ਸ਼ਿਮਲਾ— ਰਾਜਧਾਨੀ ਸ਼ਿਮਲਾ ਦੇ ਕੋਟਖਾਈ ਗੈਂਗਰੇਪ ਅਤੇ ਮਾਰਡਰ ਕੇਸ ਦੀ ਦਿਲ ਨੂੰ ਝੰਝੋੜਨ ਵਾਲੀ ਘਟਨਾ ਨੂੰ 6 ਮਹੀਨੇ ਬੀਤ ਚੁੱਕੇ ਹਨ ਪਰ ਅਜੇ ਤੱਕ ਗੁੜੀਆ ਨੂੰ ਨਿਆਂ ਨਹੀਂ ਮਿਲਿਆ ਹੈ ਪਰ ਪ੍ਰਦੇਸ਼ ਸਰਕਾਰ ਹੁਣ ਗੁੜੀਆ ਦੇ ਨਾਮ 'ਤੇ ਨਵੀਂ ਹੈਲਪਲਾਈਨ ਸ਼ੁਰੂ ਕਰਨ ਜਾ ਰਹੀ ਹੈ। ਸਰਕਾਰ ਨੇ ਮਹਿਲਾਵਾਂ ਪ੍ਰਤੀ ਹੋਣ ਵਾਲੇ ਅਪਰਾਧਾਂ ਅਤੇ ਹਿਮਾਚਲ 'ਚ ਹੋਰ ਲੜਕੀਆਂ ਅਜਿਹੀ ਦਰਿੰਦਗੀ ਦਾ ਸ਼ਿਕਾਰ ਨਾ ਹੋਣ ਇਸ ਦੀ ਸ਼ਿਕਾਇਤ ਲਈ 1515 ਗੁੜੀਆ ਹੈਲਪਲਾਈਨ ਨੰਬਰ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਹੀ ਸ਼ਕਤੀ ਬਟਨ ਐਪਸ ਨੂੰ ਵੀ ਸ਼ੁਰੂ ਕੀਤਾ ਗਿਆ ਹੈ। ਸ਼ਕਤੀ ਬਟਨ ਐਪਸ ਅਤੇ ਹੈਲਪਲਾਈਨ ਨੰਬਰ ਦਾ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਗਣਤੰਤਰ ਦਿਵਸ ਦੇ ਮੌਕੇ 'ਤੇ ਉਦਘਾਟਨ ਕੀਤਾ। ਮੁੱਖ ਮੰਤਰੀ ਜੈਰਾਮ ਠਾਕੁਰ ਸ਼ਿਮਲਾ ਨੇ ਆਪਣੇ ਸਰਕਾਰੀ ਨਿਵਾਸ ਓਕਆਵਰ ਤੋਂ ਸ਼ਕਤੀ ਬਟਨ ਐਪਸ ਅਤੇ ਗੁੜੀਆ ਹੈਲਪਲਾਈਨ ਨੰਬਰ 1515 ਨੂੰ ਲਾਂਚ ਦੀ ਸ਼ਰੂਆਤ ਕੀਤੀ। ਇਸ ਨਾਲ ਹੀ ਐਕਟਿਵ ਹੈਲਪਲਾਈਨ 1090 ਵੀ ਸੀ.ਐੈੱਮ ਨੇ ਲਾਂਚ ਕੀਤਾ।
ਇਸ ਐਪਸ ਅਤੇ ਹੈਲਪਲਾਈਨ ਰਾਹੀਂ ਕੀਤੀ ਜਾਵੇਗੀ ਸ਼ਿਕਾਇਤ
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਦੱਸਿਆ ਕਿ ਇਸ ਹੈਲਪਲਾਈਨ ਨੰਬਰ ਨਾਲ ਮੌਕੇ 'ਤੇ ਸਹਾਇਤਾ ਮਿਲ ਸਕੇਗੀ ਅਤੇ ਅਪਰਾਧਾਂ 'ਤੇ ਲਗਾਮ ਪਾਉਣ 'ਚ ਖਾਸ ਕਰਕੇ ਮਹਿਲਾਵਾਂ 'ਤੇ ਆਉਣ ਵਾਲੀ ਮੁਸੀਬਤ ਘੜੀ ਪ੍ਰਤੀ ਸ਼ਿਕਾਇਤ ਕਰਨ 'ਤੇ ਇਹ ਨੰਬਰ ਖਾਸ ਭੂਮਿਕਾ ਨਿਭਾਉਣਗੇ। ਇਸ ਐਪਸ ਅਤੇ ਹੈਲਪਲਾਈਨ ਰਾਹੀਂ ਜਦੋਂ ਵੀ ਸ਼ਿਕਾਇਤ ਕੀਤੀ ਜਾਵੇਗੀ ਤਾਂ ਇਹ ਸ਼ਿਕਾਇਤ ਤੁਰੰਤ ਪੁਲਸ ਕੰਟਰੋਲ ਰੂਮ ਅਤੇ ਪੁਲਸ ਅਧਿਕਾਰਿਆਂ ਤੱਕ ਪਹੁੰਚੇਗੀ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਦੇ ਨਿਗਰਾਨੀ 'ਚ ਜਨਤਾ ਨਾਲ ਗੁੜੀਆ ਹੈਲਪਲਾਈਨ ਸ਼ੁਰੂ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ ਪੂਰਾ ਕੀਤਾ ਗਿਆ ਹੈ। ਜਿਵੇਂ ਹੀ ਕੋਈ ਪੀੜਤਾਂ ਵੱਲੋਂ ਬਟਨ ਦਬਾਇਆ ਜਾਵੇਗਾ ਤਾਂ ਆਟੋ-ਰਿਕਾਰਡਿੰਗ ਹੁੰਦੀ ਰਹੇਗੀ। ਇਸ ਨਾਲ ਹੀ ਲੜਕੀ ਦੀ ਲੋਕੇਸ਼ਨ ਦਾ ਵੀ ਪਤਾ ਲੱਗ ਜਾਵੇਗਾ।
ਕੈਬਨਿਟ ਮੰਤਰੀ ਪੰਤ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ
NEXT STORY