ਬੀਜਾ (ਧੀਰਾ) : ਕੈਨੇਡਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਪ੍ਰਾਪਤ ਹੋਈ ਹੈ, ਜਿੱਥੇ ਪਿੰਡ ਜਸਪਾਲੋਂ ਦੇ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਸਮਾਜ ਸੇਵੀ ਗੁਰਦਾਸ ਸਿੰਘ ਗੁਰਮ (ਲੱਖੀ) ਅਤੇ ਮ੍ਰਿਤਕ ਨੌਜਵਾਨ ਦੇ ਤਾਇਆ ਜਗਜੀਤ ਸਿੰਘ ਜੀਤਾ ਨੇ ਦੱਸਿਆ ਕਿ ਨੌਜਵਾਨ ਜੁਗਰਾਜ ਸਿੰਘ ਜੋਗੀ (26) ਪੁੱਤਰ ਸੁਰਿੰਦਰਪਾਲ ਸਿੰਘ (ਜਸਪਾਲੋਂ-ਬਗਲੀ ਵਾਲੇ) ਦਾ ਇਕਲੌਤਾ ਪੁੱਤਰ ਸੀ। ਉਹ ਸਾਲ 2017 ’ਚ ਕੈਨੇਡਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕੈਨੇਡਾ ਵਿਚ ਜੁਗਰਾਜ ਸਿੰਘ ਦੇ ਟਰਾਲੇ ਦੀ ਕਿਸੇ ਦੂਜੇ ਟਰਾਲੇ ਨਾਲ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿਥੇ ਜੁਗਰਾਜ ਸਿੰਘ ਜੋਗੀ ਦੀ ਮੌਕੇ ’ਤੇ ਮੌਤ ਹੋ ਗਈ, ਉਥੇ ਹੀ ਦੂਜੇ ਟਰਾਲੇ ਵਿਚ ਸਵਾਰ 2 ਹੋਰ ਪੰਜਾਬੀ ਨੌਜਵਾਨਾਂ ਦੀ ਵੀ ਮੌਤ ਹੋ ਜਾਣ ਦੀ ਖ਼ਬਰ ਹੈ। ਮ੍ਰਿਤਕ ਨੌਜਵਾਨ ਕੈਨੇਡਾ ਦੇ ਵਿੰਨੀਪੈਗ ਵਿਖੇ ਆਪਣੀ ਭੈਣ ਕੋਲ ਰਹਿੰਦਾ ਸੀ।
ਇਸ ਖ਼ਬਰ ਨਾਲ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਹੁਣ ਜੁਗਰਾਜ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਫ਼ੌਜੀ ਅਫ਼ਸਰਾਂ ਨੇ ਟਰੰਪ ਨੂੰ ਹੀ ਕੱਢ'ਤਾ ਮੀਟਿੰਗ 'ਚੋਂ ਬਾਹਰ ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਧਿਆਣਾ 'ਚ ਵੱਡੀ ਵਾਰਦਾਤ: ਭਰਾ ਮੋਟਰਸਾਈਕਲ 'ਤੇ ਬੈਠਾ ਰਿਹਾ, ਲੁਟੇਰੇ ਗਹਿਣਿਆਂ ਤੇ ਨਕਦੀ ਵਾਲਾ ਬੈਗ ਉਡਾ ਲੈ ਗਏ
NEXT STORY