ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਬੀਤੀ ਸ਼ਾਮ ਮੰਗਣੀ ਹੋ ਗਈ ਹੈ। ਮੰਗਣੀ ਸਮਾਰੋਹ ਦਿੱਲੀ ਦੇ ਕਪੂਰਥਲਾ ਹਾਊਸ 'ਚ ਆਯੋਜਿਤ ਕੀਤੀ ਗਈ। ਪਰਿਣੀਤੀ ਨੇ ਸੋਸ਼ਲ ਮੀਡੀਆ 'ਤੇ ਰਾਘਵ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ ਕਿ ਜਿਸ ਚੀਜ਼ ਲਈ ਮੈਂ ਪ੍ਰਾਰਥਨਾ ਕੀਤੀ... ਮੈਂ ਹਾਂ ਕਿਹਾ। ਰਾਘਵ ਨੇ ਵੀ ਉਹ ਹੀ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਇਸ ਨੂੰ ਕੈਪਸ਼ਨ ਦਿੱਤੀ ਕਿ ਮੈਂ ਪ੍ਰਾਰਥਨਾ ਕੀਤੀ... ਉਸ ਨੇ ਹਾਂ ਕਿਹਾ।
ਇਹ ਵੀ ਪੜ੍ਹੋ- ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਹੋਈ ਮੰਗਣੀ, ਸਾਹਮਣੇ ਆਈਆਂ ਤਸਵੀਰਾਂ
ਓਧਰ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਪਰਿਣੀਤੀ ਅਤੇ ਰਾਘਵ ਚੱਢਾ ਨੂੰ ਮੰਗਣੀ ਦੀ ਵਧਾਈ ਦਿੱਤੀ ਹੈ। ਉਨ੍ਹਾਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕਰਦਿਆਂ ਟਵੀਟ ਕੀਤਾ ਕਿ ਜ਼ਿੰਦਗੀ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ 'ਤੇ ਤੁਹਾਨੂੰ ਦੋਹਾਂ ਨੂੰ ਬਹੁ-ਬਹੁਤ ਸ਼ੁੱਭਕਾਮਨਾਵਾਂ। ਪਰਮਾਤਮਾ ਤੁਹਾਨੂੰ ਦੋਹਾਂ ਨੂੰ ਹਮੇਸ਼ਾ ਖੁਸ਼ ਰੱਖੇ। ਪਰਮਾਤਮਾ ਦੀ ਬਣਾਈ ਤੁਹਾਡੀ ਇਹ ਖ਼ੂਬਸੂਰਤ ਜੋੜੀ ਹਮੇਸ਼ਾ ਬਣੀ ਰਹੇ।
ਇਹ ਵੀ ਪੜ੍ਹੋ- AIIMS 'ਚ ਹੋਈ 'ਮੈਟਲ ਫ੍ਰੀ-ਸਪਾਈਨ ਫਿਕਸੇਸ਼ਨ ਸਰਜਰੀ', 6 ਮਹੀਨੇ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ
ਸਮਾਗਮ ਵਿਚ ਮੌਜੂਦ ਲੋਕਾਂ 'ਚ ਪਰਿਣੀਤੀ ਦੀ ਚਚੇਰੀ ਭੈਣ ਅਤੇ ਕੌਮਾਂਤਰੀ ਸਟਾਰ ਪ੍ਰਿਯੰਕਾ ਚੋਪੜਾ ਜੋਨਸ, ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ ਮੌਜੂਦ ਸਨ। ਪਰਿਣੀਤੀ ਵਲੋਂ ਤਸਵੀਰਾਂ ਸਾਂਝੀਆਂ ਕਰਦੇ ਹੀ ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ। ਆਥੀਆ ਸ਼ੈੱਟੀ ਨੇ ਲਿਖਿਆ, ਵਧਾਈਆਂ, ਡੱਬੂ ਰਤਨਾਨੀ ਨੇ ਕਿਹਾ, ਪਰੀ ਅਤੇ ਰਾਘਵ ਨੂੰ ਵਧਾਈਆਂ। ਸਾਇਨਾ ਨੇਹਵਾਲ ਨੇ ਕਿਹਾ, 'ਵਧਾਈ ਹੋ'। ਆਲੀਆ ਭੱਟ, ਜਾਹਨਵੀ ਕਪੂਰ, ਵਰੁਣ ਧਵਨ, ਕਾਰਤਿਕ ਆਰੀਅਨ ਅਤੇ ਅਨਨਿਆ ਪਾਂਡੇ ਨੇ ਪੋਸਟ ਨੂੰ ਲਾਈਕ ਕੀਤਾ।
ਇਹ ਵੀ ਪੜ੍ਹੋ- ਜ਼ਿਮਨੀ ਚੋਣ 'ਚ 'ਆਪ' ਦੀ ਜਿੱਤ 'ਤੇ ਬੋਲੇ ਕੇਜਰੀਵਾਲ, ਜਲੰਧਰ 'ਚ ਚੱਲਿਆ 'ਮਾਨ' ਦਾ ਜਾਦੂ
ਕਰਨਾਟਕ ਹਾਰ ਤੋਂ ਬਾਅਦ ਭਾਜਪਾ ਕਰੇਗੀ ਕੈਬਨਿਟ ਤੇ ਸੰਗਠਨ ’ਚ ਫੇਰਬਦਲ!
NEXT STORY