ਸ਼ਾਹਜਹਾਂਪੁਰ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਾਹਜਹਾਂਪੁਰ ’ਚ ਗੰਗਾ ਐਕਸਪ੍ਰੈੱਸ-ਵੇਅ ’ਤੇ ਬਣਾਈ ਗਈ 3.50 ਕਿਲੋਮੀਟਰ ਲੰਮੀ ਆਧੁਨਿਕ ਹਵਾਈ ਪੱਟੀ ਦਾ ਐਤਵਾਰ ਨੂੰ ਨਿਰੀਖਣ ਕੀਤਾ। ਇਹ ਦੇਸ਼ ਦੀ ਪਹਿਲੀ ਅਜਿਹੀ ਹਵਾਈ ਪੱਟੀ ਹੋਵੇਗੀ, ਜਿੱਥੇ ਹਵਾਈ ਫੌਜ ਦੇ ਲੜਾਕੂ ਜਹਾਜ਼ ਨਾਈਟ ਲੈਂਡਿੰਗ ਬਾਵ ਰਾਤ ’ਚ ਵੀ ਉੱਤਰ ਸਕਣਗੇ ਅਤੇ ਇੱਥੇ ਅਭਿਆਸ ਵੀ ਕਰ ਸਕਣਗੇ।
ਸੁਰੱਖਿਆ ਦੇ ਮੱਦੇਨਜ਼ਰ, ਹਵਾਈ ਪੱਟੀ ਦੇ ਦੋਨਾਂ ਕੰਢਿਆਂ ’ਤੇ 250 ਤੋਂ ਵੱਧ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ, ਜਿਸ ਨਾਲ ਆਵਾਜਾਈ ਸੁਰੱਖਿਅਤ ਰਹੇਗੀ ਅਤੇ ਕਿਸੇ ਵੀ ਅਪਰਾਧਕ ਵਾਰਦਾਤ ’ਤੇ ਪੁਲਸ ਤੁਰੰਤ ਕਾਰਵਾਈ ਕਰ ਸਕੇਗੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਨੇ ਗੰਗਾ ਐਕਸਪ੍ਰੈੱਸ-ਵੇਅ ਦੇ ਵਿਸਥਾਰ ਦਾ ਵੀ ਐਲਾਨ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਨੂੰ ਪ੍ਰਯਾਗਰਾਜ ਤੋਂ ਗਾਜ਼ੀਪੁਰ ਤੱਕ ਵਧਾਇਆ ਜਾਵੇਗਾ ਅਤੇ ਮੇਰਠ ਨੂੰ ਹਰਿਦੁਆਰ ਨਾਲ ਜੋੜਿਆ ਜਾਵੇਗਾ। ਸ਼ਾਹਜਹਾਂਪੁਰ ’ਚ ਐਕਸਪ੍ਰੈੱਸ-ਵੇਅ ਦੇ ਕੰਢੇ ਉਦਯੋਗਕ ਹੱਬ ਬਣਾਉਣ ਦੀ ਯੋਜਨਾ ਹੈ, ਜਿਸ ਨਾਲ ਰੋਜ਼ਗਾਰ ਦੇ ਮੌਕੇ ਮਿਲਣਗੇ ਅਤੇ ਖੇਤਰ ਦੀ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ। ਆਦਿਤਿਆਨਾਥ ਨੇ ਕਿਹਾ ਕਿ ਗੰਗਾ ਐਕਸਪ੍ਰੈੱਸ-ਵੇਅ ਨੂੰ ਫਾਰੁਖਾਬਾਦ ਤੋਂ ਲਿੰਕ ਐਕਸਪ੍ਰੈੱਸ-ਵੇਅ ਰਾਹੀਂ ਬੁੰਦੇਲਖੰਡ ਨਾਲ ਜੋੜਿਆ ਜਾਵੇਗਾ, ਜਿਸ ਨਾਲ ਬੁੰਦੇਲਖੰਡ ’ਚ ਉਦਯੋਗਕ ਵਿਕਾਸ ਨੂੰ ਰਫ਼ਤਾਰ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਐਕਸਪ੍ਰੈੱਸ-ਵੇਅ ਦਾ ਨਿਰਮਾਣ ਕਾਰਜ ਨਵੰਬਰ 2025 ਤੱਕ ਪੂਰਾ ਕਰ ਲਿਆ ਜਾਵੇਗਾ।
ਪਾਕਿਸਤਾਨ ’ਤੇ ਵਰ੍ਹੇ ਅਸਦੂਦੀਨ ਓਵੈਸੀ, ਕਿਹਾ-ਦੇਸ਼ ਚੁੱਪ ਨਹੀਂ ਬੈਠੇਗਾ
NEXT STORY