ਸ਼ਿਮਲਾ— 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਮਾਤਾ ਚਿੰਤਪੂਰਨੀ ਨਰਾਤੇ ਮੇਲਿਆਂ ਦੌਰਾਨ ਨਿੱਜੀ ਲੰਗਰ ਲਾਉਣ 'ਤੇ ਪੂਰਨ ਪਾਬੰਦੀ ਰਹੇਗੀ। ਇਹ ਜਾਣਕਾਰੀ ਮੰਦਰ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਊਨਾ, ਸੰਦੀਪ ਕੁਮਾਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ-19 ਵਾਇਰਸ ਨੂੰ ਵੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ। ਉਨ੍ਹਾਂ ਨੇ ਲੰਗਰ ਲਾਉਣ ਵਾਲੀਆਂ ਸੰਸਥਾਵਾਂ ਤੋਂ ਸਹਿਯੋਗ ਦੀ ਉਮੀਦ ਕਰਦੇ ਹੋਏ ਕਿਹਾ ਕਿ ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲੰਗਰ ਨਾ ਲਾਉਣ ਅਤੇ ਪ੍ਰਸ਼ਾਸਨ ਦੀ ਮਦਦ ਕਰਨ।
ਨਰਾਤੇ ਮੇਲਿਆਂ ਦੇ ਮੌਕੇ 'ਤੇ ਮੰਦਰ ਕੰਪਲੈਕਸ ਵਿਚ ਹਵਨ ਦਾ ਆਯੋਜਨ ਅਤੇ ਕੰਨਿਆ ਪੂਜਨ 'ਤੇ ਵੀ ਪਾਬੰਦੀ ਰਹੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਲੇ ਦੌਰਾਨ ਸ਼ਰਧਾਲੂਆਂ ਦੇ ਪ੍ਰਸਾਦ, ਨਾਰੀਅਲ ਅਤੇ ਝੰਡਾ ਆਦਿ ਚੜ੍ਹਾਉਣ 'ਤੇ ਪਾਬੰਦੀ ਹੈ। ਇਸ ਦੇ ਨਾਲ ਹੀ ਢੋਲ-ਨਗਾੜੇ, ਲਾਊਡ ਸਪੀਕਰ ਵਜਾਉਣ 'ਤੇ ਵੀ ਪਾਬੰਦੀ ਰਹੇਗੀ।
ਸ਼ਰਧਾਲੂ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਹੀ ਦਰਸ਼ਨ ਕਰ ਸਕਣਗੇ ਅਤੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਦਰਸ਼ਨ ਪਰਚੀ ਏ. ਬੀ. ਡੀ. ਭਵਨ, ਸ਼ੰਭੂ ਬੈਰੀਅਰ, ਏ. ਬੀ. ਡੀ. ਪਾਰਕਿੰਗ ਅਤੇ ਐੱਮ. ਆਰ. ਸੀ. ਪਾਰਕਿੰਗ ਤੋਂ ਪ੍ਰਾਪਤ ਹੋ ਸਕੇਗੀ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਹਰੇਕ ਸ਼ਰਧਾਲੂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਮੰਦਰ ਆਉਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਮਾਜਿਕ ਦੂਰੀ ਦਾ ਧਿਆਨ ਰੱਖਣ ਅਤੇ ਮਾਸਕ ਜ਼ਰੂਰ ਪਹਿਨੋ।
ਘੱਟ ਮੀਂਹ ਪੈਣ ਦੇ ਬਾਵਜੂਦ ਕਸ਼ਮੀਰ 'ਚ ਹੋਈ ਹੈ ਝੋਨੇ ਦੀ ਬੰਪਰ ਫਸਲ
NEXT STORY