ਮੁੰਬਈ (ਭਾਸ਼ਾ) - ਮੁੰਬਈ ’ਚ ਦੇਵੀ ਦੁਰਗਾ ਦੀ ਇਕ ਮੂਰਤੀ ਦੀ ਕਥਿਤ ਤੌਰ ’ਤੇ ਭੰਨਤੋੜ ਕੀਤੇ ਜਾਣ ਨੂੰ ਲੈ ਕੇ 2 ਸਮੂਹਾਂ ਵਿਚਾਲੇ ਝੜਪ ਹੋ ਗਈ, ਜਿਸ ਨਾਲ ਇਲਾਕੇ ’ਚ ਤਣਾਅ ਫੈਲ ਗਿਆ। ਪੁਲਸ ਅਨੁਸਾਰ ਮਾਨਖੁਰਦ ਇਲਾਕੇ ’ਚ ਵਾਪਰੀ ਇਸ ਘਟਨਾ ਦੇ ਸਬੰਧ ’ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਅਦ ’ਚ ਪੁਲਸ ਨੇ ਦਖਲ ਦੇ ਕੇ ਇਸ ਸਥਿਤੀ ਨੂੰ ਕੰਟਰੋਲ ਵਿਚ ਕਰ ਲਿਆ।
ਇਹ ਵੀ ਪੜ੍ਹੋ : ਭਾਰਤ ਦਾ ਸਭ ਤੋਂ ਵੱਡਾ Cyber Fraud: 'Digital Arrest' ਕਰਕੇ ਸੇਵਾਮੁਕਤ ਬੈਂਕਰ ਤੋਂ ਠੱਗੇ 23 ਕਰੋੜ
ਮਾਨਖੁਰਦ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨਰਾਤਿਆਂ ਦੀ ਪੂਰਬਲੀ ਸ਼ਾਮ ’ਤੇ ਦੇਵੀ ਦੀ ਮੂਰਤੀ ਨੂੰ ਇਕ ਭੀੜੀ ਗਲੀ ’ਚੋਂ ਲਿਜਾਇਆ ਜਾ ਰਿਹਾ ਸੀ, ਤਾਂ ਉਦੋਂ ਕੁਝ ਲੋਕਾਂ ਨੇ ਦੇਖਿਆ ਕਿ ਮੂਰਤੀ ਖੰਡਿਤ ਹੈ ਅਤੇ ਇਸ ਦੇ ਲਈ ਦੂਜੇ ਸਮੂਹ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਨ੍ਹਾਂ ਨੇ ਬਹਿਸ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਹਾਂ ਸਮੂਹਾਂ ਵਿਚਾਲੇ ਝੜਪ ਹੋਈ ਅਤੇ ਉਨ੍ਹਾਂ ਨੇ ਇਕ-ਦੂਜੇ ’ਤੇ ਹਮਲਾ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ 7 ਲੋਕਾਂ ਖਿਲਾਫ ਕੁੱਟਮਾਰ ਅਤੇ ਗੈਰ-ਕਾਨੂਨੀ ਤੌਰ ’ਤੇ ਇਕੱਠੇ ਹੋਣ ਸਮੇਤ ਭਾਰਤੀ ਨਿਆਂ ਸੰਹਿਤਾ (ਬੀ. ਐੱਨ. ਐੱਸ.) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ ਦਾ ਸਭ ਤੋਂ ਵੱਡਾ Cyber Fraud: 'Digital Arrest' ਕਰਕੇ ਸੇਵਾਮੁਕਤ ਬੈਂਕਰ ਤੋਂ ਠੱਗੇ 23 ਕਰੋੜ
NEXT STORY