ਨਵੀਂ ਦਿੱਲੀ— ਕੈਬਨਿਟ ਤੋਂ ਇਕੱਠੇ ਤਿੰਨ ਤਲਾਕ ਵਿਰੋਧੀ ਬਿੱਲ ਨੂੰ ਮਨਜ਼ੂਰੀ ਮਿਲਣ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਕਾਂਗਰਸ ਨੇ ਕਿਹਾ ਕਿ ਬਿੱਲ 'ਚ ਹਾਲੇ ਵੀ ਕੁਝ ਅਜਿਹੇ ਮੁੱਦੇ ਹਨ ਜਿਨ੍ਹਾਂ 'ਤੇ ਉਹ ਚਰਚਾ ਕਰੇਗੀ ਤੇ ਵਿਰੋਧ ਵੀ ਕਰੇਗੀ। ਪਾਰਟੀ ਬੁਲਾਰਾ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ, 'ਅਸੀਂ ਤਿੰਨ ਤਲਾਕ 'ਤੇ ਕਈ ਬੁਨਿਆਦੀ ਮੁੱਦੇ ਚੁੱਕੇ ਸੀ। ਉਨ੍ਹਾਂ 'ਚੋਂ ਕਈ ਮੁੱਦਿਆਂ 'ਤੇ ਸਰਕਾਰ ਨੇ ਸਾਡੀ ਗੱਲ ਮੰਨੀ... ਜੇਕਰ ਸਰਕਾਰ ਪਹਿਲਾਂ ਤਿਆਰ ਹੋ ਜਾਂਦੀ ਤਾਂ ਬਹੁਤ ਸਮਾਂ ਬੱਚ ਜਾਂਦਾ।' ਉਨ੍ਹਾਂ ਕਿਹਾ, 'ਹਾਲੇ ਵੀ ਇਕ ਜਾਂ ਜਦੋ ਮੁੱਦੇ ਹਨ ਜਿਵੇ ਪਰਿਵਾਰ ਦੀ ਵਿੱਤੀ ਸੁਰੱਖਿਆ ਯਕੀਨੀ ਕਰਨਾ। ਇਨ੍ਹਾਂ ਮੁੱਦਿਆਂ 'ਤੇ ਅਸੀਂ ਚਰਚਾ ਕਰਾਂਗੇ ਤੇ ਵਿਰੋਧ ਵੀ ਕਰਾਂਗੇ।'
ਦਰਅਸਲ ਕੈਬਨਿਟ ਨੇ 'ਤਿੰਨ ਤਲਾਕ' ਦੀ ਪ੍ਰਥਾ ਤੇ ਪਾਬੰਦੀ ਲਗਾਉਣ ਲਈ ਬੁੱਧਵਾਰ ਨੂੰ ਨਵੇਂ ਬਿੱਲ ਨੂੰ ਮਨਜ਼ੂਰੀ ਦਿੱਤੀ। ਇਹ ਬਿੱਲ ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਸੈਸ਼ਨ 'ਚ ਪੇਸ਼ ਕੀਤਾ ਜਾਵੇਗਾ ਤੇ ਇਹ ਪੂਰਬੀ ਉੱਤਰੀ ਭਾਜਪਾ ਨੀਤ ਰਾਜਗ ਸਰਕਾਰ ਵੱਲੋਂ ਫਰਵਰੀ 'ਚ ਜਾਰੀ ਇਕ ਆਰਡੀਨੈਂਸ ਦਾ ਸਥਾਨ ਲਵੇਗਾ। ਪਿਛਲੇ ਮਹੀਨੇ 16ਵੀਂ ਲੋਕ ਸਭਾ ਦੇ ਭੰਗ ਹੋਣ ਤੋਂ ਬਾਅਦ ਪਿਛਲਾ ਬਿੱਲ ਬੇਅਸਰ ਹੋ ਗਿਆ ਸੀ ਕਿਉਂਕਿ ਇਹ ਰਾਜ ਸਭਾ 'ਚ ਲਟਕਿਆ ਸੀ। ਦਰਅਸਲ ਲੋਕ ਸਭਾ 'ਚ ਕਿਸੇ ਬਿੱਲ ਦੇ ਪਾਸ ਹੋ ਜਾਣ 'ਤੇ ਰਾਜ ਸਭਾ 'ਚ ਉਸ ਦੇ ਲਟਕੇ ਰਹਿਣ ਦੀ ਸਥਿਤੀ 'ਚ ਹੇਠਲੇ ਸਦਨ ਦੇ ਭੰਗ ਹੋਣ 'ਤੇ ਇਹ ਬਿੱਲ ਬੇਅਸਰ ਹੋ ਜਾਂਦਾ ਹੈ।
ਅਮਰਨਾਥ ਯਾਤਰਾ ਮਾਰਗ 'ਤੇ ਜੰਮੀ ਹੈ 15 ਫੁੱਟ ਤੋਂ ਵੀ ਵੱਧ ਬਰਫ, ਦੇਖੇ EXCLUSIVE ਤਸਵੀਰਾਂ
NEXT STORY