ਅੰਬਾਲਾ- ਸ਼ੰਭੂ ਬਾਰਡਰ 'ਤੇ ਡਟੇ ਕਿਸਾਨਾਂ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸਾਡਾ ਅੰਦੋਲਨ ਸ਼ਾਂਤੀਪੂਰਨ ਅੱਗੇ ਵੱਧ ਰਿਹਾ ਹੈ। ਗੁਰਦਾਸਪੁਰ ਦੇ ਕਿਸਾਨ ਗਿਆਨ ਸਿੰਘ ਜੋ ਸ਼ਹੀਦ ਹੋਏ ਸਨ, ਉਸ ਸਬੰਧੀ ਸਰਕਾਰ ਨਾਲ ਗੱਲਬਾਤ ਹੋਈ। ਉਨ੍ਹਾਂ ਦਾ ਕੋਈ ਧੀ-ਪੁੱਤ ਨਹੀਂ ਹੈ। ਅਸੀਂ ਉਨ੍ਹਾਂ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵਲੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਪਰਿਵਾਰ ਨਾਲ ਸਬੰਧਤ ਕਿਸੇ ਇਕ ਨੂੰ ਨੌਕਰੀ ਦਿੱਤੀ ਜਾਵੇ। ਸ਼ਹੀਦ ਕਿਸਾਨ ਦਾ ਉਨ੍ਹਾਂ ਦੇ ਜੱਦੀ ਪਿੰਡ 'ਚ ਅੱਜ 12 ਵਜੇ ਸੰਸਕਾਰ ਹੋਵੇਗਾ। ਉਸ ਲਈ ਗੁਰਦਾਸਪੁਰ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਹੈ ਕਿ ਉਹ ਆਪਣੇ-ਆਪਣੇ ਝੰਡੇ ਲੈ ਕੇ ਪਹੁੰਚਣ। ਪੰਧੇਰ ਨੇ ਕਿਹਾ ਕਿ ਅੰਦੋਲਨ ਦੌਰਾਨ ਵੱਡੀ ਗਿਣਤੀ ਵਿਚ ਕਿਸਾਨ ਜ਼ਖਮੀ ਹੋਏ ਹਨ। ਇਹ ਮੋਰਚਾ ਕੌਮਾਂਤਰੀ ਪੱਧਰ ਦਾ ਬਣ ਗਿਆ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਪਹੁੰਚਿਆ ਸ਼ਹੀਦ ਗਿਆਨ ਸਿੰਘ ਦਾ ਪਾਰਥਿਵ ਸਰੀਰ, ਨਮ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ (ਵੀਡੀਓ)
ਡੱਲੇਵਾਲ ਨੇ ਕਿਹਾ ਕਿ ਜੇ ਜੋ ਸਾਡੇ ਅੰਦੋਲਨ ਦੇ ਸ਼ਹੀਦ ਹਨ, ਇਹ ਕਿਸੇ ਇਕ ਜਥੇਬੰਦੀ ਜਾਂ ਪਰਿਵਾਰ ਦੇ ਨਹੀਂ ਰਹਿੰਦੇ। ਅੱਜ ਵੀ ਅਸੀਂ ਮੋਰਚੇ ਤੋਂ ਸ਼ਹੀਦ ਕਿਸਾਨ ਨੂੰ ਵਾਹਿਗੁਰੂ ਦਾ ਜਾਪ ਕਰ ਕੇ ਸ਼ਰਧਾਂਜਲੀ ਦਿੱਤੀ ਹੈ। ਅੱਜ ਸੰਸਕਾਰ ਕੀਤਾ ਜਾਵੇਗਾ ਅਸੀਂ ਸਰਕਾਰ ਨੂੰ ਇਹ ਗੱਲ ਆਖੀ ਹੈ ਕਿ ਜੇ ਜੋ ਸਾਡਾ ਸ਼ਹੀਦ ਹੈ, ਇਸ ਉੱਪਰ ਪਾਲਿਸੀ ਬਣਾਈ ਜਾਵੇ। ਕਿਉਂਕਿ ਅੰਦੋਲਨ ਚੱਲ ਰਿਹਾ ਹੈ, ਸਾਡੇ ਕਿੰਨੇ ਲੋਕ ਸੀਰੀਅਸ ਹਨ, ਉਨ੍ਹਾਂ ਵਿਚੋਂ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ। ਇਕ ਕਿਸਾਨ ਦੀ ਅੱਖ ਜਾ ਚੁੱਕੀ ਹੈ। ਸਰਕਾਰ ਇਲਾਜ ਤਾਂ ਕਰਵਾ ਰਹੀ ਹੈ। ਅਸੀਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜੋ ਵੀ ਕਿਸਾਨ ਅੰਦੋਲਨ ਦੌਰਾਨ ਅਪਾਹਜ ਹੋ ਜਾਂਦਾ ਹੈ, ਉਸ ਲਈ ਆਰਥਿਕ ਮਦਦ ਜਾਂ ਨੌਕਰੀ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦੀ ਅੱਗੇ ਦੀ ਜ਼ਿੰਦਗੀ ਸੌਖਾਲੀ ਚੱਲ ਸਕੇ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0 ਦੇ ਪਹਿਲੇ ਸ਼ਹੀਦ ਬਾਰੇ ਕਿਸਾਨ ਆਗੂਆਂ ਨੇ ਕੀਤੀ ਪ੍ਰੈੱਸ ਕਾਨਫਰੰਸ, ਸ਼ਹੀਦ ਲਈ ਕੀਤੇ ਵੱਡੇ ਐਲਾਨ
ਡੱਲੇਵਾਲ ਨੇ ਕਿਹਾ ਕਿ ਅਸੀਂ ਸਰਕਾਰ ਅੱਗੇ ਆਪਣੀ ਗੱਲ ਰੱਖੀ ਕਿ ਕਿਸਾਨਾਂ ਉੱਪਰ ਮੋਰਟਾਰ ਨਾਲ ਹਮਲੇ ਕੀਤੇ ਜਾ ਰਹੇ ਹਨ। ਇਹ ਖ਼ਤਰਨਾਕ ਮੋਰਟਾਰ ਹੈ, ਜਿਸ ਨਾਲ ਕਿਸਾਨਾਂ ਦਾ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ। ਮੈਂ ਨੌਜਵਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸੰਜਮ ਰੱਖੋ, ਤਾਂ ਕਿ ਪੁਲਸ ਫੋਰਸ ਨੂੰ ਸਾਡੇ ਉੱਪਰ ਕਿਸੇ ਤਰ੍ਹਾਂ ਦਾ ਹਮਲਾ ਨਾ ਕਰ ਸਕਣ। ਇਹ ਮੋਰਟਾਰ ਕੋਈ ਆਮ ਹਥਿਆਰ ਨਹੀਂ ਹੈ, ਉਹ ਦਰਵਾਜ਼ੇ ਤੋੜਨ ਲਈ ਕੀਤਾ ਜਾਂਦਾ ਹੈ। ਜੇਕਰ ਇਹ ਮੋਰਟਾਰ ਕਿਸਾਨ ਉੱਪਰ ਆ ਕੇ ਡਿੱਗੇਗਾ, ਤਾਂ ਕਿੰਨਾ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਡਿਊਟੀ ਦੌਰਾਨ ਹਰਿਆਣਾ ਪੁਲਸ ਦੇ ਸਬ-ਇੰਸਪੈਕਟਰ ਦੀ ਮੌਤ, ਇਸ ਵਜ੍ਹਾ ਨਾਲ ਗਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਮੌਸਮ ਫਿਰ ਬਦਲੇਗਾ ਕਰਵਟ, IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ
NEXT STORY