ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਮਹਿਲਾ ਕਮਿਸ਼ਨ (ਐੱਨ.ਸੀ.ਡਬਲਿਯੂ.) ਨੇ ਇਕ ਸੀਨੀਅਰ ਆਈ.ਏ.ਐੱਸ. ਅਧਿਕਾਰੀ ਨੂੰ, ਸਸਤੇ ਸੈਨੇਟਰੀ ਨੈਪਕਿਨ ਬਾਰੇ ਪੁੱਛਣ ਵਾਲੀ ਵਿਦਿਆਰਥਣ 'ਤੇ ਉਸ ਦੀ 'ਅਣਉਚਿਤ ਅਤੇ ਬੇਹੱਦ ਇਤਰਾਜ਼ਯੋਗ' ਟਿੱਪਣੀ ਸਪੱਸ਼ਟੀਕਰਨ ਮੰਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਜਦੋਂ ਬਿਹਾਰ ਦੇ ਇਕ ਵਿਦਿਆਰਥਣ ਨੇ ਪੁੱਛਿਆ ਕਿ ਸਰਕਾਰ ਸੈਨੇਟਰੀ ਪੈਡ ਕਿਉਂ ਨਹੀਂ ਮੁਹੱਈਆ ਕਰਵਾ ਸਕੀ ਤਾਂ ਆਈ.ਏ.ਐੱਸ. ਅਧਿਕਾਰੀ ਹਰਜੋਤ ਕੌਰ ਭਮਰਾ ਨੇ ਜਵਾਬ ਦਿੱਤਾ,“ਕੱਲ੍ਹ, ਤੁਸੀਂ ਪਰਿਵਾਰ ਨਿਯੋਜਨ ਦੀ ਉਮਰ ਨੂੰ ਪ੍ਰਾਪਤ ਕਰੋਗੇ ਅਤੇ ਤੁਸੀਂ ਉਮੀਦ ਕਰੋਗੇ ਕਿ ਸਰਕਾਰ ‘ਨਿਰੋਧ’(ਕੰਡੋਮ) ਵੀ ਪ੍ਰਦਾਨ ਕਰੇ।''
ਐੱਨ.ਸੀ.ਡਬਲਿਊ. ਅਨੁਸਾਰ, ਉਸ ਨੇ ਪਾਇਆ ਹੈ ਕਿ ਇਕ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਸ਼ਖ਼ਸ ਦਾ ਅਜਿਹਾ 'ਅਸੰਵੇਦਨਸ਼ੀਲ ਰਵੱਈਆ' ਨਿੰਦਾਯੋਗ ਅਤੇ ਬੇਹੱਦ ਸ਼ਰਮਨਾਕ ਸੀ। ਮਹਿਲਾ ਕਮਿਸ਼ਨ ਨੇ ਇਕ ਬਿਆਨ 'ਚ ਕਿਹਾ,''ਐੱਨ.ਸੀ.ਡਬਲਿਊ. ਨੇ ਇਸ ਮਾਮਲੇ 'ਤੇ ਨੋਟਿਸ ਲਿਆ ਹੈ। ਪ੍ਰਧਾਨ ਰੇਖਾ ਸ਼ਰਮਾ ਨੇ ਆਈ.ਏ.ਐੱਸ. ਹਰਜੋਤ ਕੌਰ ਭਾਰਮਾ ਨੂੰ ਪੱਤਰ ਲਿਖ ਕੇ ਉਨ੍ਹਾਂ ਦੀ ਅਣਉੱਚਿਤ ਅਤੇ ਬੇਹੱਦ ਇਤਰਾਜ਼ਯੋਗ ਟਿੱਪਣੀ ਲਈ ਸਪੱਸ਼ਟੀਕਰਨ ਮੰਗਿਆ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
PM ਮੋਦੀ ਭਲਕੇ ‘ਵੰਦੇ ਭਾਰਤ ਐਕਸਪ੍ਰੈੱਸ ਟਰੇਨ’ ’ਚ ਪਹਿਲੀ ਵਾਰ ਕਰਨਗੇ ਸਫ਼ਰ
NEXT STORY