ਭੋਪਾਲ - ਕੋਰੋਨਾ ਵਾਇਰਸ ਕਾਰਨ ਹਰ ਸੂਬੇ 'ਚ ਸਕੂਲ ਅਤੇ ਕਾਲਜ ਬੰਦ ਹਨ। ਇਸ ਸਥਿਤੀ 'ਚ ਵੀ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਵਿਦਿਆਰਥੀਆਂ ਦੇ ਖਾਣ-ਪੀਣ ਦਾ ਖਿਆਲ ਰੱਖ ਰਹੀ ਹੈ। ਦਰਅਸਲ ਸਰਕਾਰ ਨੇ ਖਾਦ ਸੁਰੱਖਿਆ ਭੱਤੇ ਦੇ ਰੂਪ 'ਚ ਵਿਦਿਆਰਥੀਆਂ ਦੇ ਖਾਤੇ 'ਚ 137.66 ਕਰੋੜ ਰੁਪਏ ਟਰਾਂਸਫਰ ਕੀਤੇ ਹਨ।
ਵੀਰਵਾਰ ਨੂੰ ਸ਼ਿਵਰਾਜ ਸਰਕਾਰ ਨੇ ਜਮਾਤ 1 ਤੋਂ 8ਵੀਂ ਤੱਕ ਦੇ 56 ਲੱਖ 80 ਹਜ਼ਾਰ ਬੱਚਿਆਂ ਨੂੰ ਖਾਦ ਸੁਰੱਖਿਆ ਭੱਤੇ ਦੇ 137 ਕਰੋੜ 66 ਲੱਖ ਰੁਪਏ ਉਨ੍ਹਾਂ ਦੇ ਖਾਤੇ 'ਚ ਪਾਏ ਹਨ। ਉਥੇ ਹੀ ਮਿਡ ਡੇ ਮੀਲ ਬਣਾਉਣ ਵਾਲੇ 2 ਲੱਖ 10 ਹਜ਼ਾਰ ਖਾਣਾ ਬਣਾਉਣ ਵਾਲਿਆਂ ਲਈ ਵੀ 42 ਕਰੋੜ ਰੂਪਏ ਭੇਜ ਦਿੱਤੇ ਹਨ।
ਆਂਧਰਾ ਪ੍ਰਦੇਸ਼: ਦੁੱਧ ਡੇਅਰੀ 'ਚ ਅਮੋਨਿਆ ਗੈਸ ਲੀਕ, 12 ਲੋਕ ਹੋਏ ਬੇਹੋਸ਼
NEXT STORY