ਮੁੰਬਈ : ਸਟੈਂਡਅੱਪ ਕਾਮੇਡੀਅਨ ਕੁਨਾਲ ਕਾਮਰਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਹਨ। ਕੁਨਾਲ ਕਾਮਰਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਯੂਟਿਊਬ ਚੈਨਲ 'ਤੇ ਮਹਾਰਾਸ਼ਟਰ ਦੀ ਰਾਜਨੀਤੀ 'ਤੇ ਇਕ ਵੀਡੀਓ ਅਪਲੋਡ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਮਹਾਰਾਸ਼ਟਰ ਦੇ ਡਿਪਟੀ ਸੀਐੱਮ ਏਕਨਾਥ ਸ਼ਿੰਦੇ ਦਾ ਨਾਂ ਲਏ ਬਿਨਾਂ ਤਿੱਖੀ ਟਿੱਪਣੀ ਕੀਤੀ ਹੈ। ਵੀਡੀਓ ਸਾਹਮਣੇ ਆਉਂਦੇ ਹੀ ਸ਼ਿਵ ਸੈਨਿਕ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਐਤਵਾਰ ਨੂੰ ਮੁੰਬਈ ਦੇ ਖਾਰ ਇਲਾਕੇ 'ਚ ਸਥਿਤ ਸਟੂਡੀਓ ਅਤੇ ਹੋਟਲ ਯੂਨੀਕੌਂਟੀਨੈਂਟਲ 'ਚ ਭੰਨਤੋੜ ਕੀਤੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਇੱਥੇ ਸ਼ੂਟ ਕੀਤਾ ਗਿਆ ਹੈ। ਇਸ ਦੌਰਾਨ ਕੁਨਾਲ ਕਾਮਰਾ ਖ਼ਿਲਾਫ਼ MIDC ਥਾਣੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ। ਸ਼ਿੰਦੇ ਸੈਨਾ ਦੇ ਵਿਧਾਇਕ ਮੁਰਾਜੀ ਪਟੇਲ ਨੇ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ : ਵੱਡਾ ਹਾਦਸਾ: ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇਅ ਦਾ ਡਿੱਗਿਆ ਪਿੱਲਰ, ਕਈ ਮਜ਼ਦੂਰ ਦੱਬੇ
ਇਸ ਦੇ ਨਾਲ ਹੀ ਸ਼ਿਵ ਸੈਨਾ ਨੇਤਾ ਰਾਹੁਲ ਕਨਾਲ ਨੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਅਪਮਾਨ ਕਰਨ ਅਤੇ ਸੋਸ਼ਲ ਮੀਡੀਆ 'ਤੇ ਲਗਾਤਾਰ ਹਮਲਾ ਕਰਨ ਦੇ ਦੋਸ਼ 'ਚ ਕੁਨਾਲ ਕਾਮਰਾ, ਆਦਿਤਿਆ ਠਾਕਰੇ, ਸੰਜੇ ਰਾਉਤ ਅਤੇ ਰਾਹੁਲ ਗਾਂਧੀ ਖਿਲਾਫ ਬੀਐੱਨਐੱਸ ਦੀਆਂ ਢੁਕਵੀਆਂ ਧਾਰਾਵਾਂ ਤਹਿਤ ਖਾਰ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਨ ਦੀ ਮੰਗ ਵੀ ਕੀਤੀ ਹੈ।
ਗੁੱਸੇ 'ਚ ਆਏ ਸ਼ਿਵ ਸੈਨਿਕ
