ਉੱਤਰ ਪ੍ਰਦੇਸ਼— ਸਮਾਜਵਾਦੀ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੇ ਭਾਰਤੀ ਜਨਤਾ ਸਮਾਜ ਪਾਰਟੀ ਦੇ ਮੁਖੀਆ ਓਮ ਪ੍ਰਕਾਸ਼ ਰਾਜਭਰ ਨੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਬੇਟੇ ਅਰਵਿੰਦ ਰਾਜਭਰ ਦੀ ਨਾਮਜ਼ਦਗੀ ਦੌਰਾਨ ਉਸ ’ਤੇ ਅਤੇ ਉਸ ਦੇ ਪੁੱਤਰ ’ਤੇ ਹਮਲਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਯੋਗੀ ਜੀ ਮੈਨੂੰ ਮਾਰਨ ਚਾਹੁੰਦੇ ਹਨ। ਜੋ ਲੋਕ ਮੈੈਨੂੰ ਮਾਰਨ ਆਏ ਸਨ, ਉਹ ਕਾਲੇ ਕੋਟ ’ਚ ਸਨ ਅਤੇ ਭਾਜਪਾ ਅਤੇ ਯੋਗੀ ਨੇ ਭੇਜੇ ਸਨ। ਰਾਜਭਰ ਨੇ ਚੋਣ ਕਮਿਸ਼ਨ ਤੋਂ ਆਪਣੇ ਅਤੇ ਆਪਣੇ ਪੁੱਤਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਵਾਰਾਣਸੀ ’ਚ ਗੁੰਡੇ ਭੇਜ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਮੈਂ ਚੋਣ ਕਮਿਸ਼ਨ ਤੋਂ ਅਰਵਿੰਦ ਰਾਜਭਰ ਅਤੇ ਓਮ ਪ੍ਰਕਾਸ਼ ਰਾਜਭਰ ਨੂੰ ਸੁਰੱਖਿਆ ਦੇਣ ਦੀ ਮੰਗ ਕਰਦਾ ਹਾਂ।
ਮੱਧ ਪ੍ਰਦੇਸ਼ ’ਚ ਵਾਪਰਿਆ ਹਾਦਸਾ, ਮਜ਼ਦੂਰਾਂ ਨਾਲ ਭਰਿਆ ਪਿਕਅੱਪ ਵਾਹਨ ਨਦੀ ’ਚ ਡਿੱਗਾ, 4 ਦੀ ਮੌਤ
NEXT STORY