ਪਟਨਾ- ਬਿਹਾਰ ਦੀ ਰਾਜਧਾਨੀ ਪਟਨਾ ਦਾ ਮੁਸੱਲਹਪੁਰ ਹਾਟ ਇਲਾਕਾ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਜੰਗ ਦਾ ਮੈਦਾਨ ਬਣ ਗਿਆ, ਜਦੋਂ ਮਸ਼ਹੂਰ ਖਾਨ ਸਰ ਦੇ ਕੋਚਿੰਗ ਸੈਂਟਰ ਦੇ ਬਾਹਰ ਜ਼ਬਰਦਸਤ ਹੰਗਾਮਾ ਹੋਇਆ। ਇਸ ਘਟਨਾ ਤੋਂ ਬਾਅਦ ਪਟਨਾ 'ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਅਤੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਕੀਤਾ ਅਤੇ ਜਾਮ ਲਗਾਇਆ।
ਗੋਲੀਬਾਰੀ ਦੇ ਬਿਆਨ ਤੋਂ ਪਲਟੇ ਖਾਨ ਸਰ
ਘਟਨਾ ਤੋਂ ਤੁਰੰਤ ਬਾਅਦ ਖਾਨ ਸਰ ਨੇ ਮੀਡੀਆ ਸਾਹਮਣੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ 8 ਤੋਂ 10 ਰਾਊਂਡ ਫਾਇਰਿੰਗ ਹੁੰਦੀ ਦੇਖੀ ਹੈ। ਹਾਲਾਂਕਿ, ਬਾਅਦ 'ਚ ਉਹ ਆਪਣੇ ਇਸ ਬਿਆਨ ਤੋਂ ਪਲਟ ਗਏ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਹੌਲ ਬਹੁਤ ਤਣਾਅਪੂਰਨ ਸੀ ਅਤੇ ਉਨ੍ਹਾਂ ਨੇ ਆਪਣੇ ਜ਼ਖਮੀ ਗਾਰਡ ਨਾਲ ਹੋਈ ਗੱਲਬਾਤ ਦੇ ਆਧਾਰ 'ਤੇ ਇਹ ਬਿਆਨ ਦਿੱਤਾ ਸੀ। ਦੂਜੇ ਪਾਸੇ ਪੁਲਸ ਨੇ ਵੀ ਇਲਾਕੇ 'ਚ ਗੋਲੀਬਾਰੀ ਹੋਣ ਦੀ ਗੱਲ ਤੋਂ ਸਾਫ਼ ਇਨਕਾਰ ਕੀਤਾ ਹੈ।
ਗਾਰਡਾਂ ਦੀ ਕੁੱਟਮਾਰ ਕੀਤੀ
ਖਾਨ ਸਰ ਮੁਤਾਬਕ ਕੁਝ ਅਸਮਾਜਿਕ ਤੱਤਾਂ ਨੇ ਕੋਚਿੰਗ ਸੈਂਟਰ 'ਚ ਆ ਕੇ ਧਮਕੀਆਂ ਦਿੱਤੀਆਂ ਅਤੇ ਗਾਰਡਾਂ ਦੀ ਕੁੱਟਮਾਰ ਕੀਤੀ। ਇਸ ਹਿੰਸਾ 'ਚ ਇਕ ਗਾਰਡ ਦਾ ਸਿਰ ਫਟ ਗਿਆ, ਜਿਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਖਾਨ ਸਰ ਨੇ ਦੋਸ਼ ਲਾਇਆ ਕਿ ਇਹ ਹਮਲਾ ਉਨ੍ਹਾਂ ਦੇ ਵਿਰੋਧੀ ਕੋਚਿੰਗ ਸੈਂਟਰਾਂ ਨੇ ਕਰਵਾਇਆ ਹੈ, ਕਿਉਂਕਿ ਉਹ ਘੱਟ ਫੀਸਾਂ 'ਚ ਵਧੀਆ ਨਤੀਜੇ ਦੇ ਰਹੇ ਹਨ, ਜਿਸ ਕਾਰਨ ਦੂਜੇ ਸੈਂਟਰਾਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਪੁਲਸ ਦੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਖਾਨ ਸਰ ਦੇ ਕੋਚਿੰਗ ਸੈਂਟਰ ਦਾ 'ਗਿਆਨ ਬਿੰਦੂ ਕੋਚਿੰਗ ਸੈਂਟਰ' ਨਾਲ ਸਖ਼ਤ ਮੁਕਾਬਲਾ ਚੱਲ ਰਿਹਾ ਹੈ ਅਤੇ ਪੁਲਸ ਨੂੰ ਸ਼ੱਕ ਹੈ ਕਿ ਇਸੇ ਮੁਕਾਬਲੇਬਾਜ਼ੀ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋ ਸਕਦਾ ਹੈ। ਫਿਲਹਾਲ ਪੁਲਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤ ਸਣੇ 60 ਦੇਸ਼ਾਂ 'ਤੇ ਇਕ ਹੋਰ 'ਟੈਰਿਫ਼ ਬੰਬ' ਸੁੱਟਣ ਦੀ ਤਿਆਰੀ 'ਚ ਅਮਰੀਕਾ ! ਟਰੰਪ ਪ੍ਰਸ਼ਾਸਨ ਨੇ ਬਣਾਇਆ Plan
NEXT STORY