ਲਖਨਊ— ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ। ਰੈਨਬਸੇਰਿਆਂ ਦੀ ਕਮੀ ਅਤੇ ਠੰਡ ਤੋਂ ਬਚਾਅ ਦੇ ਉਪਾਵਾਂ ਦੀ ਕਮੀ ਕਾਰਨ ਪੂਰੇ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ 70 ਬੇਸਹਾਰਾ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਇਸ ਨੂੰ ਲੈ ਕੇ ਕੋਈ ਵੀ ਅਧਿਕਾਰੀ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਹੈ। ਪਿਛਲੇ 24 ਘੰਟਿਆਂ 'ਚ ਠੰਡ ਕਾਰਨ ਪੂਰਵਾਂਚਲ 'ਚ 22 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬਰੇਲੀ ਡਿਵੀਜ਼ਨ 'ਚ ਤਿੰਨ ਇਲਾਹਾਬਾਦ ਡਿਵੀਜ਼ਨ 'ਚ 11 ਅਤੇ ਬੁੰਦੇਲਖੰਡ ਖੇਤਰ 'ਚ 28 ਲੋਕਾਂ ਦੀ ਮੌਤ ਹੋ ਗਈ। ਬਾਰਾਬੰਕੀ ਦੇ 40 ਸਾਲਾ ਰਾਮ ਕਿਸ਼ੋਰ ਰਾਵਤ ਅਤੇ 30 ਸਾਲਾ ਮਹੇਸ਼ ਦੀ ਮੌਤ ਠੰਡ ਕਾਰਨ ਹੋ ਗਈ। ਫੈਜ਼ਾਬਾਦ ਜ਼ਿਲੇ ਦੇ ਹਰਚੰਦਪੁਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਅੰਬੇਡਕਰ ਨਗਰ 'ਚ ਇਕ ਜਦੋਂ ਕਿ ਰਾਏਬਰੇਲੀ ਅਤੇ ਊਂਚਾਹਾਰ 'ਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ।
ਇਕ ਸਰਕਾਰੀ ਅਧਿਕਾਰੀ ਨੇ ਹਾਲਾਂਕਿ ਇਹ ਦਾਅਵਾ ਕੀਤਾ ਕਿ ਠੰਡ ਤੋਂ ਬਚਾਅ ਲਈ ਹਰ ਜ਼ਿਲੇ 'ਚ ਪੂਰੇ ਇੰਤਜ਼ਾਮ ਕੀਤੇ ਗਏ ਹਨ ਪਰ ਲੋਕਾਂ ਦੀਆਂ ਠੰਡ ਕਾਰਨ ਹੋ ਰਹੀਆਂ ਮੌਤਾਂ ਨੇ ਇਸ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕਾਂ ਵੱਲੋਂ ਦੋਸ਼ ਲਗਾਉਣ ਤੋਂ ਬਾਅਦ ਲਖਨਊ ਦੀ ਮਹਾਪੌਰ ਸੰਯੁਕਤਾ ਭਾਟੀਆ ਨੇ ਨਗਰ ਕਮਿਸ਼ਨਰ ਤੋਂ ਇਸ ਸੰਬੰਧ 'ਚ ਰਿਪੋਰਟ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਕਿ ਜਨਤਕ ਥਾਂਵਾਂ 'ਤੇ ਅੱਗ ਨਹੀਂ ਬਾਲੀ ਜਾ ਰਹੀ ਹੈ। ਇਸ ਦੀ ਜਲਦ ਤੋਂ ਜਲਦ ਵਿਵਸਥਾ ਕਰਵਾਈ ਜਾਵੇਗੀ।
ਕੇਜਰੀਵਾਲ ਨੂੰ ਸਿੰਧਖੇੜ ਰਾਜਾ 'ਚ ਜਨ ਸਭਾ ਕਰਨ ਦੀ ਨਹੀਂ ਮਿਲੀ ਇਜਾਜ਼ਤ
NEXT STORY