ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੈਂਕ ਖਾਤਿਆਂ ਨੂੰ ‘ਫ੍ਰੀਜ਼’ (ਲੈਣ-ਦੇਣ ਰੋਕਣ) ਕੀਤੇ ਜਾਣ ਦੇ ਕਾਂਗਰਸ ਦੇ ਦੋਸ਼ਾਂ ’ਤੇ ਪਲਟਵਾਰ ਕੀਤਾ। ਚੇਅਰਮੈਨ ਜੇ. ਪੀ. ਨੱਡਾ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ‘ਇਤਿਹਾਸਕ ਹਾਰ’ ਦੀ ਸੰਭਾਵਨਾ ਨੂੰ ਦੇਖਦੇ ਹੋਏ ਉਸ ਦੀ ਸਿਖਰਲੀ ਲੀਡਰਸ਼ਿਪ ਭਾਰਤੀ ਲੋਕਤੰਤਰ ਅਤੇ ਸੰਸਥਾਵਾਂ ਦੇ ਖਿਲਾਫ ‘ਰੱਜ ਕੇ ਭੜਾਸ’ ਕੱਢ ਰਹੀ ਹੈ। ਨੱਡਾ ਨੇ ਕਿਹਾ ਕਿ ਅਸਲ ’ਚ ਕਾਂਗਰਸ ਦਾ ਦੀਵਾਲੀਆਪਨ ਨੈਤਿਕ ਅਤੇ ਬੌਧਿਕ ਹੈ, ਵਿੱਤੀ ਨਹੀਂ। ਨੱਡਾ ਨੇ ਕਿਹਾ ਕਿ ਲੋਕ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰਨ ਜਾ ਰਹੇ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਆਪਣੀਆਂ ਗਲਤੀਆਂ ਨੂੰ ਸੁਧਾਰਣ ਦੀ ਥਾਂ ਕਾਂਗਰਸ ਆਪਣੀਆਂ ਪ੍ਰੇਸ਼ਾਨੀਆਂ ਲਈ ਅਧਿਕਾਰੀਆਂ ਨੂੰ ਦੋਸ਼ੀ ਠਹਿਰਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਆਈ. ਟੀ. ਏ. ਟੀ. (ਇਨਕਮ ਟੈਕਸ ਅਪੀਲੀ ਟ੍ਰਿਬਿਊਨਲ) ਹੋਵੇ ਜਾਂ ਦਿੱਲੀ ਹਾਈ ਕੋਰਟ, ਉਨ੍ਹਾਂ ਕਾਂਗਰਸ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਬਕਾਇਆ ਟੈਕਸਾਂ ਦਾ ਭੁਗਤਾਨ ਕਰਨ ਲਈ ਕਿਹਾ ਪਰ ਪਾਰਟੀ ਨੇ ਕਦੇ ਅਜਿਹਾ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਪਾਰਟੀ ਨੇ ਇਤਿਹਾਸ ਦੇ ਹਰ ਖੇਤਰ ਤੋਂ, ਹਰ ਸੂਬੇ ’ਚ ਅਤੇ ਇਤਿਹਾਸ ਦੇ ਹਰ ਪਲ ’ਚ ‘ਲੁੱਟਿਆ’ ਹੈ, ਉਸ ਦੇ ਲਈ ਵਿੱਤੀ ਲਾਚਾਰੀ ਦੀ ਗੱਲ ਕਰਨਾ ਹਾਸੋਹੀਣਾ ਹੈ।
ਹਾਰ ਦੇਖ ਕੇ ਨਿਰਾਸ਼ਾ ’ਚ ਕਾਂਗਰਸ ਬਣਾ ਰਹੀ ਹੈ ਬਹਾਨੇ : ਰਵੀ ਸ਼ੰਕਰ ਪ੍ਰਸਾਦ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਬੈਂਕ ਖਾਤਿਆਂ ਨੂੰ ਲੈ ਕੇ ਆਮਦਨ ਕਰ ਵਿਭਾਗ ਦੀ ਕਾਰਵਾਈ ਨੂੰ ਕਾਂਗਰਸ ਵੱਲੋਂ ‘ਲੋਕਤੰਤਰ ਨੂੰ ਫ੍ਰੀਜ਼’ ਕਰਨਾ ਕਰਾਰ ਦੇਣਾ ਦੇਸ਼ ਦਾ ਅਪਮਾਨ ਹੈ। ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਮੁੱਦੇ 'ਤੇ ਸਰਕਾਰ 'ਤੇ ਹਮਲਾ ਬੋਲ ਕੇ ਵਿਰੋਧੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ 'ਚ ਹੋਣ ਵਾਲੀ ਹਾਰ ਦੇ ਮੱਦੇਨਜ਼ਰ ਨਿਰਾਸ਼ਾ ਦਾ ਬਹਾਨਾ ਬਣਾ ਰਹੀ ਹੈ। ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਮੁੱਦੇ ’ਤੇ ਸਰਕਾਰ ’ਤੇ ਹਮਲਾ ਕਰ ਕੇ ਵਿਰੋਧੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ’ਚ ਹੋਣ ਵਾਲੀ ਹਾਰ ਦੇ ਮੱਦੇਨਜ਼ਰ ਨਿਰਾਸ਼ਾ ਦੇ ਬਹਾਨੇ ਬਣਾ ਰਹੀ ਹੈ।
ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਅਤੇ ਨਾਲ ਹੀ ਸੋਨੀਆ ਗਾਂਧੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਦੋਵਾਂ ਨੇ ਆਪਣੀਆਂ ‘ਬਹੁਤ ਹੀ ਗੈਰ-ਜ਼ਿੰਮੇਵਾਰਾਨਾ ਅਤੇ ਸ਼ਰਮਨਾਕ’ ਟਿੱਪਣੀਆਂ ਨਾਲ ਵਿਸ਼ਵ ਪੱਧਰ ’ਤੇ ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਕੀਤਾ ਹੈ। ਪ੍ਰਸਾਦ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਰਾਹੁਲ ਗਾਂਧੀ ਨੂੰ ਕਾਂਗਰਸ ਦੇ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਨੂੰ ਲੈ ਕੇ ਅਦਾਲਤ ਅਤੇ ਚੋਣ ਕਮਿਸ਼ਨ ਵਰਗੀਆਂ ਸੰਸਥਾਵਾਂ ’ਤੇ ਹਮਲਾ ਕਰਨ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਕੇਜਰੀਵਾਲ ਦੀ ਰਿਹਾਇਸ਼ 'ਤੇ ਪੁੱਜੇ CM ਭਗਵੰਤ ਮਾਨ, ਕਰਨਗੇ ਪਰਿਵਾਰ ਨਾਲ ਮੁਲਾਕਾਤ
NEXT STORY