ਬੈਂਗਲੁਰੂ/ਬੁਰਹਾਨਪੁਰ - ਸੋਮਵਾਰ ਕਰਨਾਟਕ ਤੇ ਮੱਧ ਪ੍ਰਦੇਸ਼ ’ਚ ਗਣੇਸ਼ ਜੀ ਦੀਆਂ ਮੂਰਤੀਆਂ ਨੂੰ ਜਲ-ਪ੍ਰਵਾਹ ਕਰਨ ਦੌਰਾਨ ਫਿਰਕੂ ਝੜਪਾਂ ਹੋਈਆਂ। ਨਾਲ ਹੀ ਪਥਰਾਅ ਵੀ ਕੀਤਾ ਗਿਆ। ਕਰਨਾਟਕ ਦੇ ਮਾਂਡਿਆ ਜ਼ਿਲੇ ਦੇ ਮਦੂਰ ਕਸਬੇ ’ਚ ਇਕ ਭਾਈਚਾਰੇ ਦੇ ਸ਼ਰਾਰਤੀ ਅਨਸਰਾਂ ਵੱਲੋਂ ਕਥਿਤ ਤੌਰ ’ਤੇ ਪਥਰਾਅ ਕਰਨ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ। ਪੁਲਸ ਸੂਤਰਾਂ ਅਨੁਸਾਰ ਝੜਪਾਂ ਉਦੋਂ ਸ਼ੁਰੂ ਹੋਈਆਂ ਜਦੋਂ ਸ਼ਰਧਾਲੂ ਰਾਮ ਰਹੀਮ ਨਗਰ ’ਚ ਗਣੇਸ਼ ਜੀ ਦੀਆਂ ਮੂਰਤੀਆਂ ਨੂੰ ਜਲ-ਪ੍ਰਵਾਹ ਕਰਨ ਲਈ ਇਕ ਜਲੂਸ ਦੇ ਰੂਪ ’ਚ ਜਾ ਰਹੇ ਸਨ।
ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਅਸੀਂ ਮਦੂਰ ’ਚ ਵਾਧੂ ਫੋਰਸਾਂ ਤਾਇਨਾਤ ਕੀਤੀਆਂ ਹਨ। ਧਾਰਾ 144 ਲਾਗੂ ਕਰ ਦਿੱਤੀ ਹੈ ਤਾਂ ਜੋ ਤਣਾਅ ਨਾ ਵਧੇ। ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨਗਣੇਸ਼ ਜੀ ਦੀਆਂ ਮੂਰਤੀਆਂ ਨੂੰ ਜਲ-ਪ੍ਰਵਾਹ ਕਰਵਾਇਆ। ਮਦੂਰ ਦੇ ਨਾਜ਼ੁਕ ਖੇਤਰਾਂ ’ਚ ਵੱਡੀ ਗਿਣਤੀ ’ਚ ਪੁਲਸ ਤਾਇਨਾਤ ਕੀਤੀ ਗਈ ਹੈ। 21 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਪੁਲਸ ਅਨੁਸਾਰ ਲਗਭਗ 500 ਮੀਟਰ ਦੂਰ ਇਕ ਮਸਜਿਦ ਤੋਂ ਜਲੂਸ ’ਤੇ ਪਥਰਾਅ ਕੀਤਾ ਗਿਅਾ। ਬਾਅਦ ’ਚ ਹਿੰਦੂ ਸੰਗਠਨਾਂ ਨੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾ ਕੇ ਟਾਇਰ ਸਾੜ ਕੇ ਅਤੇ ਭਗਵੇਂ ਝੰਡੇ ਲਹਿਰਾ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲੇ ’ਚ ਵੀ ਗਣੇਸ਼ ਜੀ ਦੀਆਂ ਮੂਰਤੀਆਂ ਨੂੰ ਜਲ-ਪ੍ਰਵਾਹ ਕਰਨ ਦੌਰਾਨ ਫਿਰਕੂ ਝੜਪਾਂ ਕਾਰਨ ਤਣਾਅ ਪੈਦਾ ਹੋ ਗਿਆ, ਜਿਸ ਪਿੱਛੋਂ ਪੁਲਸ ਨੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਪਿੰਡ ’ਚ ਪਥਰਾਅ ਹੋਇਅਾ, ਉੱਥੇ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਜਾ ਰਿਹਾ ਸੀ। ਪਥਰਾਅ ’ਚ 5 ਵਿਅਕਤੀ ਜ਼ਖਮੀ ਹੋ ਗਏ।
ਮਰੀਜ਼ਾਂ ਦੀ ਜਾਨ ਬਚਾਏਗੀ ਇਹ 'ਸਮਾਰਟ ਚਿੱਪ': ਕੀਮਤ ਸਿਰਫ਼ 50 ਪੈਸੇ, ਜਾਣੋ ਕਿਵੇਂ ਕਰੇਗੀ ਕੰਮ
NEXT STORY