ਕੋਲਕਾਤਾ- ਕੇਂਦਰੀ ਮਕੈਨੀਕਲ ਇੰਜੀਨੀਅਰਿੰਗ ਖੋਜ ਸੰਸਥਾ (ਸੀ.ਐੱਮ.ਈ.ਆਰ.ਆਈ.), ਦੁਰਗਾਪੁਰ ਨੇ ਆਪਣੀ ਰਿਹਾਇਸ਼ੀ ਕਾਲੋਨੀ 'ਚ ਇਕ ਵਿਸ਼ਾਲ ਸੋਲਰ ਰੁੱਖ ਲਗਾਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵਿਸ਼ਾਲ ਸੋਲਰ ਰੁੱਖ ਹੈ। ਇਸ ਸੌਰ ਰੁੱਖ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਸ ਦੇ ਹਰੇਕ ਸੋਲਰ ਫੋਟੋਵੋਲਟਿਕ (ਪੀਵੀ) ਚੈਨਲ ਨੂੰ ਸੂਰਜ ਦੀ ਰੋਸ਼ਨੀ ਮਿਲ ਸਕੇ। ਉੱਥੇ ਹੀ ਇਹ ਵੀ ਧਿਆਨ ਰੱਖਿਆ ਗਿਆ ਹੈ ਕਿ ਇਸ ਦੇ ਹੇਠਾਂ ਬੇਹੱਦ ਘੱਟ ਹਿੱਸੇ 'ਚ ਛਾਇਆ ਪਵੇ।
ਸੀ.ਐੱਮ.ਈ.ਆਰ.ਆਈ. ਦੇ ਡਾਇਰੈਕਟਰ ਪ੍ਰੋਫੈਸਰ ਹਰੀਸ਼ ਹਿਰਾਨੀ ਨੇ ਦੱਸਿਆ ਕਿ ਇਸ ਸੋਲਰ ਰੁੱਖ ਦੀ ਸਮਰੱਥਾ ਰੋਜ਼ਾਨਾ ਆਧਾਰ 'ਤੇ 11.5 ਕੇ.ਡਬਲਿਊ.ਪੀ. (ਕਿਲੋਵਾਟ ਪੀਕ) ਹੈ। ਉੱਥੇ ਹੀ ਇਸ ਦੀ ਸਾਲਾਨਾ ਸਮਰੱਥਾ 12,4000-14,000 ਸਵੱਛ ਅਤੇ ਹਰਿਤ ਊਰਜਾ ਪੈਦਾ ਕਰਨ ਦੀ ਹੈ। ਸੀ.ਐੱਮ.ਈ.ਆਰ.ਆਈ. ਵਿਗਿਆਨੀ ਅਤੇ ਉਦਯੋਗਿਕ ਸੰਸਥਾ ਕੌਂਸਲ (ਸੀ.ਐੱਸ.ਆਈ.ਆਰ.) ਦੇ ਅਧੀਨ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ,''ਸਾਡੇ ਵਲੋਂ ਤਿਆਰ ਕੀਤੇ ਗਏ ਰੁੱਖ 'ਚ ਊਰਜਾ ਦੇ ਉਤਪਾਦਨ ਦੇ ਨਾਲ-ਨਾਲ ਪੀਵੀ ਪੈਨਲਾਂ ਦੀ ਗਿਣਤੀ, ਦੁਨੀਆ 'ਚ ਸਭ ਤੋਂ ਵੱਧ ਹੈ।'' ਇਸ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕੋਲ ਉਪਲੱਬਧ ਜਾਣਕਾਰੀ ਅਨੁਸਾਰ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਰੁੱਖ ਯੂਰਪ 'ਚ ਹੈ, ਜਿਸ ਤੋਂ ਨਿਯਮਿਤ 8.6 ਕੇ.ਡਬਲਿਊ.ਪੀ. ਊਰਜਾ ਦਾ ਉਤਪਾਦਨ ਹੁੰਦਾ ਹੈ, ਜੋ ਕਿ ਇਸ ਰੁੱਖ ਤੋਂ ਘੱਟ ਹੈ।
ਕੋਰੋਨਾ ਵਾਇਰਸ : ਬਿਨਾਂ ਲੱਛਣ ਵਾਲੇ ਮਰੀਜ਼ਾਂ ਨੂੰ ਲੈ ਕੇ ਭਾਰਤੀ ਵਿਗਿਆਨੀਆਂ ਦੇ ਹੱਥ ਲੱਗੀ ਅਹਿਮ ਜਾਣਕਾਰੀ
NEXT STORY