ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਗੋਆ ਦੇ ਆਪਣੇ ਹਮਰੁਤਬੇ 'ਤੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ ਕਿ ਭਾਊ ਸਾਹਿਬ ਬੰਦੋਡਕਰ ਅਤੇ ਮਨੋਹਰ ਪਾਰੀਕਰ ਵਰਗੇ ਗੋਆ ਦੇ ਦਿੱਗਜ ਨੇਤਾਵਾਂ ਦੀ ਤੁਲਨਾ ਮੌਜੂਦਾ ਨੇਤਾਵਾਂ ਨਾਲ ਕਰਨਾ ਅਪਮਾਨ ਦੀ ਗੱਲ ਹੈ, ਜਿਨ੍ਹਾਂ ਨੂੰ ਥੋਕ 'ਚ ਖਰੀਦਿਆ-ਵੇਚਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਨੇਤਾ ਅਤੇ ਊਰਜਾ ਮੰਤਰੀ ਸਤੇਂਦਰ ਜੈਨ ਨੇ ਸੋਮਵਾਰ ਨੂੰ ਗੋਆ ਦੇ ਰਾਜਨੇਤਾਵਾਂ ਨੂੰ ਤੀਜੇ ਦਰਜੇ ਦਾ ਦੱਸਿਆ ਸੀ, ਜਿਸ ਦੀ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸਖ਼ਤ ਆਲੋਚਨਾ ਕੀਤੀ ਸੀ ਅਤੇ ਇਸ ਬਿਆਨ ਨੂੰ ਪ੍ਰਦੇਸ਼ ਦਿੱਗਜ ਨੇਤਾਵਾਂ ਮਰਹੂਮ ਪਾਰੀਕਰ ਦਾ ਅਪਮਾਨ ਕਰਾਰ ਦਿੱਤਾ ਸੀ। ਸਾਵੰਤ ਨੇ ਟਵੀਟ ਕੀਤਾ ਸੀ,''ਆਪ ਹਮੇਸ਼ਾ ਤੋਂ ਹੀ ਪ੍ਰਦਰਸ਼ਨ ਕਰ ਕੇ ਅਤੇ ਨਾਟਕ ਕਰ ਕੇ ਸਸਤੀ ਰਾਜਨੀਤੀ ਕਰਦੀ ਹੈ ਪਰ ਗੋਆ ਵਾਸੀਆਂ ਨੂੰ ਤੀਜੇ ਦਰਜੇ ਦਾ ਨੇਤਾ ਕਹਿਣਾ ਭਾਊ ਸਾਹਿਬ ਬੰਦੋਡਕਰ, ਮਨੋਹਰ ਭਾਈ ਪਾਰੀਕਰ, ਰਾਜੇਂਦਰ ਅਲਰੇਕਰ ਵਰਗੇ ਨੇਤਾਵਾਂ ਦਾ ਅਪਮਾਨ ਹੈ।''
ਇਸ ਦੇ ਜਵਾਬ 'ਚ ਕੇਜਰੀਵਾਲ ਨੇ ਟਵੀਟ ਕੀਤਾ,''ਪ੍ਰਮੋਦ ਇੰਨੇ ਦਿੱਗਜ ਰਾਜਨੇਤਾਵਾਂ ਦੀ ਤੁਲਨਾ ਤੁਸੀਂ ਮੌਜੂਦਾ ਰਾਜਨੇਤਾਵਾਂ ਨਾਲ ਕਰ ਕੇ ਉਨ੍ਹਾਂ ਦਾ ਅਪਮਾਨ ਕਰ ਰਹੇ ਹੋ। ਮੌਜੂਦਾ ਭਾਜਪਾ ਨਾ ਹੀ ਭਾਊ ਸਾਹਿਬ ਬੰਦੋਡਕਰ ਜਿੰਨੀ ਮਹਾਨ ਹੈ, ਨਾ ਉਨ੍ਹਾਂ 'ਚ ਮਨੋਹਰ ਪਾਰੀਕਰ ਵਰਗਾ ਦ੍ਰਿਸ਼ਟੀਕੋਣ।'' ਕੇਜਰੀਵਾਲ ਨੇ ਕਿਹਾ,''ਵਿਧਾਇਕਾਂ ਦੀ ਇਸ ਤਰ੍ਹਾਂ ਖਰੀਦ-ਫਰੋਖਤ ਕਰ ਕੇ ਭਾਊ ਸਾਹਿਬ ਬੰਦੋਡਕਰ ਦਾ ਅਪਮਾਨ ਕੀਤਾ ਗਿਆ। ਮਨੋਹਰ ਪਾਰੀਕਰ ਨੇ ਅਥੱਕ ਕੋਸ਼ਿਸ਼ ਇਸ ਲਈ ਨਹੀਂ ਕੀਤੀ ਤਾਂ ਕਿ ਕਾਂਗਰਸ ਵਿਧਾਇਕਾਂ ਨੂੰ ਥੋਕ 'ਚ ਖਰੀਦਦੇ ਹੋਏ ਦੇਖਣ।'' ਮਰਹੂਮ ਪਾਰੀਕਰ ਨੇ ਰੱਖਿਆ ਮੰਤਰੀ ਅਤੇ ਗੋਆ ਦੇ ਮੁੱਖ ਮੰਤਰੀ ਦੇ ਰੂਪ 'ਚ ਆਪਣੀਆਂ ਸੇਵਾਵਾਂ ਦਿੱਤੀਆਂ। ਬੰਦੋਡਕਰ ਗੋਆ ਦੇ ਪਹਿਲੇ ਮੁੱਖ ਮੰਤਰੀ ਸਨ। ਸਤੇਂਦਰ ਜੈਨ ਨੇ ਗੋਆ ਦੇ ਆਪਣੇ ਹਮਰੁਤਬਾ ਨੀਲੇਸ਼ ਕੈਬ੍ਰਾਲ ਨਾਲ ਜਨਤਕ ਬਹਿਸ ਕਰਦੇ ਹੋਏ ਕਿਹਾ ਕਿ ਗੋਆ ਦੇ ਨੇਤਾ ਤੀਜੇ ਦਰਜੇ ਦੇ ਹਨ ਅਤੇ ਜਨਤਾ ਨੂੰ ਅਪੀਲ ਕੀਤੀ ਸੀ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪਹਿਲੇ ਦਰਜੇ ਦੇ ਨੇਤਾਵਾਂ ਨੂੰ ਚੁਣਨ।
ਇਹ ਵੀ ਪੜ੍ਹੋ : ਕੇਜਰੀਵਾਲ ਬੋਲੇ- ਇਸ ਵਾਰ ਪਦਮ ਪੁਰਸਕਾਰਾਂ ਲਈ ਭੇਜੇ ਜਾਣਗੇ ਡਾਕਟਰਾਂ ਦੇ ਨਾਂ, ਜਨਤਾ ਕਰੇਗੀ ਚੋਣ
ਰਾਹਤ ਭਰੀ ਖ਼ਬਰ : ਦੇਸ਼ 'ਚ 132 ਦਿਨਾਂ ਬਾਅਦ ਕੋਰੋਨਾ ਦੇ 30 ਹਜ਼ਾਰ ਤੋਂ ਘੱਟ ਮਾਮਲੇ ਆਏ ਸਾਹਮਣੇ
NEXT STORY