ਨਵੀਂ ਦਿੱਲੀ— ਪੱਛਮੀ ਬੰਗਾਲ ਦੇ ਵੈਸਟ ਮਿਦਨਾਪੁਰ 'ਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਵਿਚਾਲੇ ਝੜਪ ਹੋ ਗਈ। ਭਾਜਪਾ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਵੱਲੋਂ ਸੋਮਵਾਰ ਨੂੰ ਹੋਏ ਹਮਲੇ ਖਿਲਾਫ ਵਰਕਰਾਂ ਵੱਲੋਂ ਰੈਲੀ ਕੱਢੀ ਗਈ ਸੀ ਉਦੋਂ ਦੋਵਾਂ ਦਲਾਂ ਦੇ ਵਰਕਰ ਆਪਸ 'ਚ ਭਿੜ ਗਏ। ਬੀਤੇ ਦਿਨ ਪੂਰਵੀ ਮਿਦਨਾਪੁਰ ਜ਼ਿਲੇ 'ਚ ਭਾਜਪਾ ਦੀ ਪੱਛਮੀ ਬੰਗਾਲ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਦੀ ਕਾਰ 'ਤੇ ਹਮਲਾ ਹੋਇਆ ਸੀ। ਉਹ ਇਕ ਬੈਠਕ 'ਚ ਹਿੱਸਾ ਲੈਣ ਲਈ 10-12 ਕਾਰਾਂ ਦੇ ਕਾਫਿਲੇ ਨਾਲ ਜ਼ਿਲੇ 'ਚ ਪੁੱਜੇ ਸਨ। ਘੋਸ਼ ਨੇ ਦਾਅਵਾ ਕੀਤਾ ਕਿ ਪੂਰਵੀ ਮਿਦਨਾਪੁਰ ਦੇ ਕੋਂਟਈ 'ਚ ਹਮਲਾ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਦੀ ਹਰਕਤ ਹੈ। ਤ੍ਰਿਣਮੂਲ ਕਾਂਗਰਸ ਨੇ ਇਸ ਦੋਸ਼ ਨੂੰ ਨਕਾਰ ਦਿੱਤਾ ਸੀ। ਉਨ੍ਹਾਂ ਨੇ ਇਸ ਘਟਨਾ ਦਾ ਇਕ ਵੀਡੀਓ ਟਵੀਟ ਕੀਤਾ ਹੈ।
ਪੁਲਸ ਅਧਿਕਾਰੀ ਨੇ ਕਿਹਾ ਕਿ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹਮਲੇ ਦੇ ਪਿੱਛੇ ਕਿਹੜੇ ਬਦਮਾਸ਼ਾਂ ਦਾ ਹੱਥ ਹੈ। ਅਧਿਕਾਰੀ ਨੇ ਕਿਹਾ ਕਿ ਕੋਂਟਈ ਸੈਂਟਰਲ ਬੱਸ ਸਟੈਂਡ ਨੇੜੇ ਪਾਰਟੀ ਦੀ ਇਕ ਬੈਠਕ ਸਥਾਨ 'ਚ ਪ੍ਰਵੇਸ਼ ਦੇ ਸਮੇਂ ਘੋਸ਼ ਨੂੰ ਕਾਲੇ ਝੰਡੇ ਦਿਖਾਏ ਗਏ। ਜਿਸ ਦੇ ਬਾਅਦ ਦੋਵਾਂ ਪੱਖਾਂ ਵਿਚਾਲੇ ਝੜਪ ਹੋ ਗਈ। ਬਦਮਾਸ਼ਾਂ ਨੇ ਪ੍ਰਦੇਸ਼ ਭਾਜਪਾ ਪ੍ਰਧਾਨ ਦੀ ਕਾਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ।
ਸੁਤੰਤਰ ਭਾਰਤ ਦੀ ਪਹਿਲੀ ਮਹਿਲਾ ਆਈ.ਏ.ਐਸ. ਅਧਿਕਾਰੀ ਅੰਨਾ ਮਲਹੋਤਰਾ ਦਾ ਦਿਹਾਂਤ
NEXT STORY