ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਸੈਸ਼ਨ 'ਚ ਭਰੋਸਗੀ ਮਤਾ ਪੇਸ਼ ਕੀਤਾ। ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੇਸ਼ ਕੀਤੇ ਗਏ ਭਰੋਸੇ ਦੇ ਮਤੇ ਨੂੰ ਸ਼ਨੀਵਾਰ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿੱਤਾ ਗਿਆ। ਭਰੋਸੇ ਦੇ ਪ੍ਰਸਤਾਵ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ 62 ਵਿੱਚੋਂ 54 ਵਿਧਾਇਕ ਸਦਨ ਵਿਚ ਮੌਜੂਦ ਸਨ। ਸਦਨ 'ਚ ਭਰੋਸੇ ਦੇ ਮਤੇ 'ਤੇ ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲਈ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਚੁਣੌਤੀ ਹੈ ਅਤੇ ਇਸੇ ਲਈ ਇਸ 'ਤੇ ਹਰ ਪਾਸਿਓਂ ਹਮਲੇ ਹੋ ਰਹੇ ਹਨ। ਉਨ੍ਹਾਂ ਨੇ ਪਹਿਲਾਂ ਦੋਸ਼ ਲਗਾਇਆ ਸੀ ਕਿ ਭਾਜਪਾ ਨੇ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ 'ਆਪ' ਵਿਧਾਇਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਕੇਜਰੀਵਾਲ ਮੁਤਾਬਕ ਅੱਜ ਹਾਊਸ ਅੰਦਰ ਵਿਧਾਇਕਾਂ ਨੇ ਆਪਣੀ-ਆਪਣੀ ਗੱਲ ਰੱਖੀ ਕਿ ਉਨ੍ਹਾਂ ਨੂੰ ਅਪ੍ਰੋਚ ਕੀਤਾ ਗਿਆ ਸੀ। ਮੈਂ ਇਹ ਕਹਿਣਾ ਚਾਹਾਂਗਾ ਕਿ ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਓਗੇ ਪਰ ਕੇਜਰੀਵਾਲ ਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੋਗੇ। ਇਕ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਓਗੇ, ਮੇਰੀ ਭਾਰਤ ਮਾਂ ਦੀ ਕੁੱਖ ਵਿਚੋਂ ਕਈ ਕੇਜਰੀਵਾਲ ਪੈਦਾ ਹੋ ਜਾਣਗੇ।
ਇਹ ਵੀ ਪੜ੍ਹੋ- ਕਿਸਾਨ ਆਗੂਆਂ ਦੀ ਸਰਕਾਰ ਨੂੰ ਅਪੀਲ- ਅੰਦੋਲਨ ਦੌਰਾਨ ਅਪਾਹਜ ਹੋਣ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇ ਆਰਥਿਕ ਮਦਦ
ਇਹ ਵੀ ਪੜ੍ਹੋ- ਅੰਦੋਲਨ ਨੂੰ ਲੈ ਕੇ ਕੀ ਹੈ ਕਿਸਾਨਾਂ ਦੀ ਅੱਗੇ ਦੀ ਯੋਜਨਾ, ਕਿਸਾਨ ਆਗੂ ਪੰਧੇਰ ਨੇ ਦੱਸੀ ਪੂਰੀ ਗੱਲ
