ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੀ ਟਾਕ ਮਸਜਿਦ 'ਚ ਮੰਗਲਵਾਰ ਤੜਕੇ ਭਿਆਨਕ ਅੱਗ ਲੱਗ ਗਈ, ਜਿਸ ਵਿਚ ਤਿੰਨ ਵਪਾਰਕ ਇਮਾਰਤਾਂ ਅਤੇ ਰਿਹਾਇਸ਼ੀ ਮਕਾਨ ਸੜ ਕੇ ਸੁਆਹ ਹੋ ਗਏ। ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਾਕ ਮਸਜਿਦ ਖੇਤਰ ਵਿਚ ਇਕ ਵਪਾਰਕ ਇਮਾਰਤ 'ਚ ਸਵੇਰੇ ਕਰੀਬ 3:50 ਵਜੇ ਅੱਗ ਲੱਗੀ। ਕੁਝ ਹੀ ਸਮੇਂ ਵਿਚ ਅੱਗ ਹੋਰ ਇਮਾਰਤਾਂ ਵਿਚ ਫੈਲ ਗਈ। ਇਸ ਘਟਨਾ ਵਿਚ ਤਿੰਨ ਵਪਾਰਕ ਇਮਾਰਤਾਂ ਅਤੇ ਇਕ ਰਿਹਾਇਸ਼ੀ ਘਰ ਸੜ ਕੇ ਸੁਆਹ ਹੋ ਗਿਆ।
ਇਨ੍ਹਾਂ ਇਮਾਰਤਾਂ ਵਿਚ ਬਣੀਆਂ ਵੱਖ-ਵੱਖ ਤਰ੍ਹਾਂ ਦੀਆਂ 20 ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸ਼ੋਪੀਆਂ ਤੋਂ ਕਈ ਫਾਇਰ ਟੈਂਡਰ ਮੌਕੇ 'ਤੇ ਭੇਜੇ ਗਏ। ਬਾਅਦ ਵਿਚ ਕਿਰਮ ਰਾਜਪੋਰਾ ਅਤੇ ਪੁਲਵਾਮਾ ਹੈੱਡਕੁਆਰਟਰ ਤੋਂ ਵਾਧੂ ਫਾਇਰ ਇੰਜਣ ਵੀ ਭੇਜੇ ਗਏ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਫਾਈਟਰਜ਼ ਨੇ ਸਖ਼ਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਧਨੰਜੈ ਮੁੰਡੇ ਨੇ ਦਿੱਤਾ ਅਸਤੀਫ਼ਾ
NEXT STORY