ਨਵੀਂ ਦਿੱਲੀ - ਭਾਰਤ ਸਰਕਾਰ ਨੇ ਮਾਇਕ੍ਰੋਬਲਾਗਿੰਗ ਵੈੱਬਸਾਈਟ Twitter ਨਾਲ ਪਾਰਟਨਰਸ਼ਿਪ 'ਚ ਇੱਕ ਟਵਿੱਟਰ ਹੈਂਡਲ ਸ਼ੁਰੂ ਕੀਤਾ ਹੈ। ਕੋਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਇਸ ਨੂੰ ਹੈਲਥ ਮਿਨਿਸਟਰੀ ਨੇ ਤਿਆਰ ਕੀਤਾ ਹੈ। ਇਸ ਦਾ ਟਵਿੱਟਰ ਹੈਂਡਲ 'ਤੇ ਨਾਮ COVID India Seva ਹੈ ਅਤੇ ਇਸ ਨੂੰ Twitter ਦੇ Seva ਪਲੇਟਫਾਰਮ ਦੇ ਤਹਿਤ ਤਿਆਰ ਕੀਤਾ ਗਿਆ ਹੈ। Twitter Seva ਨੂੰ ਭਾਰਤ ਨੇ ਟਵਿੱਟਰ ਦੇ ਨਾਲ ਮਿਲ ਕੇ 2016 'ਚ ਲਾਂਚ ਕੀਤਾ ਸੀ ਅਤੇ ਹੁਣ ਇਸ ਦੇ ਤਹਿਤ ਹੈਲਥ ਮਿਨਿਸਟਰੀ ਨੇ ਵੀ ਆਪਣਾ ਹੈਂਡਲ ਜਾਰੀ ਕੀਤਾ ਹੈ ਜੋ ਕੋਰੋਨਾ ਨਾਲ ਜੁੜਿਆ ਹੈ।
ਜੇਕਰ ਤੁਹਾਡੇ ਕੋਲ ਕੋਰੋਨਾ ਨਾਲ ਜੁੜੇ ਕੋਈ ਸਵਾਲ ਹਨ ਤਾਂ ਤੁਸੀ ਟਵਿੱਟਰ 'ਤੇ @CovidIndiaSeva ਸਰਚ ਕਰ ਸਕਦੇ ਹੋ। ਇਸ ਅਕਾਉਂਟ ਨੂੰ ਟੈਗ ਕਰਕੇ ਤੁਸੀ COVID-19 ਨਾਲ ਜੁੜੇ ਹਰ ਤਰ੍ਹਾਂ ਦੇ ਸਵਾਲ ਪੁੱਛ ਸਕਦੇ ਹੋ। ਕੋਰੋਨਾ ਦੇ ਲੱਛਣ ਨਜ਼ਰ ਆਉਣ 'ਤੇ ਜਾਂ ਲੱਛਣਾਂ ਬਾਰੇ ਜਾਣ ਲਈ ਵੀ CovidIndiaSeva ਟਵਿੱਟਰ ਹੈਂਡਲ ਤੋਂ ਮਦਦ ਲਈ ਜਾ ਸਕਦੀ ਹੈ। ਸਰਕਾਰ ਕਿਹੜੇ-ਕਿਹੜੇ ਕੰਮ ਕਰ ਰਹੀ ਹੈ, ਕਿੰਨੇ ਕੇਸ ਹਨ, ਟੈਸਟਿੰਗ ਸੈਂਟਰ ਦੀਆਂ ਜਾਣਕਾਰੀਆਂ ਜਾਂ ਫਿਰ ਟੈਸਟ ਕਿਵੇਂ ਕਰਾ ਸਕਦੇ ਹਾਂ। ਇਸ ਤਰ੍ਹਾਂ ਦੀਆਂ ਜਾਣਕਾਰੀਆਂ ਇੱਥੇ ਮਿਲਣਗੀਆਂ। Twitter ਮੁਤਾਬਕ ਇੱਥੇ ਸਿਰਫ ਬਰਾਡਰ ਕਵੇਰੀ ਦੇ ਜਵਾਬ ਮਿਲਣਗੇ, ਭਾਵ ਕੋਰੋਨਾ ਨਾਲ ਜੁੜੇ ਜਨਰਲ ਸਵਾਲਾਂ ਦੇ ਜਵਾਬ ਮਿਲਣਗੇ। ਇਸ ਸਰਵਿਸ ਦੇ ਤਹਿਤ ਪਰਸਨਲ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਣਗੇ।
ਜ਼ਿਕਰਯੋਗ ਹੈ ਕਿ ਇਸੇ ਤਰ੍ਹਾਂ ਦੀ ਸਰਵਿਸ ਫੇਸਬੁੱਕ ਮੈਸੇਂਜਰ ਦੇ ਜਰੀਏ ਵੀ ਸ਼ੁਰੂ ਕੀਤੀ ਗਈ ਹੈ। ਮੈਸੇਂਜਰ 'ਚ ਵੀ ਕੋਰੋਨਾ ਨਾਲ ਜੁੜੇ ਸਵਾਲ ਪੁੱਛ ਸਕਦੇ ਹੋ। ਚੈਟਬਾਟਸ ਦੇ ਜਰੀਏ ਇੱਥੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਹੈਲਥ ਮਿਨਿਸਟਰ ਡਾ. ਹਰਸ਼ਵਰਧਨ ਨੇ ਇਸ ਲਾਂਚ ਬਾਰੇ ਇੱਕ ਟਵੀਟ ਕੀਤਾ ਹੈ। ਇਸ ਟਵੀਟ 'ਚ ਉਨ੍ਹਾਂ ਲਿਖਿਆ ਹੈ, ਇੱਥੇ ਐਕਸਪਰਟਸ COVID-19 ਨਾਲ ਜੁੜੇ ਅਥਾਰਿਟੇਟਿਵ ਪਬਲਿਕ ਹੈਲਥ ਇਨਫਾਰਮੇਸ਼ਨ ਸ਼ੇਅਰ ਕਰਣਗੇ। ਤੁਸੀ ਇੱਥੇ ਆਪਣੀ ਕਵੇਰੀਜ ਪੋਸਟ ਕਰ ਸਕਦੇ ਹੋ।
CM ਹਾਊਸ ਤਕ ਪਹੁੰਚਿਆ ਕੋਰੋਨਾ, 2 ਮਹਿਲਾ ਪੁਲਸ ਕਰਮਚਾਰੀ ਪਾਜ਼ੀਟਿਵ
NEXT STORY