ਲੰਡਨ/ਜੰਮੂ (ਭਾਸ਼ਾ)- ਬ੍ਰਿਟੇਨ ਦੇ ਵਿਦੇਸ਼ ਦਫ਼ਤਰ 'ਚ ਮੰਤਰੀ ਤਾਰਿਕ ਅਹਿਮਦ ਨੇ 'ਹਾਊਸ ਆਫ਼ ਲਾਰਡਸ' ਨੂੰ ਮੰਗਲਵਾਰ ਨੂੰ ਦੱਸਿਆ ਕਿ ਬ੍ਰਿਟੇਨ ਸਰਕਾਰ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਦੇ ਮਾਮਲੇ ਦੀ ਸੁਣਵਾਈ 'ਤੇ ਨਜ਼ਰ ਰੱਖ ਰਹੀ ਹੈ। ਪਾਕਿਸਤਾਨ ਮੂਲ ਦੇ ਸੰਸਦ ਮੈਂਬਰ ਲਾਰਡ ਕੁਰਬਾਨ ਹੁਸੈਨ ਨੇ 'ਭਾਰਤ ਪ੍ਰਸ਼ਾਸਿਤ ਕਸ਼ਮੀਰ 'ਚ ਮਨੁੱਖੀ ਅਧਿਕਾਰ ਸਥਿਤੀ' ਟਾਈਟਲ ਦੇ ਅਧੀਨ ਮਲਿਕ ਦੀ ਸੁਣਵਾਈ ਨੂੰ ਲੈ ਕੇ ਸਵਾਲ ਕੀਤਾ, ਜਿਸ ਦੇ ਜਵਾਬ 'ਚ ਵਿਦੇਸ਼ ਦਫ਼ਤਰ 'ਚ ਦੱਖਣੀ ਏਸ਼ੀਆ ਅਤੇ ਰਾਸ਼ਟਰ ਮੰਡਲ ਮਾਮਲਿਆਂ ਦੇ ਇੰਚਾਜਰ ਮੰਤਰੀ ਅਹਿਮਦ ਨੇ ਕਿਹਾ,''ਯਾਸੀਨ ਮਲਿਕ ਦੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਇਸ ਦੀ ਸੁਣਵਾਈ 'ਤੇ ਬਹੁਤ ਕਰੀਬ ਤੋਂ ਨਜ਼ਰ ਰੱਖ ਰਹੇ ਹਾਂ।''
ਇਹ ਵੀ ਪੜ੍ਹੋ : ਯਮੁਨਾਨਗਰ 'ਚ ਦਿਨ ਦਿਹਾੜੇ ਡਰਾਈਵਰ ਦਾ ਗੋਲੀ ਮਾਰ ਕੇ ਕਤਲ, 50 ਲੱਖ ਰੁਪਏ ਲੁੱਟੇ
ਫਿਲਹਾਲ ਲਾਰਡ ਅਹਿਮਦ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐੱਲ.ਐੱਫ.) ਦੇ ਪ੍ਰਧਾਨ ਮਲਿਕ ਖ਼ਿਲਾਫ਼ ਭਾਰਤੀ ਕਾਨੂੰਨ ਦੇ ਅਧੀਨ ਦੋਸ਼ ਲਗਾਏ ਗਏ ਹਨ ਅਤੇ ਇਸ ਲਈ ਇਹ ਮਾਮਲਾ ਸੁਤੰਤਰ ਨਿਆਇਕ ਪ੍ਰਕਿਰਿਆ ਦਾ ਹਿੱਸਾ ਹੈ। ਉਨ੍ਹਾਂ ਕਿਹਾ,''ਅਸੀਂ ਸਾਰੇ ਦੇਸ਼ਾਂ ਤੋਂ ਅਪੀਲ ਕਰਦੇ ਹਾਂ ਕਿ ਉਹ ਹਿਰਾਸਤ 'ਚ ਬੰਦ ਕਿਸੇ ਵੀ ਵਿਅਕਤੀ ਨਾਲ ਰਵੱਈਏ ਸੰਬੰਧੀ ਕੌਮਾਂਤਰੀ ਵਚਨਬੱਧਤਾਵਾਂ ਦਾ ਹਮੇਸ਼ਾ ਸਨਮਾਨ ਕਰਨ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗੁਜਰਾਤ: ਕਾਂਗਰਸ ਨੂੰ ਵੱਡਾ ਝਟਕਾ, ਹਾਰਦਿਕ ਪਟੇਲ ਨੇ ਦਿੱਤਾ ਅਸਤੀਫ਼ਾ
NEXT STORY