ਕਾਮਰਾ ਨੇ ਫਿਲਮ 'ਦਿਲ ਤੋਂ ਪਾਗਲ ਹੈ' ਦੇ ਹਿੰਦੀ ਗੀਤ ਦੀ ਤਰਜ਼ 'ਤੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ 'ਤੇ ਵਿਅੰਗ ਕੱਸਿਆ ਅਤੇ ਉਨ੍ਹਾਂ ਨੂੰ 'ਗੱਦਾਰ' ਕਿਹਾ। ਸ਼ਿਵ ਸੈਨਾ ਵਰਕਰਾਂ ਨੇ ਕਾਮਰਾ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇੱਕ ਪੁਲਸ ਅਧਿਕਾਰੀ ਮੁਤਾਬਕ, ਸ਼ਿੰਦੇ ਖਿਲਾਫ ਕਾਮਰਾ ਦੇ ਵਿਅੰਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਾਰਟੀ ਵਰਕਰ ਹੋਟਲ ਦੇ ਆਡੀਟੋਰੀਅਮ ਵਿੱਚ ਪਹੁੰਚੇ। ਇਹ ਉਸੇ ਅਹਾਤੇ ਦੇ ਨੇੜੇ ਹੈ ਜਿੱਥੇ ਇੰਡੀਆਜ਼ ਗੌਟ ਲੇਟੈਂਟ ਦੇ ਇਤਰਾਜ਼ਯੋਗ ਐਪੀਸੋਡ ਦੀ ਸ਼ੂਟਿੰਗ ਕੀਤੀ ਗਈ ਸੀ, ਜਿਸ ਕਾਰਨ ਰਣਵੀਰ ਇਲਾਹਾਬਾਦੀਆ, ਸਮਯ ਰੈਨਾ, ਅਪੂਰਵਾ ਮਖੀਜਾ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਇਨ੍ਹਾਂ ਕੰਪਨੀਆਂ ਦੀਆਂ ਕਾਰਾਂ, ਖ਼ਰੀਦਣ ਦਾ ਪਲਾਨ ਹੋਵੇ ਤਾਂ ਦੇਖੋ ਲਿਸਟ
ਕਾਮਰਾ ਨੂੰ ਸ਼ਿੰਦੇ ਗਰੁੱਪ ਨੇ ਦਿੱਤੀ ਚਿਤਾਵਨੀ
ਸ਼ਿਵ ਸੈਨਾ ਦੇ ਸੰਸਦ ਮੈਂਬਰ ਮਿਲਿੰਦ ਦੇਵੜਾ ਨੇ ਐਕਸ 'ਤੇ ਪੋਸਟ ਕਰਦੇ ਹੋਏ ਕਿਹਾ, ''ਏਕਨਾਥ ਸ਼ਿੰਦੇ ਜੀ ਦਾ ਮਜ਼ਾਕ ਉਡਾਇਆ ਗਿਆ। ਇੱਕ ਅਜਿਹਾ ਨੇਤਾ ਜੋ ਆਪਣੀ ਤਾਕਤ ਦੇ ਦਮ 'ਤੇ ਇੱਕ ਆਟੋ ਡਰਾਈਵਰ ਤੋਂ ਭਾਰਤ ਦੇ ਦੂਜੇ ਸਭ ਤੋਂ ਵੱਡੇ ਸੂਬੇ ਦਾ ਡਿਪਟੀ ਮੁੱਖ ਮੰਤਰੀ ਬਣਿਆ ਹੈ। ਉਸ 'ਤੇ ਕੀਤੀਆਂ ਗਈਆਂ ਟਿੱਪਣੀਆਂ ਨੇ ਜਮਾਤੀ ਹੰਕਾਰ ਨੂੰ ਉਜਾਗਰ ਕੀਤਾ। ਭਾਰਤ ਉਨ੍ਹਾਂ ਹੱਕਦਾਰ ਰਾਜਿਆਂ ਅਤੇ ਉਨ੍ਹਾਂ ਦੇ ਭੇਦਭਾਵੀ ਵਾਤਾਵਰਣ ਪ੍ਰਣਾਲੀ ਨੂੰ ਰੱਦ ਕਰ ਰਿਹਾ ਹੈ ਜੋ ਗੁਣਵਾਦ ਅਤੇ ਜਮਹੂਰੀਅਤ ਦਾ ਸਮਰਥਨ ਕਰਨ ਦਾ ਢੌਂਗ ਕਰਦੇ ਹਨ।
ਸ਼ਿਵ ਸੈਨਾ ਦੇ ਸੰਸਦ ਮੈਂਬਰ ਨਰੇਸ਼ ਮਹਸਕੇ ਨੇ ਕਾਮਰਾ ਨੂੰ ਚਿਤਾਵਨੀ ਦਿੱਤੀ ਕਿ ਸ਼ਿਵ ਸੈਨਾ ਦੇ ਵਰਕਰ ਦੇਸ਼ ਭਰ ਵਿੱਚ ਉਨ੍ਹਾਂ ਦਾ ਪਿੱਛਾ ਕਰਨਗੇ। ਉਨ੍ਹਾਂ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਤੁਹਾਨੂੰ ਭਾਰਤ ਤੋਂ ਭੱਜਣ ਲਈ ਮਜਬੂਰ ਕੀਤਾ ਜਾਵੇਗਾ। ਐਕਸ 'ਤੇ ਪੋਸਟ ਕਰਦੇ ਹੋਏ ਸ਼ਿਵ ਸੈਨਾ ਨੇਤਾ ਸੰਜੇ ਨਿਰੂਪਮ ਨੇ ਲਿਖਿਆ, ''ਕੱਲ੍ਹ 11 ਵਜੇ ਕੁਨਾਲ ਕਾਮਰਾ ਨੂੰ ਧੋਵਾਂਗੇ।'' ਸ਼ਿਵ ਸੈਨਾ ਯੂਬੀਟੀ ਨੇਤਾ ਅਤੇ ਵਿਧਾਇਕ ਆਦਿਤਿਆ ਠਾਕਰੇ ਨੇ ਸੋਮਵਾਰ ਦੇਰ ਰਾਤ ਸਟੂਡੀਓ 'ਤੇ ਹੋਏ ਹਮਲੇ ਨੂੰ ਕਾਇਰਤਾਪੂਰਨ ਕਰਾਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ 'ਚ ਫ਼ੌਜ ਦਾ ਰਸਤਾ ਰੋਕਦੀਆਂ ਔਰਤਾਂ ਦਾ ਪੁਰਾਣਾ ਵੀਡੀਓ ਵਾਇਰਲ
NEXT STORY