ਮੁਰਾਦਾਬਾਦ-ਮੁਰਾਦਾਬਾਦ 'ਚ ਮੈਡੀਕਲ ਟੀਮ 'ਤੇ ਹੋਏ ਹਮਲੇ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਸਖਤ ਰਵੱਈਆ ਅਪਣਾਇਆ ਹੈ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਰਾਸ਼ਟਰੀ ਸੁਰੱਖਿਆ ਐਕਟ (ਐਨ.ਐੱਸ.ਏ) ਸਮੇਤ ਆਫਤ ਕੰਟਰੋਲ ਐਕਟ ਤਹਿਤ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੋਸ਼ੀਆਂ ਨੂੰ ਨੁਕਸਾਨ ਦੀ ਭਰਪਾਈ ਲਈ ਕਿਹਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਯੋਗੀ ਨੇ ਇਸ ਘਟਨਾ ਦੀ ਨਿੰਦਿਆ ਕੀਤੀ।
ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਜਾਂਚ ਕਰਨ ਗਈ ਮੈਡੀਕਲ ਟੀਮ 'ਤੇ ਹਮਲਾ ਹੋਇਆ ਸੀ। ਦਰਅਸਲ ਇੱਥੇ ਇਕ ਸਖਸ਼ ਦੀ ਬੀਤੇ 2 ਦਿਨ ਪਹਿਲਾਂ ਮੌਤ ਹੋ ਗਈ ਸੀ ਪਰ ਮੈਡੀਕਲ ਟੀਮ ਸਿਹਤ ਪ੍ਰੀਖਣ ਲਈ ਅੱਜ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਐਬੂਲੈਂਸ 'ਤੇ ਪਥਰਾਅ ਕੀਤਾ ਗਿਆ। ਡਾਕਟਰ ਅਤੇ ਮੈਡੀਕਲ ਸਟਾਫ 'ਤੇ ਹਮਲਾ ਹੋਣ ਕਾਰਨ ਜ਼ਖਮੀ ਹੋ ਗਏ।
ਦੁਬਈ ਤੋਂ ਪਰਤੇ ਨੌਜਵਾਨ ਨੇ ਨਾਲੰਦਾ ’ਚ 3 ਹੋਰ ਲੋਕਾਂ ਨੂੰ ਕੀਤਾ ਇਨਫੈਕਟਿਡ
NEXT STORY