਰਜ ਕੇਸਾਂ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ (ਐੱਸ.ਆਈ.ਟੀ.) ਗਠਿਤ ਕੀਤੀਆਂ ਗਈਆਂ ਹਨ। ਡੀ.ਜੀ.ਪੀ. ਨੇ ਕਿਹਾ ਕਿ ਪ੍ਰਦੇਸ਼ ਦੇ 21 ਜ਼ਿਲਿਆਂ 'ਚ ਅਸੀਂ ਇੰਟਰਨੈੱਟ ਸਰਵਿਸ ਸਸਪੈਂਡ ਕੀਤੀ ਹੈ। ਹਾਲਾਤ ਦੇ ਹਿਸਾਬ ਨਾਲ ਇਹ ਮੁੜ ਬਹਾਲ ਕਰ ਦਿੱਤੀ ਜਾਵੇਗੀ।
2 ਦਰਜਨ ਜ਼ਿਲਿਆਂ 'ਚ ਹੋਈ ਹਿੰਸਾ ਦੀ ਪੁਲਸ ਕਰ ਰਹੀ ਜਾਂਚ
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਕਰੀਬ 2 ਦਰਜਨ ਜ਼ਿਲਿਆਂ 'ਚ ਹੋਈ ਹਿੰਸਾ ਨੂੰ ਲੈ ਕੇ ਪੁਲਸ ਲਗਾਤਾਰ ਜਾਂਚ ਕਰ ਰਹੀ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਹਿੰਸਾ ਸਿਰਫ਼ ਭੀੜ ਦੇ ਗੁੱਸੇ ਕਾਰਨ ਹੋਈ? ਜਾਂ ਫਿਰ ਇਸ ਹਿੰਸਾ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਗਿਆ ਹੈ? ਪੁਲਸ ਦੀ ਹੁਣ ਤੱਕ ਦੀ ਜਾਂਚ 'ਚ ਪੀ.ਐੱਫ.ਆਈ. ਯਾਨੀ ਪਾਪੁਲਰ ਫਰੰਟ ਆਫ ਇੰਡੀਆ ਨਾਂ ਦੇ ਸੰਗਠਨ ਦਾ ਨਾਂ ਸਾਹਮਣੇ ਆ ਰਿਹਾ ਹੈ। ਯੂ.ਪੀ. ਦੇ ਵੱਖ-ਵੱਖ ਜ਼ਿਲਿਆਂ ਤੋਂ ਹੁਣ ਤੱਕ ਦਰਜਨ ਭਰ ਤੋਂ ਵਧ ਪੀ.ਐੱਫ.ਆਈ. ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੀ.ਐੱਫ.ਆਈ. 'ਚ ਉਹ ਲੋਕ ਹਨ, ਜੋ ਸਿਮੀ ਦੇ ਪਾਬੰਦੀਸ਼ੁਦਾ ਹੋਣ ਤੋਂ ਬਾਅਦ ਪੀ.ਐੱਫ.ਆਈ. 'ਚ ਕੰਮ ਕਰਨ ਲਈ ਇਕੱਠੇ ਹੋਏ ਹਨ।
ਅਕਾਲੀ ਦਲ ਨੇ ਦੇਸ਼ ਵਿਆਪੀ CAA ਦੀ ਕੀਤਾ ਵਿਰੋਧ: ਨਰੇਸ਼ ਗੁਜਰਾਲ
NEXT STORY