ਮੇਹਸਾਣਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਦੀ ਰਾਜਨੀਤੀ ਦੇ ਮਾਡਿਊਲ ਦਾ ਅਰਥ ਭਾਈ-ਭਤੀਜਾਵਾਦ, ਜਾਤੀਵਾਦ, ਫਿਰਕਾਪ੍ਰਸਤੀ ਅਤੇ ਵੋਟ ਬੈਂਕ ਦੀ ਰਾਜਨੀਤੀ ਹੈ। ਉੱਤਰ ਗੁਜਰਾਤ ਦੇ ਮੇਹਸਾਣਾ 'ਚ ਇਕ ਚੋਣ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਾ ਸਿਰਫ਼ ਗੁਜਰਾਤ ਨੂੰ ਸਗੋਂ ਪੂਰੇ ਦੇਸ਼ ਨੂੰ ਬਰਬਾਦ ਕਰ ਦਿੱਤਾ। ਗੁਜਰਾਤ 'ਚ 2 ਪੜਾਵਾਂ 'ਚ ਵੋਟਿੰਗ ਹੋਣੀ ਹੈ। ਪਹਿਲੇ ਪੜਾਅ ਦੀ ਵੋਟਿੰਗ ਇਕ ਅਤੇ ਦੂਜੇ ਪੜਾਅ ਦੀ ਵੋਟਿੰਗ 5 ਦਸੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ : 'Lady ਡਾਕਟਰ' ਦੇ ਪਿਆਰ ’ਚ ਪਾਗਲ ਮਰੀਜ਼ ਆਏ ਦਿਨ ਹੋ ਜਾਂਦਾ ਬੀਮਾਰ, ਖੁੱਲ੍ਹਿਆ ਭੇਤ ਤਾਂ ਪਿਆ ਬਖੇੜਾ
ਪੀ.ਐੱਮ. ਮੋਦੀ ਨੇ ਕਿਹਾ,''ਕਾਂਗਰਸ ਮਾਡਿਊਲ ਦਾ ਅਰਥ ਹੈ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ, ਪਰਿਵਾਰਵਾਦ ਦੀ ਰਾਜਨੀਤੀ, ਫਿਰਕਾਪ੍ਰਸਤੀ ਅਤੇ ਜਾਤੀਵਾਦ। ਉਹ ਸੱਤਾ 'ਚ ਬਣੇ ਰਹਿਣ ਲਈ ਵੋਟ ਬੈਂਕ ਦੀ ਰਾਜਨੀਤੀ ਕਰਨ ਅਤੇ ਲੋਕਾਂ ਦੇ ਵਿਚ ਫੁੱਟ ਪੈਦਾ ਕਰਨ ਲਈ ਜਾਣੇ ਜਾਂਦੇ ਹਨ।'' ਉਨ੍ਹਾਂ ਕਿਹਾ,''ਇਸ ਮਾਡਲ ਨੇ ਨਾ ਸਿਰਫ਼ ਗੁਜਰਾਤ ਨੂੰ ਬਰਬਾਦ ਕੀਤਾ ਸਗੋਂ ਦੇਸ਼ ਨੂੰ ਵੀ ਬਰਬਾਦ ਕੀਤਾ। ਇਹੀ ਕਾਰਨ ਹੈ ਕਿ ਦੇਸ਼ ਨੂੰ ਅੱਗੇ ਲਿਜਾਉਣ ਲਈ ਸਾਨੂੰ ਕਠਿਨ ਮਿਹਨਤ ਕਰਨੀ ਪੈ ਰਹੀ ਹੈ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
DSGMC ਦੇ ਸਾਬਕਾ ਪ੍ਰਧਾਨ ਸਰਨਾ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕੀਤੀ ਖ਼ਾਸ ਅਪੀਲ
NEXT STORY