ਚੇਨਈ- ਕਾਂਗਰਸ ਨੇ ਬੁੱਧਵਾਰ ਨੂੰ ਤਮਿਲਗਾ ਵੇਟ੍ਰੀ ਕੜਗਮ (ਟੀਵੀਕੇ) ਨੂੰ ਤਾਮਿਲਨਾਡੂ 'ਚ ਨਵੀਂ ਸਰਕਾਰ ਬਣਾਉਣ ਲਈ ਸਮਰਥਨ ਦੇਣ ਦਾ ਐਲਾਨ ਕੀਤਾ। ਟੀਵੀਕੇ ਨੇਤਾ ਵਿਜੇ ਨੇ ਕਾਂਗਰਸ ਲੀਡਰਸ਼ਿਪ ਨੂੰ ਸਮਰਥਨ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਤਾਮਿਲਨਾਡੂ ਕਾਂਗਰਸ ਕਮੇਟੀ ਨੂੰ ਰਾਜ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਫੈਸਲਾ ਲੈਣ ਦਾ ਨਿਰਦੇਸ਼ ਦਿੱਤਾ। ਵਿਜੇ ਨੂੰ ਸਮਰਥਨ ਦੇਣ ਦੇ ਫੈਸਲੇ ਨੂੰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ 'ਚ ਮਨਜ਼ੂਰੀ ਦੇ ਦਿੱਤੀ ਗਈ। ਟੀਵੀਕੇ ਨੇ 234 ਮੈਂਬਰੀ ਤਾਮਿਲਨਾਡੂ ਵਿਧਾਨ ਸਭਾ 'ਚ 108 ਸੀਟਾਂ ਹਾਸਲ ਕੀਤੀਆਂ ਹਨ। ਸਰਕਾਰ ਬਣਾਉਣ ਲਈ ਇਸ ਨੂੰ 10 ਹੋਰ ਵਿਧਾਇਕਾਂ ਦੇ ਸਮਰਥਨ ਦੀ ਲੋੜ ਹੈ।
ਕਾਂਗਰਸ ਦੇ 5 ਵਿਧਾਇਕ ਚੁਣੇ ਗਏ ਹਨ। ਕਾਂਗਰਸ ਹੁਣ ਤੱਕ ਦਰਮੁਕ ਦੀ ਅਗਵਾਈ ਵਾਲੇ ਗਠਜੋੜ ਦਾ ਹਿੱਸਾ ਸੀ। ਕਾਂਗਰਸ ਦੇ ਤਾਮਿਲਨਾਡੂ ਇੰਚਾਰਜ ਗਿਰੀਸ਼ ਚੋਡਾਨਕਰ ਨੇ ਇਕ ਬਿਆਨ 'ਚ ਕਿਹਾ,''ਟੀਵੀਕੇ ਦੇ ਪ੍ਰਧਾਨ ਵਿਜੇ ਨੇ ਤਾਮਿਲਨਾਡੂ 'ਚ ਸਰਕਾਰ ਬਣਾਉਣ ਲਈ ਕਾਂਗਰਸ ਤੋਂ ਸਮਰਥਨ ਦੀ ਅਪੀਲ ਕੀਤੀ ਹੈ। ਤਾਮਿਲਨਾਡੂ ਦੀ ਜਨਤਾ, ਵਿਸ਼ੇਸ਼ ਕਰ ਕੇ ਨੌਜਵਾਨਾਂ ਨੇ ਸੰਵਿਧਾਨਕ ਸਿਧਾਂਤਾਂ 'ਚ ਵਿਸ਼ਵਾਸ ਰੱਖਣ ਵਾਲੀ ਧਰਮਨਿਰਪੱਖ, ਪ੍ਰਗਤੀਸ਼ੀਲ ਅਤੇ ਕਲਿਆਣਕਾਰੀ ਸਰਕਾਰ ਲਈ ਸਪੱਸ਼ਟ, ਮਜ਼ਬੂਤ ਅਤੇ ਭਾਰੀ ਬਹੁਮਤ ਨਾਲ ਆਪਣਾ ਵੋਟ ਦਿੱਤਾ ਹੈ। ਉਨ੍ਹਾਂ ਨੇ ਵਿਜੇ ਦੀ ਅਗਵਾਈ ਵਾਲੀ ਤਾਮਿਲਨਾਡੂ ਟੀਵੀਕੇ ਨੂੰ ਅਗਲੀ ਸਰਕਾਰ ਬਣਾਉਣ ਲਈ ਚੁਣਿਆ ਹੈ।'' ਉਨ੍ਹਾਂ ਕਿਹਾ ਕਿ ਕਾਂਗਰਸ ਭਾਰਤ 'ਚ ਧਰਮਨਿਰੱਖ, ਪ੍ਰਗਤੀਸ਼ੀਲ ਅਤੇ ਕਲਿਆਣਕਾਰੀ ਰਾਜਨੀਤੀ ਦਾ ਸਮਰਥਨ ਕਰਦੀ ਹੈ ਅਤੇ ਇਸ ਦੀ ਸੰਸਥਾਪਕ ਰਾਜਨੀਤਕ ਪਾਰਟੀ ਹੈ।

