ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਛਾਤੀ ’ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਅੱਜ ਯਾਨੀ ਵੀਰਵਾਰ ਨੂੰ ਐੱਸ.ਐੱਮ.ਐੱਸ. ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਟਵੀਟ ਕਰ ਕੇ ਖ਼ੁਦ ਇਸ ਗੱਲ ਦੀ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਐੱਸ.ਐੱਮ.ਐੱਸ. ਹਸਪਤਾਲ ’ਚ ਹੀ ਉਨ੍ਹਾਂ ਦੀ ਐਂਜਿਓਪਲਾਸਟੀ ਕੀਤੀ ਜਾਵੇਗੀ। ਡਾਕਟਰ ਲਗਾਤਾਰ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਬਣਾਏ ਹੋਏ ਹਨ। ਮੁੱਖਮੰਤਰੀ ਗਹਿਲੋਤ ਦੀ ਸਿਹਤ ਖ਼ਰਾਬ ਹੋਣ ਦੀ ਜਾਣਕਾਰੀ ਮਿਲਣ ’ਤੇ ਸਿਹਤ ਮੰਤਰੀ ਡਾ. ਰਘੁ ਸ਼ਰਮਾ ਵੀ ਐੱਸ.ਐੱਮ.ਐੱਸ. ਹਸਪਤਾਲ ਪਹੁੰਚੇ ਹਨ।
ਮੁੱਖ ਮੰਤਰੀ ਗਹਿਲੋਤ ਨੇ ਟਵੀਟ ਕਰਕੇ ਦੱਸਿਆ ਕਿ ਕੋਵਿਡ ਤੋਂ ਬਾਅਦ ਹੀ ਮੈਨੂੰ ਸਿਹਤ ਸੰਬੰਧੀ ਪਰੇਸ਼ਾਨੀਆਂ ਹੋ ਰਹੀਆਂ ਸਨ। ਵੀਰਵਾਰ ਨੂੰ ਮੇਰੀ ਛਾਤੀ ’ਚ ਤੇਜ਼ ਦਰਦ ਹੋ ਰਿਹਾ ਸੀ, ਜਿਸ ਤੋਂ ਬਾਅਦ ਮੈਂ ਸ਼ੁੱਕਰਵਾਰ ਨੂੰ ਐੱਸ.ਐੱਮ.ਐੱਸ. ਹਸਪਤਾਲ ’ਚ ਆਪਣਾ CT-Angio ਕਰਵਾਇਆ ਹੈ। ਇਥੋਂ ਦੇ ਡਾਕਟਰਾਂ ਦੁਆਰਾ ਮੇਰੀ ਐਂਜਿਓਪਲਾਸਟੀ ਕੀਤੀ ਜਾਵੇਗੀ। ਮੈਨੂੰ ਖੁਸ਼ੀ ਹੈ ਕਿ ਮੇਰਾ ਇਲਾਜ ਐੱਸ.ਐੱਮ.ਐੱਸ. ਹਸਪਤਾਲ ’ਚ ਹੋ ਰਿਹਾ ਹੈ। ਮੈਂ ਠੀਕ ਹਾਂ ਅਤੇ ਛੇਤੀ ਹੀ ਵਾਪਸ ਆਵਾਂਗਾ। ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਅਤੇ ਆਸ਼ੀਰਵਾਦ ਮੇਰੇ ਨਾਲ ਹੈ।
ਕਿਸਾਨ ਅੰਦੋਲਨ ਦੇ ਸਮਰਥਨ ’ਚ ਬੋਲੇ ਰਾਹੁਲ : ਖੇਤੀ ਵਿਰੋਧੀ ਕਾਨੂੰਨ ਲਏ ਜਾਣ ਵਾਪਸ
NEXT STORY