ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਹਰ ਸਾਲ ਵਾਂਗ ਇਸ ਵਾਰ ਵੀ ਪਦਮ ਪੁਰਸਕਾਰਾਂ ਲਈ ਕੇਂਦਰ ਸਰਕਾਰ ਨੂੰ ਨਾਂ ਭੇਜੇ ਜਾਣਗੇ ਪਰ ਉਹ ਸਿਰਫ਼ ਡਾਕਟਰਾਂ ਅਤੇ ਸਿਹਤ ਕਾਮਿਆਂ ਦੇ ਹੋਣਗੇ। ਕੇਜਰੀਵਾਲ ਨੇ ਇਹ ਐਲਾਨ ਅੱਜ ਡਿਜੀਟਲ ਪ੍ਰੈੱਸ ਕਾਨਫਰੰਸ ਜ਼ਰੀਏ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਸਾਲ ਪਦਮ ਪੁਰਸਕਾਰਾਂ ਲਈ ਸੂਬਾਈ ਸਰਕਾਰਾਂ ਤੋਂ ਵਿਸ਼ੇਸ਼ ਕੰਮ ਕਰਨ ਵਾਲੇ ਲੋਕਾਂ ਦੇ ਨਾਵਾਂ ਦੀ ਲਿਸਟ ਮੰਗਦੀ ਹੈ।
ਇਹ ਵੀ ਪੜ੍ਹੋ: ਦੇਸ਼ ਦਾ ਪਹਿਲਾ ਅਜਿਹਾ ਸ਼ਹਿਰ ਜਿਥੇ ਹਰ ਘਰ ’ਚ ਮਿਲੇਗਾ ਸਾਫ਼ ਪਾਣੀ, ਸੈਲਾਨੀਆਂ ਨੂੰ ਨਹੀਂ ਖਰੀਦਣੀਆਂ ਪੈਣਗੀਆਂ ਬੋਤਲਾਂ
ਕੇਜਰੀਵਾਲ ਨੇ ਅੱਗੇ ਕਿਹਾ ਕਿ ਦਿੱਲੀ ਸਰਕਾਰ ਕੋਰੋਨਾ ਕਾਲ ਵਿਚ ਕੰਮ ਕਰਨ ਵਾਲੇ ਸਿਹਤ ਕਾਮਿਆਂ, ਡਾਕਟਰਾਂ ਅਤੇ ਨਰਸਾਂ ਦੇ ਧੰਨਵਾਦੀ ਹਨ। ਅਜਿਹੇ ਵਿਚ ਸਿਰਫ਼ ਉਨ੍ਹਾਂ ਦੇ ਨਾਮ ਹੀ ਪਦਮ ਪੁਰਸਕਾਰ ਲਈ ਭੇਜੇ ਜਾਣਗੇ। ਇਹ ਨਾਂ ਕਿਹੜੇ ਹੋਣਗੇ, ਇਹ ਜਨਤਾ ਤੈਅ ਕਰੇਗੀ। ਦਿੱਲੀ ਸਰਕਾਰ ਨੇ ਇਕ ਈ-ਮੇਲ ਆਈਡੀ padmaawards.delhi@gmail.com ਵੀ ਦੱਸੀ ਹੈ, ਜਿਸ ’ਤੇ ਜਨਤਾ ਖ਼ੁਦ ਡਾਕਟਰਾਂ ਦੇ ਨਾਂ ਦੱਸ ਸਕਦੀ ਹੈ, ਜਿਨ੍ਹਾਂ ਨੇ ਕੋਰੋਨਾ ਕਾਲ ਦੌਰਾਨ ਸ਼ਾਨਦਾਰ ਕੰਮ ਕੀਤਾ ਹੈ। ਦਿੱਲੀ ਦੇ ਲੋਕ 15 ਅਗਸਤ ਤੱਕ ਡਾਕਟਰਾਂ ਦੇ ਨਾਂ ਅਤੇ ਕਿਉਂ ਉਨ੍ਹਾਂ ਨੂੰ ਪੁਰਸਕਾਰ ਮਿਲਣਾ ਚਾਹੀਦਾ ਹੈ, ਇਸ ਬਾਰੇ ਦੱਸ ਸਕਦੇ ਹਨ। ਡਾਕਟਰ, ਨਰਸ ਅਤੇ ਸਿਹਤ ਕਾਮੇ ਜਿਸ ਤਰ੍ਹਾਂ 24-24 ਘੰਟੇ ਕੰਮ ਕਰ ਰਹੇ ਹਨ, ਉਸ ਲਈ ਦੇਸ਼ ਹੀ ਨਹੀਂ ਪੂਰੀ ਦੁਨੀਆ ਉਨ੍ਹਾਂ ਦੀ ਧੰਨਵਾਦੀ ਹੈ।
ਇਹ ਵੀ ਪੜ੍ਹੋ: ਬੋਹੇਮੀਆ ਤੇ ਡਿਨੋ ਜੇਮਸ ਤੋਂ ਪ੍ਰੇਰਣਾ ਲੈ ਕੇ ‘ਰੈਪਰ’ ਦੀ ਦੁਨੀਆ ’ਚ ਧੱਕ ਪਾ ਰਿਹੈ ਇਹ ਕਸ਼ਮੀਰੀ ਮੁੰਡਾ
ਦਿੱਲੀ ਵਾਸੀਆਂ ਨੂੰ ਡਾਕਟਰਾਂ-ਸਿਹਤ ਕਾਮਿਆਂ ਦੇ ਨਾਵਾਂ ਦਾ ਪੂਰਾ ਵੇਰਵਾ ਦੇਣਾ ਹੋਵੇਗਾ। ਦਿੱਲੀ ਸਰਕਾਰ ਨੇ ਪਦਮ ਪੁਰਸਕਾਰਾਂ ਲਈ ਸਰਚ ਐਂਡ ਸਕ੍ਰੀਨਿੰਗ ਕਮੇਟੀ ਬਣਾਈ ਹੈ, ਜਿਸ ਦੀ ਪ੍ਰਧਾਨਗੀ ਡਿਪਟੀ ਸੀ. ਐੱਮ. ਯਾਨੀ ਕਿ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕਰ ਰਹੇ ਹਨ। ਇਹ ਕਮੇਟੀ ਤੈਅ ਕਰੇਗੀ ਕਿ ਦਿੱਲੀ ਸਰਕਾਰ ਕਿਹੜੇ ਨਾਵਾਂ ਨੂੰ ਕੇਂਦਰ ਸਰਕਾਰ ਕੋਲ ਭੇਜੇਗੀ। ਕੇਂਦਰ ਸਰਕਾਰ ਨੂੰ ਨਾਂ ਭੇਜਣ ਦੀ ਆਖਰੀ ਤਾਰੀਖ਼ 15 ਅਗਸਤ ਹੈ। ਕੇਜਰੀਵਾਲ ਚਾਹੁੰਦੇ ਹਨ ਕਿ 15 ਅਗਸਤ ਤੱਕ ਜਨਤਾ ਉਕਤ ਮੇਲ ਆਈਡੀ ’ਤੇ ਨਾਂ ਭੇਜ ਦੇਣ।
ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਪਲਟੀ, 20 ਲੋਕ ਜ਼ਖਮੀ
NEXT STORY