ਮੁੰਬਈ (ਭਾਸ਼ਾ)— ਦੇਸ਼ 'ਚ ਜਾਰੀ ਲਾਕਡਾਊਨ ਦਰਮਿਆਨ ਨਵੀ ਮੁੰਬਈ ਦੀ ਇਕ ਔਰਤ ਉਸ ਸਮੇਂ ਪੂਰੀ ਤਰ੍ਹਾਂ ਲਾਚਾਰ ਹੋ ਗਈ, ਜਦੋਂ ਦੋ ਹਸਪਤਾਲਾਂ ਨੇ ਪੇਸ਼ੇ ਤੋਂ ਵਕੀਲ ਉਸ ਦੇ ਪਤੀ ਨੂੰ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ। ਔਰਤ ਦੇ ਪਤੀ ਨੂੰ ਦਿਲ ਦਾ ਦੌਰਾ ਪਿਆ ਸੀ। ਐਂਬੂਲੈਂਸ 'ਚ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਭਟਕਣ ਤੋਂ ਬਾਅਦ 56 ਸਾਲਾ ਜੈਦੀਪ ਸਾਵੰਤ ਨੂੰ ਆਖਰਕਾਰ ਇਕ ਸਿਹਤ ਕੇਂਦਰ 'ਚ ਭਰਤੀ ਕਰਾਇਆ ਗਿਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਸਾਵੰਤ ਦੀ ਪਤਨੀ ਦੀਪਾਲੀ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਇਹ ਗੱਲ ਦੱਸੀ।
ਦੀਪਾਲੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਦੇ ਸ਼ੁਰੂਆਤੀ ਦਿਨਾਂ ਵਿਚ ਉਨ੍ਹਾਂ ਦੇ ਪਤੀ ਨੇ ਪਰੇਸ਼ਾਨ ਗੁਆਂਢੀਆਂ ਨੂੰ ਜ਼ਰੂਰੀ ਸਾਮਾਨ ਪਹੁੰਚਾਉਣ ਦੀ ਪਹਿਲ ਕੀਤੀ ਸੀ ਪਰ ਸਮੇਂ 'ਤੇ ਮਦਦ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨਵੀ ਮੁੰਬਈ ਦੇ ਵਾਸ਼ੀ ਇਲਾਕੇ ਦੇ ਸੈਕਟਰ-17 ਦੇ ਵਾਸੀ ਸਾਵੰਤ ਨੂੰ ਬੀਤੇ ਦਿਨੀਂ ਦਿਲ ਦਾ ਦੌਰਾ ਪਿਆ ਸੀ। ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਹ ਬੇਹੋਸ਼ ਹੋ ਗਏ ਸਨ। ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੀ ਨਬਜ਼ ਚੱਲ ਰਹੀ ਸੀ। ਉਹ ਉਸ ਸਮੇਂ ਤਕ ਜਿਊਂਦੇ ਸਨ। ਮੈਂ ਤੁਰੰਤ ਐਂਬੂਲੈਂਸ ਬੁਲਾਈ ਅਤੇ ਉਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਲਿਜਾਇਆ ਗਿਆ।
ਦੀਪਾਲੀ ਨੇ ਅੱਗੇ ਦੱਸਿਆ ਕਿ ਪਰ ਹਸਪਤਾਲ ਦੇ ਸੁਰੱਖਿਆ ਗਾਰਡ ਨੇ ਗੇਟ ਤੱਕ ਨਹੀਂ ਖੋਲ੍ਹਿਆ। ਉਨ੍ਹਾਂ ਨੇ ਕਿਹਾ ਕਿ ਉਹ ਬਸ ਕੋਵਿਡ-19 ਮਰੀਜ਼ਾਂ ਨੂੰ ਭਰਤੀ ਕਰਦੇ ਹਨ ਅਤੇ ਕਿਸੇ ਹੋਰ ਐਮਰਜੈਂਸੀ ਕੇਸ ਦੇ ਮਰੀਜ਼ ਨੂੰ ਨਹੀਂ। ਉਹ ਫਿਰ ਸੈਕਟਰ-10 ਦੇ ਨਿਗਮ ਹਸਪਤਾਲ ਗਏ ਪਰ ਉਨ੍ਹਾਂ ਨੂੰ ਭਰਤੀ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਹ ਨੇਰੂਲ ਕੇ. ਡੀ. ਵਾਈ ਪਾਟਿਲ ਹਸਪਤਾਲ ਗਏ, ਜਦੋਂ ਤਕ ਅਸੀਂ ਉੱਥੇ ਪਹੁੰਚੇ, 30 ਮਿੰਟ ਬਰਬਾਦ ਹੋ ਚੁੱਕੇ ਸਨ ਅਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਰ ਕੇ 3 ਮਈ ਤੱਕ ਦੇਸ਼ ਲਾਕਡਾਊਨ ਹੈ।
ਇਹ ਵੀ ਪੜ੍ਹੋ : ਕੋਰੋਨਾ ਨਾਲ ਜੰਗ : ਇੰਦੌਰ ਤੋਂ ਬੁਰੀ ਖ਼ਬਰ, ਥਾਣਾ ਮੁਖੀ ਦੀ ਮੌਤ
ਕੋਰੋਨਾ ਨਾਲ ਜੰਗ : ਇੰਦੌਰ ਤੋਂ ਬੁਰੀ ਖ਼ਬਰ, ਥਾਣਾ ਮੁਖੀ ਦੀ ਮੌਤ
NEXT STORY