ਭਾਜਪਾ ਅੱਜ ਆਮ ਆਦਮੀ ਪਾਰਟੀ 'ਤੇ ਜਿਸ ਤਰ੍ਹਾਂ ਹਮਲੇ ਬੋਲ ਰਹੇ ਹੈ, ਇੰਨੇ ਸਾਡੇ ਨੇਤਾ ਗ੍ਰਿਫ਼ਤਾਰ ਕਰ ਲਏ ਹਨ। ਸਾਡਾ ਸਾਰਾ ਕੰਮ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਚਾਰੋਂ ਪਾਸੇ ਸਾਡੇ 'ਤੇ ਹਮਲੇ ਕੀਤੇ ਜਾ ਰਹੇ ਹਨ। ਦੇਸ਼ ਦਾ ਇਕ-ਇਕ ਬੱਚਾ, ਲੋਕ ਵੇਖ ਰਹੇ ਹਨ ਕਿ ਕੀ ਹੋ ਰਿਹਾ ਹੈ। ਲੋਕ ਬੇਵਕੂਫ ਨਹੀਂ ਹਨ। ਲੋਕ ਇਕ ਪ੍ਰਸ਼ਨ ਪੁੱਛਣ ਲੱਗੇ ਕਿ ਕੀ ਮੋਦੀ ਜੀ ਕੇਜਰੀਵਾਲ ਨੂੰ ਖ਼ਤਮ ਕਰਨਾ ਚਾਹੁੰਦੇ ਹਨ? ਕੀ ਮੋਦੀ ਜੀ ਕੇਜਰੀਵਾਲ ਨੂੰ ਕੁਚਲਣਾ ਚਾਹੁੰਦੇ ਹਨ? ਇਸ ਤਰ੍ਹਾਂ ਦਾ ਹਮਲਾ ਕਦੇ ਨਹੀਂ ਵੇਖਿਆ ਗਿਆ। ਇਹ ਚਰਚਾ ਚੱਲ ਰਹੀ ਹੈ ਕਿ ਇਹ ਕਿਉਂ ਹੋ ਰਿਹਾ ਹੈ ਕਿਉਂਕਿ ਅੱਜ ਪੂਰੇ ਦੇਸ਼ ਅੰਦਰ ਭਾਜਪਾ ਲਈ ਸਭ ਤੋਂ ਵੱਡੀ ਚੁਣੌਤੀ ਆਮ ਆਦਮੀ ਪਾਰਟੀ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਿਊਟੀ ਦੌਰਾਨ ਹਰਿਆਣਾ ਪੁਲਸ ਦੇ ਸਬ-ਇੰਸਪੈਕਟਰ ਦੀ ਮੌਤ, ਇਸ ਵਜ੍ਹਾ ਨਾਲ ਗਈ ਜਾਨ
ਕੇਜਰੀਵਾਲ ਨੇ ਕਿਹਾ ਕਿ ਅੱਜ ਜੇਕਰ ਭਾਜਪਾ ਨੂੰ ਭਵਿੱਖ ਦਾ ਖ਼ਤਰਾ ਹੈ, ਸਿਰਫ਼ ਤਾਂ ਸਿਰਫ਼ ਆਮ ਆਦਮੀ ਪਾਰਟੀ ਤੋਂ ਹੈ। ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਤਾਂ ਕਿ 2024 ਅੰਦਰ ਭਾਜਪਾ ਜੇਕਰ ਲੋਕ ਸਭਾ ਚੋਣਾਂ ਨਹੀਂ ਹਾਰੀ ਤਾਂ 2029 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ, ਇਸ ਦੇਸ਼ ਨੂੰ ਭਾਜਪਾ ਤੋਂ ਮੁਕਤੀ ਦਿਵਾਏਗੀ। ਸਾਡੀ ਪਾਰਟੀ 12 ਸਾਲ ਪਹਿਲਾਂ ਬਣੀ ਸੀ। ਇਸ ਦੇਸ਼ ਦੇ ਅੰਦਰ ਸਾਢੇ 1300 ਪਾਰਟੀਆਂ ਰਜਿਸਟਰ ਹਨ। 26 ਨਵੰਬਰ 2012 'ਚ ਆਮ ਆਦਮੀ ਪਾਰਟੀ ਨੂੰ ਰਜਿਸਟਰਡ ਕੀਤਾ ਗਿਆ ਸੀ। ਸਾਡੀ ਦਿੱਲੀ ਅੰਦਰ ਭਾਰੀ ਬਹੁਮਤ ਵਾਲੀ ਸਰਕਾਰ ਹੈ। ਦਿੱਲੀ ਵਿਚ ਕਿਸੇ ਪਾਰਟੀ ਦੀਆਂ 70 ਵਿਚੋਂ 67 ਸੀਟਾਂ ਇਤਿਹਾਸ ਵਿਚ ਕਦੇ ਨਹੀਂ ਆਈਆਂ। ਪੰਜਾਬ ਅੰਦਰ 117 ਵਿਚੋਂ 92 ਸੀਟਾਂ ਇਤਿਹਾਸ ਵਿਚ ਕਦੇ ਨਹੀਂ ਆਈ ਪਰ ਸਾਡੀ ਪਾਰਟੀ ਨੇ ਇਹ ਸੀਟਾਂ ਲਈਆਂ। ਸਿਰਫ਼ 12 ਸਾਲ ਬਾਅਦ ਸਾਡੀ ਪਾਰਟੀ ਨੈਸ਼ਨਲ ਪਾਰਟੀ ਬਣ ਗਈ ਹੈ। ਮੈਂ ਫਿਰ ਦੁਹਰਾਉਣਾ ਚਾਹੁੰਦਾ ਹਾਂ ਕਿ ਜੇਕਰ 2024 ਵਿਚ ਭਾਜਪਾ ਜਿੱਤ ਵੀ ਜਾਂਦੀ ਹੈ ਤਾਂ 2029 ਵਿਚ ਇਸ ਦੇਸ਼ ਨੂੰ ਭਾਜਪਾ ਤੋਂ ਮੁਕਤੀ ਆਮ ਆਦਮੀ ਪਾਰਟੀ ਦਿਵਾਏਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਘਰ ਤੋਂ ਨਹੀਂ ਨਿਕਲ ਰਹੀ ਪ੍ਰਿਯੰਕਾ ਵਢੇਰਾ, ਗਾਂਧੀ ਪਰਿਵਾਰ ’ਚ ਵਧਦੀ ਜਾ ਰਹੀ ਬੇਚੈਨੀ
NEXT STORY