ਚੋਡਾਨਕਰ ਨੇ ਕਿਹਾ,''ਤਾਮਿਲਨਾਡੂ ਦੀ ਜਨਤਾ ਦੇ ਇਸ ਜਨਾਦੇਸ਼ ਦਾ ਸਨਮਾਨ ਕਰਨਾ, ਇਸ ਨੂੰ ਕਾਇਮ ਰੱਖਣਾ ਅਤੇ ਇਸ ਨੂੰ ਮੰਜ਼ਿਲ ਤੱਕ ਪਹੁੰਚਾਉਣ 'ਚ ਮਦਦ ਕਰਨਾ ਸਾਡਾ ਸੰਵਿਧਾਨਕ ਕਰਤੱਵ ਹੈ। ਅਜਿਹੇ 'ਚ ਤਾਮਿਲਨਾਡੂ ਕਾਂਗਰਸ ਕਮੇਟੀ ਅਤੇ ਕਾਂਗਰਸ ਵਿਧਾਇਕ ਦਲ (ਸੀਐੱਲਪੀ) ਨੇ ਟੀਵੀਕੇ ਨੂੰ ਸਰਕਾਰ ਬਣਾਉਣ ਲਈ ਆਪਣਾ ਪੂਰਨ ਸਮਰਥਨ ਦੇਣ ਦਾ ਫੈਸਲਾ ਲਿਆ ਹੈ।'' ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਮਰਥਨ ਇਸ ਸ਼ਰਤ 'ਤੇ ਆਧਾਰਤ ਹੋਵੇਗਾ ਕਿ ਟੀਵੀਕੇ ਇਸ ਗਠਜੋੜ ਨਾਲ ਉਨ੍ਹਾਂ ਸਾਰੀਆਂ ਫਿਰਕੂ ਤਾਕਤਾਂ ਨੂੰ ਦੂਰ ਰੱਖੇ ਜੋ ਭਾਰਤ ਦੇ ਸੰਵਿਧਾਨ 'ਚ ਵਿਸ਼ਵਾਸ ਨਹੀਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਟੀਵੀਕੇ ਅਤੇ ਤਾਮਿਲਨਾਡੂ ਕਾਂਗਰਸ ਵਿਚਾਲੇ ਇਹ ਗਠਜੋੜ ਆਉਣ ਵਾਲੇ ਸਾਲਾਂ ਅਤੇ ਦਹਾਕਿਆਂ 'ਚ ਪੇਰੀਆਰ ਦੇ ਸਮਾਜਿਕ ਨਿਆਂ ਦੇ ਆਦਰਸ਼ਾਂ ਅਤੇ ਡਾ. ਬੀ.ਆਰ. ਅੰਬੇਡਕਰ ਦੇ ਸੰਵਿਧਾਨਕ ਆਦਰਸ਼ਾਂ ਦੇ ਪ੍ਰਤੀ ਦ੍ਰਿੜ ਵਚਨਬੱਧਤਾ ਨਾਲ ਪੇਰੂੰਥਲਾਈਵਰ ਕਾਮਰਾਜ ਦੇ ਤਾਮਿਲਨਾਡੂ ਦੇ ਚੰਗੇ ਦਿਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰੇਗਾ। ਕਾਂਗਰਸ ਆਗੂ ਨੇ ਕਿਹਾ,''ਦੋਵੇਂ ਪਾਰਟੀਆਂ ਵਿਚਾਲੇ ਆਪਸੀ ਸਨਮਾਨ, ਉੱਚਿਤ ਹਿੱਸੇਦਾਰੀ ਅਤੇ ਸਾਂਝੀ ਜ਼ਿੰਮੇਵਾਰੀ ਦੇ ਆਧਾਰਤ 'ਤੇ ਇਹ ਗਠਜੋੜ ਨਾ ਸਿਰਫ਼ ਇਸ ਸਰਕਾਰ ਦੇ ਗਠਨ ਲਈ ਹੈ ਸਗੋਂ ਸਥਾਨਕ ਬਾਡੀ ਸੰਗਠਨਾਂ, ਲੋਕ ਸਭਾ ਅਤੇ ਰਾਜ ਸਭਾ ਦੀਆਂ ਚੋਣਾਂ ਲਈ ਵੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਿਮੰਤ ਬਿਸਵਾ ਸ਼ਰਮਾ ਨੇ ਆਸਾਮ ਦੇ CM ਅਹੁਦੇ ਤੋਂ ਦਿੱਤਾ ਅਸਤੀਫ਼ਾ, ਨਵੀਂ ਸਰਕਾਰ ਦੇ ਗਠਨ ਦਾ ਮਾਰਗ ਪੱਕਾ
NEXT STORY