ਨੋਇਡਾ - ਕੋਰੋਨਾ ਵਾਇਰਸ ਕਾਰਣ ਨੋਇਡਾ ਦੇ ਫੇਜ਼-2 ਖੇਤਰ ’ਚ ਸਥਿਤ ਇਕ ਕੰਪਨੀ ਫਿਲਹਾਲ ਬੰਦ ਕਰ ਦਿੱਤੀ ਗਈ ਹੈ। ਕੰਪਨੀ ਦੇ ਇਕ ਕਰਮਚਾਰੀ ਵਿਚ ਵਾਇਰਸ ਦੀ ਪੁਸ਼ਟੀ ਹੋਣ ’ਤੇ ਸਿਹਤ ਵਿਭਾਗ ਨੇ ਇਹ ਫੈਸਲਾ ਲਿਆ ਹੈ। ਇਹ ਕਰਮਚਾਰੀ ਦਿੱਲੀ ਦਾ ਰਹਿਣ ਵਾਲਾ ਹੋ, ਜੋ ਕੰਪਨੀ ਦੇ ਕੰਮ ਲਈ ਬੀਤੇ ਦਿਨੀਂ ਇਟਲੀ ਅਤੇ ਫਰਾਂਸ ਗਿਆ ਸੀ, ਜਿੱਥੋਂ ਪਰਤਣ ਤੋਂ ਕੁਝ ਦਿਨ ਬਾਅਦ ਉਹ ਬੀਮਾਰ ਹੋ ਗਿਆ ਅਤੇ ਜਾਂਚ ’ਚ ਉਹ ਇਸ ਵਾਇਰਸ ਤੋਂ ਪੀੜਤ ਪਾਇਆ ਗਿਆ। ਵਿਦੇਸ਼ੋਂ ਪਰਤਣ ਤੋਂ ਬਾਅਦ ਉਹ ਕਈ ਵਾਰ ਕੰਪਨੀ ’ਚ ਡਿਊਟੀ ਕਰਨ ਲਈ ਦਿੱਲੀ ਸਥਿਤ ਆਪਣੇ ਘਰ ਤੋਂ ਮੈਟਰੋ ਟਰੇਨ ਰਾਹੀਂ ਆਇਆ-ਜਾਇਆ ਕਰਦਾ ਸੀ। ਸਿਹਤ ਵਿਭਾਗ ਦੀ ਟੀਮ ਨੇ ਫਿਲਹਾਲ ਕੰਪਨੀ ਦੇ 707 ਕਰਮਚਾਰੀਆਂ ਨੂੰ 14 ਦਿਨਾਂ ਲਈ ਆਪਣੀ ਨਿਗਰਾਨੀ ’ਚ ਰੱਖਿਆ ਹੈ ਅਤੇ ਉਨ੍ਹਾਂ ਦੇ ਮੋਬਾਇਲ ਨੰਬਰ ਅਤੇ ਪਤੇ ਨੋਟ ਕਰ ਲਏ ਹਨ।
ਕੋਰੋਨਾ ਦੇ ਡਰ ਨਾਲ ਸੂਬੇ ਚੌਕਸ, ਅੱਧਾ ਦੇਸ਼ ਬੰਦ
NEXT STORY