ਮੁੰਬਈ-ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅੱਜ ਭਾਵ ਐਤਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ 20 ਅਪ੍ਰੈਲ ਭਾਵ ਕੱਲ ਤੋਂ ਉਹ ਕੁਝ ਆਰਥਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਵਾਲੇ ਹਨ। ਇਸ ਦੇ ਨਾਲ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰ ਰਹੇ ਹਨ। ਜਲਦੀ ਹੀ ਇਸ ਦਾ ਹੱਲ ਨਿਕਲ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੋਰੋਨਾਵਾਇਰਸ ਜਾਂਚ ਨੂੰ ਲੈ ਕੇ ਕਿਹਾ ਹੈ ਕਿ ਸੂਬੇ 'ਚ ਲਗਭਗ 3600 ਲੋਕ ਪਾਜ਼ੀਟਿਵ ਹਨ।
ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਨੂੰ ਲੈ ਕੇ ਠਾਕਰੇ ਨੇ ਕਿਹਾ, ਕੱਲ ਤੋਂ ਅਸੀਂ ਕੁਝ ਵਿੱਤੀ ਗਤੀਵਿਧੀਆਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਅਸੀਂ ਆਪਣੀ ਅਰਥ ਵਿਵਸਥਾ ਨਹੀਂ ਚਲਾ ਰਹੇ ਸੀ। ਕੋਰੋਨਾ ਤੋਂ ਬਾਹਰ ਆਉਣ ਤੋਂ ਬਾਅਦ ਅਸੀਂ ਵਿੱਤੀ ਸੰਕਟ 'ਚ ਆ ਜਾਵਾਂਗੇ। ਅਸੀਂ ਸੀਮਿਤ ਤਰੀਕੇ ਨਾਲ ਕੁਝ ਵਪਾਰਕ ਗਤੀਵਿਧੀਆਂ ਨੂੰ ਸ਼ੁਰੂ ਕਰ ਰਹੇ ਹਾਂ। ਇਸ ਤੋਂ ਇਲਾਵਾ ਰਾਹਤ ਭਰੀ ਖਬਰ ਹੈ ਕਿ ਸਾਡੇ ਕਈ ਜ਼ਿਲਿਆਂ 'ਚ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ। ਇੱਥੇ ਦੱਸਿਆ ਜਾਂਦਾ ਹੈ ਕਿ ਊਧਵ ਠਾਕਰੇ ਨੇ ਕੋਰੋਨਾਵਾਇਰਸ ਨਾਲ ਸੰਬੰਧ 'ਚ ਮਾਰਕ ਕੀਤੇ ਗਏ ਗ੍ਰੀਨ ਅਤੇ ਓਰੇਂਜ ਖੇਤਰਾਂ 'ਚ ਉਦਯੋਗਾਂ ਨੂੰ ਕੰਟਰੋਲ ਤਰੀਕੇ ਨਾਲ ਕੰਮਕਾਜ ਬਹਾਲ ਕਰਨ ਦੀ ਆਗਿਆ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰ ਰਹੇ ਹਾਂ। ਮੈਨੂੰ ਵਿਸ਼ਵਾਸ਼ ਹੈ ਕਿ ਆਉਣ ਵਾਲੇ ਦਿਨਾਂ 'ਚ ਕੋਈ ਹੱਲ ਜਰੂਰ ਨਿਕਲੇਗਾ। ਚਿੰਤਾ ਨਾ ਕਰੋ। ਅਸੀਂ ਹੌਲੀ-ਹੌਲੀ ਮਹਾਰਾਸ਼ਟਰ 'ਚ ਕੰਮ ਸ਼ੁਰੂ ਕਰ ਰਹੇ ਹਾਂ। ਜੇਕਰ ਸੰਭਵ ਹੈ ਤਾਂ ਤੁਸੀਂ ਆਪਣੇ ਕੰਮ 'ਤੇ ਵਾਪਸ ਆ ਜਾਓ, ਤੁਹਾਨੂੰ ਤੁਹਾਡੀ ਰੋਜ਼ੀ-ਰੋਟੀ ਵਾਪਸ ਮਿਲ ਜਾਵੇਗੀ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜਿਸ ਦਿਨ ਇਹ ਸੰਕਟ ਖਤਮ ਹੋਵੇਗਾ ਮਹਾਰਾਸ਼ਟਰ ਸਰਕਾਰ ਤੁਹਾਨੂੰ ਤੁਹਾਡੇ ਘਰ ਤੱਕ ਪਹੁੰਚ ਦੇਵੇਗੀ। ਮੇਰਾ ਵਿਸ਼ਵਾਸ਼ ਹੈ ਕਿ ਜਦੋਂ ਤੁਸੀਂ ਘਰ ਵਾਪਸ ਜਾਓ ਤਾਂ ਤੁਹਾਨੂੰ ਖੁਸ਼ ਹੋ ਕੇ ਵਾਪਸ ਜਾਣਾ ਚਾਹੀਦਾ ਹੈ ਨਾ ਕਿ ਡਰਦੇ ਹੋਏ।
ਲਾਕਡਾਊਨ : ਵਕੀਲ ਪਤੀ ਨੂੰ ਲੈ ਕੇ ਭਟਕਦੀ ਰਹੀ ਪਤਨੀ, ਹਸਪਤਾਲਾਂ ਨੇ ਭਰਤੀ ਕਰਨ ਤੋਂ ਕੀਤਾ ਇਨਕਾਰ
NEXT STORY