ਚੇਨਈ— ਤਾਮਿਲਨਾਡੂ 'ਚ ਕਾਂਗਰਸ-ਡੀ.ਐੱਮ.ਕੇ. ਨਾਲ ਮਿਲ ਕੇ ਲੋਕ ਸਭਾ ਚੋਣ ਲੜੇਗੀ। ਇਸ ਦਾ ਅਧਿਕਾਰਕ ਐਲਾਨ ਡੀ.ਐੱਮ.ਕੇ ਮੁਖੀ ਐੱਮ.ਕੇ. ਸਟਾਲਿਨ ਨੇ ਕੀਤਾ। ਸਟਾਲਿਨ ਨੇ ਕਾਂਗਰਸ ਨੇਤਾਵਾਂ ਦੀ ਮੌਜੂਦਗੀ 'ਚ ਕਿਹਾ ਕਿ ਕਾਂਗਰਸ ਤਾਮਿਲਨਾਡੂ ਦੀ 9 ਤੇ ਪੁੱਡੂਚੇਰੀ ਦੀ ਇਕ ਸੀਟ 'ਤੇ ਚੋਣ ਲੜੇਗੀ। ਪੁੱਡੂਚੇਰੀ 'ਚ ਕਾਂਗਰਸ ਸੱਤਾ 'ਚ ਹੈ ਤੇ ਇਥੇ ਲੋਕ ਸਭਾ ਦੀ ਇਕ ਸੀਟ ਹੈ। ਉਥੇ ਹੀ ਤਾਮਿਲਨਾਡੂ 'ਚ ਕੁਲ 39 ਸੀਟਾਂ ਹਨ।
ਇਸ ਤੋਂ ਪਹਿਲਾਂ ਡੀ.ਐੱਮ. ਕੇ ਨੇਤਾ ਕਨਿਮੋਝੀ ਤੇ ਕੇ.ਐੱਸ. ਅਲਾਗਿਰੀ ਨੇ ਮੰਗਲਵਾਰ ਨੂੰ ਦਿੱਲੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਵੱਖ ਵੱਖ ਮੁਲਾਕਤ ਕੀਤੀ ਸੀ। ਜਿਸ ਤੋਂ ਬਾਅਦ ਅੱਜ ਗਠਜੋੜ ਦਾ ਅਧਿਕਾਰਕ ਐਲਾਨ ਕੀਤਾ ਗਿਆ ਹੈ। ਡੀ.ਐੱਮ.ਕੇ. ਪ੍ਰਧਾਨ ਸਟਾਲਿਨ ਕਈ ਮੌਕਿਆਂ 'ਤੇ ਵਿਰੋਧੀ ਦਲਾਂ ਦੇ ਗਠਜੋੜ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨ ਮੰਤਰੀ ਉਮੀਦਵਾਰੀ ਦੀ ਮੰਗ ਕਰ ਚੁੱਕੇ ਹਨ। 2014 ਦੇ ਲੋਕ ਸਭਾ ਚੋਣਾਂ 'ਚ ਡੀ.ਐੱਮ.ਕੇ. ਤੇ ਕਾਂਗਰਸ ਦੋਵੇਂ ਇਕ ਵੀ ਸੀਟ ਨਹੀਂ ਜਿੱਤ ਸਕੀ ਸੀ। ਸੂਬੇ 'ਚ ਲੋਕ ਸਭਾ ਦੀਆਂ 39 ਸੀਟਾਂ ਹਨ ਏ.ਆਈ.ਏ.ਡੀ.ਐੱਮ.ਕੇ. ਨੇ 37 ਤੇ ਐੱਨ.ਡੀ.ਏ. ਨੇ 2 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਏ.ਆਈ.ਏ.ਡੀ.ਐੱਮ.ਕੇ. ਨੇ ਇਸ ਵਾਰ ਬੀਜੇਪੀ. ਪੀ.ਐੱਮ.ਕੇ. ਤੇ ਹੋਰ ਛੋਟੇ ਦਲਾਂ ਨਾਲ ਗਠਜੋੜ ਕੀਤਾ ਹੈ।
ਵਰਲਡ ਕੱਪ 'ਚ ਪਾਕਿ ਦੇ ਬਾਇਕਾਟ 'ਤੇ ਕੇਂਦਰੀ ਮੰਤਰੀ ਨੇ ਕਿਹਾ...
NEXT STORY