ਨਵੀਂ ਦਿੱਲੀ— ਕਾਂਗਰਸ ਨੇ ਬਿਹਾਰ ਵਿਚ ਸਮਸਤੀਪੁਰ (ਸੁਰੱਖਿਅਤ) ਲੋਕ ਸਭਾ ਸੀਟ ਦੀ ਜ਼ਿਮਨੀ ਚੋਣਾਂ 'ਚ ਡਾ. ਅਸ਼ੋਕ ਕੁਮਾਰ ਨੂੰ ਉਤਾਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਡਾ. ਅਸ਼ੋਕ ਨੂੰ ਸਮਸਤੀਪੁਰ (ਸੁਰੱਖਿਅਤ) ਲੋਕ ਸਭਾ ਸੀਟ ਦੀ ਜ਼ਿਮਨੀ ਚੋਣਾਂ ਵਿਚ ਉਮੀਦਵਾਰ ਬਣਾਉਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਸੀਟ ਦੀ ਜ਼ਿਮਨੀ ਚੋਣਾਂ ਦੇ ਇਕ-ਇਕ ਅਤੇ ਰਾਜਸਥਾਨ ਵਿਧਾਨ ਸਭਾ ਦੀਆਂ 2 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਪਾਰਟੀ ਨੇ ਬਿਹਾਰ ਵਿਧਾਨ ਵਿਧਾਨ ਸਭਾ ਦੀ ਕਿਸ਼ਨਗੰਜ ਸੀਟ ਦੀ ਜ਼ਿਮਨੀ ਚੋਣਾਂ 'ਚ ਸ਼੍ਰੀਮਤੀ ਸਈਦਾ ਬਾਨੂੰ ਅਤੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਬਲਹਾ (ਸੁਰੱਖਿਅਤ) ਸੀਟ ਤੋਂ ਸ਼੍ਰੀਮਤੀ ਮਨੂੰ ਦੇਵੀ ਨੂੰ ਟਿਕਟ ਦਿੱਤੀ ਹੈ। ਰਾਜਸਥਾਨ ਵਿਧਾਨ ਸਭਾ ਦੀ ਮੰਡਾਵਾ ਸੀਟ ਤੋਂ ਸ਼੍ਰੀਮਤੀ ਰੀਤਾ ਚੌਧਰੀ ਅਤੇ ਖੀਂਵਸਰ ਸੀਟ ਤੋਂ ਹਰਿੰਦਰ ਮਿਰਧਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਜ਼ਮੀਨ ਖਿਸਕਣ ਕਾਰਨ ਚੰਬਾ-ਧਰਮਸ਼ਾਲਾ ਹਾਈਵੇਅ ਠੱਪ
NEXT STORY