ਕੰਨੌਜ— ਯੂ.ਪੀ. ਵਿਧਾਨਸਭਾ ਚੋਣਾਂ ’ਚ ‘ਲੜਕੀ ਹਾਂ ਲੜ ਸਕਦੀ ਹਾਂ’ ਦੇ ਨਾਅਰੇ ਲਗਾ ਰਹੀ ਕਾਂਗਰਸ ਦੀ ਉਮੀਦਵਾਰ ਨੀਲਮ ਸ਼ਾਕਿਆ ਕੰਨੌਜ ਦੇ ਚੋਣ ਦਫਤਰ ਬਾਹਰ ਬੇਹੋਸ਼ ਹੋ ਗਈ। ਨੀਲਮ ਸ਼ਾਕਿਆ ਕੰਨੌਜ ਜ਼ਿਲੇ ਦੀ 197 ਵਿਧਾਨਸਭਾ ਸੀਟ ਤੋਂ ਕਾਂਗਰਸ ਦੀ ਉਮੀਦਵਾਰ ਹੈ, ਇੱਥੇ ਉਨ੍ਹਾਂ ਨੇ ਆਪਣਾ ਨਾਮਜ਼ਦਗੀ ਪੱਤਰ ਵੀ ਭਰ ਦਿੱਤਾ ਸੀ ਪਰ ਬਾਅਦ ’ਚ ਪਤਾ ਚੱਲਿਆ ਕਿ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਰੱਦ ਕਰ ਦਿੱਤਾ ਗਿਆ ਹੈ। ਜਿਸ ਤਰ੍ਹਾਂ ਹੀ ਇਹ ਖ਼ਬਰ ਨੀਲਮ ਸ਼ਾਕਿਆ ਨੂੰ ਮਿਲੀ ਉਹ ਚੋਣ ਕਮਿਸ਼ਨ ਦੇ ਬਾਹਰ ਬੇਹੋਸ਼ ਹੋ ਗਈ।
ਇਹ ਵੀ ਪੜ੍ਹੋ– ਪੰਜਾਬ ਸਮੇਤ 7 ਸੂਬਿਆਂ ’ਚ ਨੀਡਲ ਫ੍ਰੀ ਕੋਰੋਨਾ ਵੈਕਸੀਨ ਦੀ ਸਪਲਾਈ ਸ਼ੁਰੂ
ਨੀਲਮ ਸ਼ਾਕਿਆ ਇੱਥੇ ਆਪਣੇ ਸਮਰਥਕਾਂ ਨਾਲ ਪੁੱਜੀ ਸੀ। ਨਾਮਜ਼ਦਗੀ ਪੱਤਰ ਰੱਦ ਹੋਣ ਦੀ ਖ਼ਬਰ ਦੇ ਬਾਅਦ ਉਹ ਬੇਹੋਸ਼ ਹੋ ਗਈ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਕਾਂਗਰਸੀ ਵਰਕਰਾਂ ਨੇ ਦੋਸ਼ ਲਗਾਇਆ ਕਿ ਵਿਧਾਨਸਭਾ ਤੋਂ ਸੱਤਾ ਪੱਖ ਦੇ ਇਸ਼ਾਰੇ ’ਤੇ ਕਾਂਗਰਸ ਉਮੀਦਵਾਰ ਦਾ ਪਰਚਾ ਰੱਦ ਕੀਤਾ ਗਿਆ ਹੈ। ਕਾਂਗਰਸ ਉਮੀਦਵਾਰ ਨੀਲਮ ਸ਼ਾਕਿਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਰਚੇ ਦੇ ਇਕ ਕਾਲਮ ’ਚ ਕਮੀ ਸੀ, ਜਿਸ ’ਚ ਸਮੇਂ ਰਹਿੰਦੇ ਹੀ ਸੁਧਾਰ ਕਰਵਾ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਪੱਖ ਦੇ ਦਬਾਅ ’ਚ ਆ ਕੇ ਜ਼ਿਲਾ ਪ੍ਰਸ਼ਾਸਨ ਨੇ ਜਾਣਬੁੱਝ ਕੇ ਪਰਚਾ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ– ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ‘ਇੰਡੀਗੋ’ ਦੀ ਸ਼ਾਨਦਾਰ ਪੇਸ਼ਕਸ਼, ਦੇ ਰਹੀ 10 ਫੀਸਦੀ ਦੀ ਛੋਟ
ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ
ਨੀਲਮ ਸ਼ਾਕਿਆ ਨੇ ਦਿੱਤੀ ਧਮਕੀ
ਨੀਲਮ ਸ਼ਾਕਿਆ ਨੇ ਦੋਸ਼ ਲਗਾਇਆ ਕਿ ਜੇਕਰ ਉਨ੍ਹਾਂ ਨੂੰ ਨਿਆਂ ਨਹੀਂ ਮਿਲਦਾ ਤਾਂ ਉਹ ਖੁਦਕੁਸ਼ੀ ਕਰ ਲਵੇਗੀ। ਕਾਂਗਰਸ ਦੇ ਜ਼ਿਲਾ ਪ੍ਰਧਾਨ ਦਾ ਕਹਿਣਾ ਸੀ ਕਿ ਤਿਰਵਾ ਵਿਧਾਨਸਭਾ ’ਚ ਸ਼ਾਕਿਆ ਵੋਟ ਜ਼ਿਆਦਾ ਹੈ। ਕਾਂਗਰਸ ਨੇ ਮਹਿਲਾ ਸ਼ਾਕਿਆ ਨੂੰ ਉਤਾਰ ਕੇ ਭਾਜਪਾ ਦਾ ਗਣਿਤ ਵਿਗਾੜ ਦਿੱਤਾ ਸੀ। ਉਨ੍ਹਾਂ ਦਾ ਉਮੀਦਵਾਰ ਜਾ ਰਿਹਾ ਸੀ, ਇਸ ਦੇ ਡਰ ਤੋਂ ਸੱਤਾ ਪੱਖ ਦੇ ਲੋਕਾਂ ਦੇ ਦਬਾਅ ’ਚ ਆ ਕੇ ਜ਼ਿਲਾ ਪ੍ਰਸ਼ਾਸਨ ਨੇ ਜ਼ਬਰਦਸਤੀ ਪਰਚਾ ਰੱਦ ਕਰ ਦਿੱਤਾ। ਜੇਕਰ ਸਮੇਂ ਰਹਿੰਦੇ ਜ਼ਿਲਾ ਪ੍ਰਸ਼ਾਸਨ ਨੇ ਨਿਆਂ ਨਹੀਂ ਦਿੱਤਾ ਤਾਂ ਕਾਂਗਰਸ ਧਰਨਾ ਪ੍ਰਦਰਸ਼ਨ ਕਰੇਗੀ ਅਤੇ ਸੜਕਾਂ ’ਤੇ ਉਤਰੇਗੀ।
ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼
ਬਰਫ਼ਬਾਰੀ ਦਰਮਿਆਨ ਪੁਲਸ ਨੇ ਮਰੀਜ਼ ਨੂੰ ਮੋਢਿਆਂ 'ਤੇ ਚੁੱਕ ਪਹੁੰਚਾਇਆ ਹਸਪਤਾਲ
NEXT STORY