ਸ਼ਿਮਲਾ— ਨਦੀਆਂ ਨੂੰ ਸਾਫ-ਸੁਥਰਾ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਹਿਮਾਚਲ ਪ੍ਰਦੇਸ਼ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਾਰਜ ਯੋਜਨਾ ਤਿਆਰੀ ਕੀਤੀ ਗਈ ਹੈ। ਸੂਬੇ ਦੇ ਮੁੱਖ ਸਕੱਤਰ ਡਾ. ਸ਼੍ਰੀਕਾਂਤ ਬਾਲਦੀ ਨੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸ਼ੁਰੂ ਕੀਤੀ ਕਾਰਜ ਯੋਜਨਾ ਦੇ ਸੰਦਰਭ 'ਚ ਸ਼ੁੱਕਰਵਾਰ ਨੂੰ ਬੈਠਕ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੀਆਂ 7 ਪ੍ਰਦੂਸ਼ਿਤ ਨਦੀਆਂ ਦੀ ਸਾਫ-ਸਫਾਈ ਮੁਹਿੰਮ ਦਾ ਕੰਮ ਕੀਤਾ ਜਾਵੇ। ਡਾ. ਬਾਲਦੀ ਨੇ ਕਿਹਾ ਕਿ ਪ੍ਰਦੇਸ਼ ਸਵੱਛ ਅਤੇ ਸਿਹਤਮੰਦ ਵਾਤਾਵਰਣ ਲਈ ਜਾਣਿਆ ਜਾਂਦਾ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਇੱਥੋਂ ਦੇ ਕੁਦਰਤੀ ਸਾਧਨਾਂ ਖਾਸ ਕਰ ਕੇ ਪਾਣੀ ਅਤੇ ਹਵਾ ਨੂੰ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਮੁਕਤ ਰੱਖਿਆ ਜਾਵੇ।
ਮੁੱਖ ਸਕੱਤਰ ਬਾਲਦੀ ਨੇ ਨਿਰਦੇਸ਼ ਦਿੱਤੇ ਕਿ ਸੁਖਨਾ, ਮਾਰਕੰਡਾ, ਸਿਰਸਾ, ਅਸ਼ਵਨੀ, ਬਿਆਸ, ਗਿਰੀ ਅਤੇ ਪੱਬਰ ਨਦੀਆਂ ਨੂੰ ਤਰਜੀਹ ਦੇ ਆਧਾਰ 'ਤੇ ਸਾਫ ਕੀਤਾ ਜਾਵੇ। ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਤਿਆਰ ਕੀਤੀ ਗਈ ਕਾਰਜ ਯੋਜਨਾ 'ਤੇ ਤੁਰੰਤ ਪ੍ਰਭਾਵ ਤੋਂ ਕੰਮ ਸ਼ੁਰੂ ਕੀਤਾ ਜਾਵੇ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬੋਰਡ ਨੇ ਨਦੀਆਂ ਦੇ ਪਾਣੀ ਦੀ ਲਗਾਤਾਰ ਗੁਣਵੱਤਾ ਜਾਂਚਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪੇਂਡੂ ਵਿਕਾਸ ਵਿਭਾਗ ਨੂੰ ਸਿਰਮੌਰ ਜ਼ਿਲੇ ਦੇ ਕਾਲਾ ਅੰਬ 'ਚ ਤੈਅ ਸਮੇਂ ਦੇ ਅੰਦਰ ਠੋਸ ਕੂੜਾ ਪ੍ਰਬੰਧਨ ਸਹੂਲਤ ਸਥਾਪਤ ਕਰਨ, ਸਿੰਚਾਈ ਅਤੇ ਜਨ ਸਿਹਤ ਵਿਭਾਗ ਨੂੰ ਸੀਵਰੇਜ ਨਿਕਾਸੀ ਪ੍ਰਾਜੈਕਟ ਨੂੰ ਪਾਈਪ ਲਾਈਨ ਵਿਛਾ ਕੇ ਪੂਰਾ ਕਰਨ ਅਤੇ ਸੋਲਨ ਜ਼ਿਲਾ ਦੇ ਨਾਲਾਗੜ੍ਹ 'ਚ ਸੀਵਰੇਜ ਪਲਾਂਟ ਜਲਦੀ ਸ਼ੁਰੂ ਕਰਨ ਲਈ ਵੀ ਕਿਹਾ।
'ਜਾਗੋ' ਪਾਰਟੀ ਨੇ ਲਿਖਿਆ ਇਮਰਾਨ ਨੂੰ ਪੱਤਰ-ਪਾਕਿ ਗੁਰਦੁਆਰਾ ਕਮੇਟੀ ਨੂੰ ਖੁਦਮੁਖਤਾਰੀ ਮਿਲੇ
NEXT STORY