ਨਵੀਂ ਦਿੱਲੀ-ਗੋਵਾ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਐਤਵਾਰ ਨੂੰ ਡਾਬੋਲਿਮ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ ਅਤੇ ਇਸ ਤੋਂ ਬਾਅਦ ਆਪਣੇ ਨਿਜੀ ਨਿਵਾਸ ਦੇ ਲਈ ਰਵਾਨਾ ਹੋ ਗਏ। ਕੇਂਦਰੀ ਮੰਤਰੀ ਸ਼੍ਰੀਪਾਦ ਨਾਈਕ ਨੇ ਕਿਹਾ ਹੈ ਕਿ ਸੀ. ਐੱਮ. ਪਾਰੀਕਰ ਦੇ ਸਿਹਤ 'ਚ ਸੁਧਾਰ ਆਇਆ ਹੈ ਪਰ ਨਵੀਂ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਰਾਮ ਦੀ ਜ਼ਰੂਰਤ ਹੋਵੇਗੀ। ਪਾਰੀਕਰ ਦੇ ਨਿੱਜੀ ਸਕੱਤਰ ਰੂਪੇਸ਼ ਕਾਮਤ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਿਹਤ ਸਥਿਰ ਹੈ ਅਤੇ ਦਿੱਲੀ ਦੇ ਏਮਜ਼ ਹਸਪਤਾਲ ਦੀ ਦੇਖਰੇਖ 'ਚ ਉਨ੍ਹਾਂ ਦਾ ਇਲਾਜ ਜਾਰੀ ਰਹੇਗਾ।
ਪਾਰੀਕਰ ਪੈਨਕਰੀਅਸ (Pancreas) ਦੀ ਬੀਮਾਰੀ ਦੇ ਇਲਾਜ ਦੇ ਲਈ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (AIIMS) 'ਚ ਦਾਖਲ ਸੀ। ਉਨ੍ਹਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਸਾਬਕਾ ਰੱਖਿਆ ਮੰਤਰੀ ਦਾ ਗੋਆ, ਮੁੰਬਈ ਅਤੇ ਅਮਰੀਕਾ ਦੇ ਹਸਪਤਾਲਾਂ 'ਚ ਇਲਾਜ ਕੀਤਾ ਗਿਆ। ਪਿਛਲੇ ਮਹੀਨੇ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਲਿਜਾਇਆ ਗਿਆ ਸੀ।
ਇਸ ਦੌਰਾਨ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਪਾਰੀਕਰ ਤੋਂ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਵਿਧਾਨਸਭਾ ਦੇ ਸਦਨ 'ਚ ਬਹੁਮਤ ਸਾਬਿਤ ਕਰਨ ਨੂੰ ਕਿਹਾ। ਪਾਰਟੀ ਦੇ ਵਿਧਾਇਕਾਂ ਨੇ ਰਾਜਪਾਲ ਮ੍ਰਿਦੁਲਾ ਸਿਨਹਾ ਨਾਲ ਚਾਰ ਵਾਰ ਮੁਲਾਕਾਤ ਕੀਤੀ ਅਤੇ ਰਾਜ ਵਿਧਾਨਸਭਾ 'ਚ ਵਿਸ਼ੇਸ਼ ਸੈਸ਼ਨ ਬੁਲਾਉਣ ਲਈ ਕਿਹਾ ਅਤੇ ਭਾਜਪਾ ਦੇ ਅਗਵਾਈ ਨੂੰ ਬਹੁਮਤ ਸਾਬਿਤ ਕਰਨ ਨੂੰ ਕਿਹਾ ਹੈ।
ਏਅਰ ਇੰਡੀਆ ਦੀ ਏਅਰਹੋਸਟੇਸ ਮੁੰਬਈ-ਦਿੱਲੀ ਫਲਾਇਟ ਤੋਂ ਹੇਠਾਂ ਡਿੱਗੀ, ਹਸਪਤਾਲ 'ਚ ਭਰਤੀ
NEXT STORY