ਕੋਲਕਾਤਾ - ਕੋਰੋਨਾ ਟੀਕਾਕਰਣ ਤੋਂ ਬਾਅਦ ਮਿਲਣ ਵਾਲੇ ਸਰਟੀਫਿਕੇਟ 'ਤੇ ਪੀ.ਐੱਮ. ਮੋਦੀ ਦੀ ਤਸਵੀਰ ਨੂੰ ਲੈ ਕੇ ਰਾਰ ਜਾਰੀ ਹੈ। ਹੁਣ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇੱਥੇ ਸੂਬੇ ਵੱਲੋਂ ਹੋਣ ਵਾਲੇ ਤੀਸਰੇ ਪੜਾਅ ਦੇ ਟੀਕਾਕਰਣ ਵਿੱਚ 18-44 ਸਾਲ ਦੇ ਲੋਕਾਂ ਨੂੰ ਟੀਕਾਕਰਣ ਤੋਂ ਬਾਅਦ ਸੀ.ਐੱਮ. ਮਮਤਾ ਦੀ ਤਸਵੀਰ ਵਾਲੇ ਸਰਟੀਫਿਕੇਟ ਦਿੱਤੇ ਜਾਣਗੇ।
ਮਮਤਾ ਸਰਕਾਰ ਵੱਲੋਂ ਇਹ ਕਦਮ ਅਜਿਹੇ ਸਮੇਂ ਵਿੱਚ ਚੁੱਕਿਆ ਗਿਆ ਹੈ ਜਦੋਂ ਕੁੱਝ ਮਹੀਨੇ ਪਹਿਲਾਂ ਟੀ.ਐੱਮ.ਸੀ. ਨੇ ਟੀਕਾਕਰਣ ਸਰਟੀਫਿਕੇਟ 'ਤੇ ਪੀ.ਐੱਮ. ਮੋਦੀ ਦੀ ਫੋਟੋ ਨੂੰ ਲੈ ਕੇ ਬੀਜੇਪੀ ਅਤੇ ਪੀਏਮ ਮੋਦੀ ਦੀ ਨਿੰਦਾ ਕੀਤੀ ਸੀ। 2021 ਵਿੱਚ ਹੋਈਆਂ ਬੰਗਾਲ ਵਿਧਾਨਸਭਾ ਚੋਣਾਂ ਦੌਰਾਨ ਟੀ.ਐੱਮ.ਸੀ. ਨੇ ਇਸ ਮੁੱਦੇ 'ਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਸੀ। ਟੀ.ਐੱਮ.ਸੀ. ਨੇ ਟੀਕਾਕਰਣ ਤੋਂ ਬਾਅਦ ਮਿਲਣ ਵਾਲੇ ਸਰਟੀਫਿਕੇਟ 'ਤੇ ਪੀ.ਐੱਮ. ਮੋਦੀ ਦੀ ਤਸਵੀਰ ਨੂੰ ਚੋਣ ਜਾਬਤਾ ਦੀ ਉਲੰਘਣਾ ਦੱਸਿਆ ਸੀ।
ਦੱਸ ਦਈਏ ਕਿ ਮਮਤਾ ਬੈਨਰਜੀ ਕਈ ਵਾਰ ਇਹ ਮੰਗ ਕਰ ਚੁੱਕੀ ਹਨ ਕਿ ਸਾਰਿਆਂ ਨੂੰ ਵੈਕਸੀਨ ਮੁਫਤ ਵਿੱਚ ਲਗਾਈ ਜਾਵੇ। ਉਨ੍ਹਾਂ ਨੇ ਸਰਟੀਫਿਕੇਟ 'ਤੇ ਪੀ.ਐੱਮ. ਮੋਦੀ ਦੀ ਤਸਵੀਰ ਨੂੰ ਲੈ ਕੇ ਵੀ ਉਨ੍ਹਾਂ ਦੀ ਨਿੰਦਾ ਕੀਤੀ ਸੀ। ਹਾਲਾਂਕਿ ਟੀ.ਐੱਮ.ਸੀ. ਨੂੰ ਲੱਗਦਾ ਹੈ ਕਿ ਸੀ.ਐੱਮ. ਮਮਤਾ ਦੀ ਤਸਵੀਰ ਦਾ ਸਰਟੀਫਿਕੇਟ 'ਤੇ ਹੋਣਾ ਗਲਤ ਨਹੀਂ ਹੈ। ਟੀ.ਐੱਮ.ਸੀ. ਦੇ ਸੌਗਤ ਰਾਏ ਕਹਿੰਦੇ ਹਨ ਕਿ ਇਹ ਪਹਿਲਾਂ ਬੀਜੇਪੀ ਵਾਲਿਆਂ ਨੇ ਕੀਤਾ ਹੈ ਜੇਕਰ ਉਹ ਅਜਿਹਾ ਕਰ ਸਕਦੇ ਹਨ ਤਾਂ ਸਾਡੇ ਵੱਲੋਂ ਵੀ ਅਜਿਹਾ ਕੀਤਾ ਜਾ ਸਕਦਾ ਹੈ। ਉਹ ਅਜਿਹਾ ਨਹੀਂ ਕਰਦੇ ਤਾਂ ਅਸੀਂ ਵੀ ਅਜਿਹਾ ਨਹੀਂ ਕਰਦੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼ੇਰਨੀ ਦੀ ਮੌਤ ਤੋਂ ਬਾਅਦ ਚਿੜੀਆਘਰ ਦੇ 9 ਸ਼ੇਰ ਕੋਰੋਨਾ ਪਾਜ਼ੇਟਿਵ
NEXT STORY