ਗੁਜਰਾਤ- ਆਮ ਆਦਮੀ ਪਾਰਟੀ ਨੇ ਗੁਜਰਾਤ 'ਚ ਚੋਣ ਕੈਂਪੇਨ ਦਾ ਆਗਾਜ਼ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਭਰੂਚ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ। ਆਮ ਆਦਮੀ ਪਾਰਟੀ ਗੁਜਰਾਤ ਦੀਆਂ 2 ਸੀਟਾਂ 'ਤੇ ਚੋਣ ਲੜ ਰਹੀ ਹੈ। ਇੰਡੀਆ ਗਠਜੋੜ 'ਚ 'ਆਪ' ਨੂੰ ਭਰੂਚ ਅਤੇ ਭਾਵਨਗਰ ਸੀਟ ਮਿਲੀ ਹੈ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਦਸੰਬਰ 2022 ਨੂੰ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਨ, ਉਸ ਸਮੇਂ ਸਾਰੇ ਕਹਿੰਦੇ ਸਨ ਆਮ ਆਦਮੀ ਪਾਰਟੀ ਦਾ ਇੱਥੇ ਕੁਝ ਨਹੀਂ ਹੋਣ ਵਾਲਾ ਹੈ। ਅਚਾਨਕ ਹੀ ਤੀਜੀ ਪਾਰਟੀ ਆਈ ਅਤੇ ਭਾਜਪਾ ਦੇ ਗੜ੍ਹ ਵਿਚ 14 ਫ਼ੀਸਦੀ ਵੋਟ ਅਸੀਂ ਹਾਸਲ ਕੀਤੀ ਸੀ। ਇਸ ਨਾਲ ਇਹ ਗਲਤਫਹਿਮੀ ਖ਼ਤਮ ਹੋਈ ਕਿ ਇੱਥੇ ਸਿਰਫ਼ 2 ਪਾਰਟੀਆਂ ਹੀ ਨਹੀਂ ਤੀਜੀ ਪਾਰਟੀ ਵੀ ਚੱਲਦੀ ਹੈ।
ਕੇਜਰੀਵਾਲ ਨੇ ਟਾਈਮ ਘੱਟ ਹੋਣ ਕਾਰਨ ਅਸੀਂ ਚੋਣ ਪ੍ਰਚਾਰ ਨਹੀਂ ਕਰ ਸਕੇ ਸੀ। ਉਨ੍ਹਾਂ ਕਿਹਾ ਕਿ ਜਿੰਨੀ ਈਮਾਨਦਾਰੀ ਨਾਲ ਪੂਰੇ ਦੇਸ਼ ਭਰ ਆਮ ਆਦਮੀ ਪਾਰਟੀ ਜਨਤਾ ਲਈ ਕੰਮ ਕਰ ਰਹੀ ਹੈ, ਕੋਈ ਪਾਰਟੀ ਕੰਮ ਨਹੀਂ ਕਰਦੀ ਹੈ। ਕੇਜਰੀਵਾਲ ਨੇ ਕਿਹਾ ਕਿ ਇਕ ਦਿਨ ਅਜਿਹਾ ਜ਼ਰੂਰ ਆਏਗਾ ਜਦੋਂ ਦੇਸ਼ ਨੂੰ ਭਾਜਪਾ ਤੋਂ ਮੁਕਤੀ ਆਮ ਆਦਮੀ ਪਾਰਟੀ ਵੀ ਦਿਵਾਏਗੀ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਾਸ਼ਟਰ ਪਾਰਟੀ ਬਣਾਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਭੂਟਾਨ ਨਾਲ ਆਪਣੀ ਬਹੁਪੱਖੀ ਭਾਈਵਾਲੀ ਨੂੰ ਬਹੁਤ ਮਹੱਤਵ ਦਿੰਦਾ ਹੈ: ਰਾਸ਼ਟਰਪਤੀ ਮੁਰਮੂ
NEXT STORY